ਕੋਇੰਬਟੂਰ : ਕੇਰਲਾ ਵਿੱਚ 2020 ਵਿੱਚ ਪਟਾਕੇ ਨਾਲ ਭਰੇ ਅਨਾਨਾਸ ਨੂੰ ਖਾਣ ਤੋਂ ਬਾਅਦ ਇੱਕ ਗਰਭਵਤੀ ਹਾਥੀ ਦੀ ਮੌਤ ਦੀ ਯਾਦ ਆ ਜਾਂਦੀ ਹੈ। ਵੀਰਵਾਰ ਨੂੰ ਕੋਇੰਬਟੂਰ ਜੰਗਲਾਤ ਡਿਵੀਜ਼ਨ ਦੇ ਬੋਲੂਵਮਪੱਟੀ ਜੰਗਲੀ ਰੇਂਜ ਵਿੱਚ ਸ਼ਿਕਾਰੀਆਂ ਵੱਲੋਂ ਰੱਖੇ ਗਏ ਇੱਕ ਦੇਸੀ ਬੰਬ ਦੇ ਵਿਸਫੋਟ ਤੋਂ ਬਾਅਦ ਇੱਕ ਹੋਰ ਜ਼ਖਮੀ ਜੰਗਲੀ ਹਾਥੀ ਦੀ ਮੌਤ ਹੋ ਗਈ। ਬੁੱਧਵਾਰ ਤੋਂ ਪਸ਼ੂਆਂ ਦੇ ਡਾਕਟਰਾਂ ਵੱਲੋਂ ਇਲਾਜ ਕਰਨ ਦੇ ਬਾਵਜੂਦ 8-10 ਸਾਲ ਦੀ ਇੱਕ ਮਾਦਾ ਹਾਥੀ ਦੀ ਮੌਤ ਹੋ ਗਈ।
ਅੰਗ੍ਰੇਜ਼ੀ ਡੇਲੀ ਦੀ ਰਿਪੋਰਟ ਦੇ ਅਨੁਸਾਰ ਮਰੇ ਹੋਏ ਹਾਥੀ ਦੇ ਪੋਸਟਮਾਰਟਮ ਤੋਂ ਪਤਾ ਲੱਗਿਆ ਹੈ ਕਿ ਮਾਦਾ ਜੰਬੋ ਦੀ ਮੌਤ ਸ਼ਿਕਾਰੀਆਂ ਵੱਲੋ ਕੀਤੇ ਗਏ ਦੇਸੀ ਵਿਸਫੋਟਕਾਂ ਦੇ ਧਮਾਕੇ ਦੇ ਨਤੀਜੇ ਵਜੋਂ ਜਬਾੜੇ ਦੀ ਸੱਟ ਕਾਰਨ ਹੋਈ ਹੈ। ਪਸ਼ੂਆਂ ਦੇ ਡਾਕਟਰਾਂ ਨੇ ਇਹ ਵੀ ਕਿਹਾ ਕਿ ਧਮਾਕੇ ਨਾਲ ਜਾਨਵਰ ਦੀ ਜੀਭ ਅਤੇ ਖੱਬਾ ਜਬਾੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।
ਜੰਗਲਾਤ ਵੈਟਰਨਰੀ ਅਫਸਰ ਏ ਸੁਕੁਮਾਰ ਨੇ ਕਿਹਾ ਹਾਥੀ ਦਾ ਪੇਟ ਖਾਲੀ ਸੀ ਕਿਉਂਕਿ ਸੱਟ ਕਾਰਨ ਉਹ ਕਈ ਦਿਨਾਂ ਤੋਂ ਖਾਣ ਜਾਂ ਪਾਣੀ ਪੀਣ ਤੋਂ ਅਸਮਰੱਥ ਸੀ। ਜੰਗਲਾਤ ਅਧਿਕਾਰੀਆਂ ਨੇ ਦੱਸਿਆ ਕਿ ਦੇਸੀ ਬਣੇ ਬੰਬ ਨੂੰ ਚਬਾਉਣ ਨਾਲ ਜ਼ਖਮੀ ਹੋਏ ਇਕ ਜੰਗਲੀ ਹਾਥੀ ਦੀ ਵੀਰਵਾਰ ਨੂੰ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ 20 ਮਾਰਚ ਨੂੰ ਜ਼ਿਲ੍ਹੇ ਵਿੱਚ ਜਾਨਵਰ ਨੂੰ ਦੇਖਿਆ ਅਤੇ ਹਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਲਾਜ ਦੌਰਾਨ ਇਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਬਰਗਾੜੀ ਬੇਅਦਬੀ ਮਾਮਲੇ 'ਚ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, ਇੱਕ ਹੋਰ ਮਾਮਲੇ ’ਚ ਮੁੱਖ ਦੋਸ਼ੀ ਐਲਾਨ