ਕੋਲਕਾਤਾ: ਪੱਛਮ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲ੍ਹੇ ਚ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਥੋੜੀ ਹੀ ਦੂਰੀ ਤੇ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕਰਨਗੇ। ਸ਼ਾਹ ਵੀਰਵਾਰ ਤੋਂ ਸ਼ੁਰੂ ਹੋ ਰਹੇ ਦੋ ਦਿਨ ਦੇ ਦੌਰੇ ਲਈ ਬੰਗਾਲ ਪਹੁੰਚ ਚੁੱਕੇ ਹਨ। ਪੱਛਮ ਬੰਗਾਲ ’ਚ ਆਉਣ ਵਾਲੇ ਚੋਣਾਂ ਦੇ ਲਈ ਪਹਿਲੀ ਵਾਰ ਬੈਨਰਜੀ ਅਤੇ ਸ਼ਾਹ ਇਕ ਹੀ ਜਿਲ੍ਹੇ ਚ ਲਗਭਗ ਇਕ ਹੀ ਸਮੇਂ ’ਤੇ ਰੈਲੀਆਂ ਕਰਨਗੇ। ਉਨ੍ਹਾਂ ਦਾ ਦੱਖਣ 24 ਪਰਗਨਾ ਜਿਲ੍ਹੇ ਚ ਸਾਗਰ ਦੀਪ ਦੇ ਕੋਲ ਕਾਕਦੀਪ ਖੇਤਰ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ। ਜਿੱਥੇ ਅਮਿਤ ਸ਼ਾਹ ਰਾਜ ’ਚ ਭਾਜਪਾ ਦੇ ਪੰਜ ਪੜਾਅ ਦੀ ਰੱਥ ਯਾਤਰਾ ਦੇ ਆਖਿਰੀ ਪੜਾਅ ਦੀ ਹਰੀ ਝੰਡ ਨਾਲ ਰਵਾਨਾ ਕਰਨਗੇ।
ਮੁੱਖਮੰਤਰੀ ਮਮਤਾ ਬੈਨਰਜੀ ਵੀ ਕਰਨਗੇ ਸੰਬੋਧਨ
ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਹੈ ਕਿ ਅਮਿਤ ਸਾਹ ਕੋਲਕਾਤਾ ਪਹੁੰਚ ਚੁੱਕੇ ਹਨ। ਇਸ ਤੋਂ ਬਾਅਦ ਉਹ ਕਪਿਲ ਮੁਨਿ ਆਸ਼ਰਮ ਚ ਗਏ। ਜਿੱਥੋ ਉਹ ਨਾਮਖਾਨਾ ਜਾਣਗੇ।ਜਿੱਥੇ ਉਹ ਪਰਿਵਰਤਨ ਯਾਤਰਾ ਨੂੰ ਸੰਬੋਧਨ ਕਰਨਗੇ। ਇਸ ਵਿਚਾਲੇ ਬੈਨਰਜੀ ਅਤੇ ਉਨ੍ਹਾਂ ਦੇ ਭਤੀਜੇ ਅਤੇ ਪਾਰਟੀ ਦੇ ਸਥਾਨਕ ਸਾਂਸਦ ਅਭਿਸ਼ੇਕ ਬੈਨਰਜੀ ਵੀਰਵਾਰ ਨੂੰ ਦੱਖਣ 24 ਪਰਗਨਾ ਦੇ ਪੈਲਨ ਚ ਪਾਰਟੀ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਨ ਵਾਲੇ ਹਨ।
ਸਾਹ ਅਤੇ ਬੈਨਰਜੀ ਦੋਨੋਂ ਇਕ ਹੀ ਜ਼ਿਲ੍ਹੇ ਚ ਕਰਨਗੇ ਰੈਲੀਆਂ ਨੂੰ ਸੰਬੋਧਨ
ਦੱਖਣ 24 ਪਰਗਨਾ ਟੀਐੱਮਸੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਰਾਜਨੀਤੀਕ ਤੌਰ ਤੇ ਇਹ ਮਹੱਤਵਪੂਰਨ ਦਿਨ ਹੋਵੇਗਾ। ਸ਼ਾਹ ਅਤੇ ਦੀਦੀ ਦੋਨੋਂ ਇਕ ਹੀ ਜਿਲ੍ਹੇ ਚ ਰੈਲੀਆਂ ਨੂੰ ਸੰਬੋਧਨ ਕਰਨਗੇ। ਕਈ ਸਾਲਾਂ ਬਾਅਦ ਭਾਜਪਾ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਮੁੱਖ ਵਿਰੋਧੀ ਵਜੋਂ ਉਭਰੀ ਹੈ। ਜਿਸ ਨੇ 2019 ਦੀਆਂ ਆਮ ਚੋਣਾਂ ’ਚ ਰਾਜ ਦੀਆਂ 42 ਲੋਕ ਸਭਾ ਸੀਟਾਂ ਚੋਂ 18 ਸੀਟਾਂ ਜਿੱਤੀਆਂ ਸਨ ਟੀਐੱਮਸੀ ਦੀ ਗਿਣਤੀ 22 ਚੋਂ ਮਹਿਜ ਚਾਰ ਘੱਟ ਹੈ।