ETV Bharat / bharat

ਈਦ ਮਿਲਾਦ-ਉਨ-ਨਬੀ ਨੂੰ ਪੈਗੰਬਰ ਹਜ਼ਰਤ ਮੁਹੰਮਦ ਦੇ ਜਨਮਦਿਨ

ਈਦ ਮਿਲਾਦ-ਉਨ-ਨਬੀ (Eid Milad-un-Nabi) ਨੂੰ ਪੈਗੰਬਰ ਹਜ਼ਰਤ ਮੁਹੰਮਦ ਦੇ ਜਨਮਦਿਨ (Birthday) ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਰਾਤ ਭਰ ਪ੍ਰਾਰਥਨਾਵਾਂ ਹੁੰਦੀਆਂ ਹਨ ਅਤੇ ਥਾਂ-ਥਾਂ ਤੋਂ ਜਲੂਸ ਵੀ ਕੱਢੇ ਜਾਂਦੇ ਹਨ। ਅੱਜ ਕੁਰਾਨ ਘਰਾਂ ਅਤੇ ਮਸਜਿਦਾਂ ਵਿੱਚ ਪੜ੍ਹਿਆ ਜਾਂਦਾ ਹੈ।

ਈਦ ਮਿਲਾਦ-ਉਨ-ਨਬੀ ਨੂੰ ਪੈਗੰਬਰ ਹਜ਼ਰਤ ਮੁਹੰਮਦ ਦੇ ਜਨਮਦਿਨ
ਈਦ ਮਿਲਾਦ-ਉਨ-ਨਬੀ ਨੂੰ ਪੈਗੰਬਰ ਹਜ਼ਰਤ ਮੁਹੰਮਦ ਦੇ ਜਨਮਦਿਨ
author img

By

Published : Oct 19, 2021, 9:50 AM IST

ਹੈਦਰਾਬਾਦ: ਦੇਸ਼ ਵਿੱਚ ਅੱਜ ਈਦ ਮਿਲਾਦ-ਉਨ-ਨਬੀ (Eid Milad-un-Nabi) ਮਨਾਈ ਜਾ ਰਹੀ ਹੈ। ਦੱਸ ਦੇਈਏ ਕਿ ਇਸਲਾਮ ਦੇ ਲੋਕ ਪੈਗੰਬਰ ਹਜ਼ਰਤ ਮੁਹੰਮਦ ਦੇ ਜਨਮ ਦਿਨ (Birthday) ਨੂੰ ਈਦ-ਏ-ਮਿਲਾਦ-ਉਨ-ਨਬੀ ਜਾਂ ਈਦ-ਏ-ਮਿਲਾਦ ਵਜੋਂ ਮਨਾਉਂਦੇ ਹਨ। ਇਸਲਾਮੀ ਕੈਲੰਡਰ ਦੇ ਅਨੁਸਾਰ, ਇਹ ਤਿਉਹਾਰ ਤੀਜੇ ਮਹੀਨੇ ਰਬੀ-ਉਲ-ਅਵਲ ਦੇ 12ਵੇਂ ਦਿਨ ਮਨਾਇਆ ਜਾਂਦਾ ਹੈ। ਇਸਲਾਮੀ ਕੈਲੰਡਰ ਦੇ ਅਨੁਸਾਰ, ਇਸਲਾਮ ਦਾ ਤੀਜਾ ਮਹੀਨਾ ਯਾਨੀ ਮਿਲਾਦ-ਉਨ-ਨਬੀ ਸ਼ੁਰੂ ਹੋ ਗਿਆ ਹੈ। ਮੁਹੰਮਦ ਸਾਹਿਬ ਦੇ ਜਨਮ ਦਿਹਾੜੇ ‘ਤੇ ਲੋਕ ਉਸ ਦੀ ਯਾਦ ਵਿੱਚ ਜਲੂਸ ਕੱਢੇ ਹਨ। ਇਸ ਦਿਨ ਵੱਖ-ਵੱਖ ਥਾਵਾਂ 'ਤੇ ਵੱਡੇ ਸਮਾਗਮ ਵੀ ਆਯੋਜਿਤ ਕੀਤੇ ਜਾਂਦੇ ਹਨ।

ਪੈਗੰਬਰ ਮੁਹੰਮਦ ਦਾ ਜਨਮ

ਪੈਗੰਬਰ ਮੁਹੰਮਦ ਦਾ ਜਨਮ 571 ਈਸਵੀ ਨੂੰ 12 ਤਰੀਖ ਨੂੰ ਹੋਇਆ ਸੀ, ਉਨ੍ਹਾਂ ਦਾ ਜਨਮ ਅਰਬ ਦੇ ਮਾਰੂਥਲ ਸ਼ਹਿਰ ਮੱਕਾ ਵਿੱਚ ਹੋਇਆ ਸੀ। ਪੈਗੰਬਰ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਜਦੋਂ ਉਹ 6 ਸਾਲਾਂ ਦਾ ਸੀ, ਉਨ੍ਹਾਂ ਦੀ ਮਾਂ ਦੀ ਵੀ ਮੌਤ ਹੋ ਗਈ। ਆਪਣੀ ਮਾਂ ਦੀ ਮੌਤ ਤੋਂ ਬਾਅਦ ਪੈਗੰਬਰ ਮੁਹੰਮਦ ਨੇ ਆਪਣੇ ਚਾਚਾ ਅਬੂ ਤਾਲਿਬ ਅਤੇ ਦਾਦਾ ਅਬੂ ਮੁਤਲਿਬ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਦੇ ਪਿਤਾ ਦਾ ਨਾਮ ਅਬਦੁੱਲਾ ਅਤੇ ਮਾਤਾ ਦਾ ਨਾਮ ਬੀਬੀ ਅਮੀਨਾ ਸੀ। ਅੱਲ੍ਹਾ ਨੇ ਸਭ ਤੋਂ ਪਹਿਲਾਂ ਪਵਿੱਤਰ ਕੁਰਾਨ ਨਬੀ ਹਜ਼ਰਤ ਮੁਹੰਮਦ ਨੂੰ ਦਿੱਤਾ ਸੀ। ਇਸ ਤੋਂ ਬਾਅਦ ਹੀ ਪੈਗੰਬਰ ਪਵਿੱਤਰ ਕੁਰਾਨ ਦਾ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ ਤੱਕ ਲੈ ਗਏ।

ਈਦ ਮਿਲਾਦ ਉਨ-ਨਬੀ ਦੀ ਮਹੱਤਤਾ

ਈਦ ਮਿਲਾਦ-ਉਨ-ਨਬੀ ਨੂੰ ਪੈਗੰਬਰ ਹਜ਼ਰਤ ਮੁਹੰਮਦ ਦੇ ਜਨਮਦਿਨ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰਾਰਥਨਾਵਾਂ ਹੁੰਦੀਆਂ ਹਨ ਅਤੇ ਥਾਂ-ਥਾਂ ਤੋਂ ਜਲੂਸ ਵੀ ਕੱਢੇ ਜਾਂਦੇ ਹਨ। ਅੱਜ ਦੇ ਦਿਨ ਕੁਰਾਨ ਘਰਾਂ ਅਤੇ ਮਸਜਿਦਾਂ ਵਿੱਚ ਪੜ੍ਹਿਆ ਜਾਂਦਾ ਹੈ। ਈਦ ਮਿਲਾਦ-ਉਨ-ਨਬੀ ਦੇ ਮੌਕੇ 'ਤੇ ਘਰ ਅਤੇ ਮਸਜਿਦ ਸਜਾਈ ਜਾਂਦੀ ਹੈ ਅਤੇ ਮੁਹੰਮਦ ਸਾਹਬ ਦੇ ਸੰਦੇਸ਼ ਪੜ੍ਹੇ ਜਾਂਦੇ ਹਨ।

ਹਜ਼ਰਤ ਮੁਹੰਮਦ ਦਾ ਸਿਰਫ਼ ਇੱਕ ਹੀ ਸੰਦੇਸ਼ ਸੀ ਕਿ ਮਨੁੱਖਤਾ ਵਿੱਚ ਵਿਸ਼ਵਾਸ ਰੱਖਣ ਵਾਲਾ ਹੀ ਮਹਾਨ ਹੈ। ਇਸ ਦਿਨ ਲੋਕ ਗਰੀਬਾਂ ਨੂੰ ਦਾਨ ਵੀ ਦਿੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਈਦ ਮਿਲਾਦ-ਉਨ-ਨਬੀ ਦੇ ਦਿਨ, ਅੱਲ੍ਹਾ ਦਾਨ ਅਤੇ ਜ਼ਕਾਤ ਨਾਲ ਖੁਸ਼ ਹੁੰਦਾ ਹੈ।

ਰਾਸ਼ਟਰਪਤੀ ਕੋਵਿੰਦ ਨੇ ਵਧਾਈ ਦਿੱਤੀ

ਪੈਗੰਬਰ ਮੁਹੰਮਦ ਦੇ ਜਨਮਦਿਨ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਮੇਤ ਕਈ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਕੋਵਿੰਦ ਨੇ ਟਵੀਟ ਕਰਕੇ ਲਿਖਿਆ, ਮੈਂ ਸਾਰੇ ਦੇਸ਼ ਵਾਸੀਆਂ, ਖਾਸ ਕਰਕੇ ਸਾਡੇ ਮੁਸਲਿਮ ਭਰਾਵਾਂ ਅਤੇ ਭੈਣਾਂ ਨੂੰ ਵਧਾਈ ਦਿੰਦਾ ਹਾਂ। ਆਓ ਅਸੀਂ ਸਾਰੇ ਪੈਗੰਬਰ ਮੁਹੰਮਦ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਮਾਜ ਦੀ ਖੁਸ਼ਹਾਲੀ ਅਤੇ ਦੇਸ਼ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਬਣਾਈ ਰੱਖਣ ਲਈ ਕੰਮ ਕਰੀਏ।

ਪੀ.ਐੱਮ ਮੋਦੀ ਵੱਲੋਂ ਵਧਾਈ

ਪੀ.ਐੱਮ ਮੋਦੀ ਨੇ ਵਧਾਈ ਦਿੰਦੇ ਹੋਏ ਲਿਖਿਆ ਕਿ ਮਿਲਾਦ-ਉਨ-ਨਬੀ ਦੀਆਂ ਵਧਾਈਆਂ। ਚਾਰੇ ਪਾਸੇ ਸ਼ਾਂਤੀ ਅਤੇ ਖੁਸ਼ਹਾਲੀ ਹੋਵੇ। ਦਿਆਲਤਾ ਅਤੇ ਭਾਈਚਾਰੇ ਦੇ ਗੁਣ ਸਦਾ ਕਾਇਮ ਰਹਿਣ। ਈਦ ਮੁਬਾਰਕ!

ਇਹ ਵੀ ਪੜ੍ਹੋ:ਭਾਗਵਤ ਗੀਤਾ ਦਾ ਸੰਦੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.