ਇਡੁੱਕੀ/ਕੇਰਲ : ਸਬਰੀਮਾਲਾ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਖੱਡ ਵਿੱਚ ਡਿੱਗ ਗਿਆ। ਇਸ ਦਰਦਨਾਕ ਸੜਕ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ (Kerala Road Accident News) ਹੋ ਗਈ ਹੈ। ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ (Eight people killed after vehicle carrying Sabarimala) ਗਿਣਤੀ ਹੋਰ ਵਧ ਸਕਦੀ ਹੈ। ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ। ਤਾਮਿਲਨਾਡੂ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇਹ ਵਾਹਨ ਕੁਮਲੀ-ਕੁੰਬਮ ਰੋਡ 'ਤੇ ਜਾ ਰਿਹਾ ਸੀ ਕਿ ਇਹ ਇਕ ਖੱਡ 'ਚ ਪਲਟ ਗਿਆ।
ਗੱਡੀ ਵਿੱਚ ਇੱਕ ਬੱਚੇ ਸਮੇਤ 9 ਲੋਕ ਸਵਾਰ ਸਨ। ਦੋ ਜ਼ਖਮੀਆਂ ਨੂੰ ਕੁਮੀਲੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ 'ਚ ਅਜੇ ਵੀ ਤਿੰਨ ਲੋਕ ਫਸੇ ਹੋਏ ਹਨ। ਉਨ੍ਹਾਂ ਨੂੰ ਗੱਡੀ 'ਚੋਂ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ (Sabarimala pilgrims falls into gorge Idukki) ਮੌਕੇ 'ਤੇ ਪਹੁੰਚ ਗਏ ਹਨ। ਇਡੁੱਕੀ ਦੇ ਜ਼ਿਲ੍ਹਾ ਕੁਲੈਕਟਰ ਬਚਾਅ ਮੁਹਿੰਮ ਦੇ ਤਾਲਮੇਲ ਦੇ ਇੰਚਾਰਜ ਹਨ।
ਇਹ ਵੀ ਪੜ੍ਹੋ: Sikkim Accident: ਸਿੱਕਮ 'ਚ ਵਾਪਰਿਆ ਦਰਦਨਾਕ ਹਾਦਸਾ, ਟੋਏ 'ਚ ਡਿੱਗਿਆ ਫੌਜ ਦਾ ਟਰੱਕ, 16 ਜਵਾਨ ਸ਼ਹੀਦ