ETV Bharat / bharat

Sanjay Singh arrested: ਦਿੱਲੀ ਸ਼ਰਾਬ ਘੁਟਾਲੇ 'ਚ ਸੰਜੇ ਸਿੰਘ ਗ੍ਰਿਫਤਾਰ, ਮਾਂ ਦਾ ਆਸ਼ੀਰਵਾਦ ਲੈ ਕੇ ਈਡੀ ਨਾਲ ਰਵਾਨਾ ਹੋਏ 'ਆਪ' ਸੰਸਦ ਮੈਂਬਰ

author img

By ETV Bharat Punjabi Team

Published : Oct 4, 2023, 5:54 PM IST

Updated : Oct 4, 2023, 11:00 PM IST

ED arrests AAP MP Sanjay Singh in Delhi liquor scam case: ਈਡੀ ਨੇ ਬੁੱਧਵਾਰ ਨੂੰ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ। ਕਰੀਬ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਸ਼ਾਮ 5.30 ਵਜੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਸਵੇਰੇ ਈਡੀ ਦੀ ਟੀਮ ਨੇ ਸਿੰਘ ਦੀ ਦਿੱਲੀ ਸਥਿਤ ਸਰਕਾਰੀ ਰਿਹਾਇਸ਼ 'ਤੇ ਛਾਪਾ ਮਾਰਿਆ।

Sanjay Singh arrested
Sanjay Singh arrested

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੁੱਧਵਾਰ ਨੂੰ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਆਮ ਆਦਮੀ ਪਾਰਟੀ (AAP) ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਰੀਬ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਸ਼ਾਮ 5.15 ਵਜੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਸਵੇਰੇ ਈਡੀ ਦੀ ਟੀਮ ਨੇ ਸਿੰਘ ਦੀ ਦਿੱਲੀ ਸਥਿਤ ਸਰਕਾਰੀ ਰਿਹਾਇਸ਼ 'ਤੇ ਛਾਪਾ ਮਾਰਿਆ।

ਇਸ ਦੇ ਨਾਲ ਹੀ ਗ੍ਰਿਫਤਾਰੀ ਤੋਂ ਬਾਅਦ ਸੰਜੇ ਸਿੰਘ ਦੀ ਤਸਵੀਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀ ਤਾਂ ਉਹ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਟੀਮ ਨਾਲ ਰਵਾਨਾ ਹੋ ਗਏ ਸੀ। ਪਰਿਵਾਰ ਨੂੰ ਵੀ ਹਿੰਮਤ ਨਾ ਹਾਰਨ ਦੀ ਗੱਲ ਕਹੀ।

  • #WATCH | Delhi | Supporters of AAP MP Sanjay Singh sit outside his residence and raise slogans.

    ED raid is going on at his residence since today morning in connection with the Delhi excise policy case. pic.twitter.com/gGTvE3y2uk

    — ANI (@ANI) October 4, 2023 " class="align-text-top noRightClick twitterSection" data=" ">

ਦੱਸਿਆ ਜਾ ਰਿਹਾ ਹੈ ਕਿ ਈਡੀ ਸੰਜੇ ਸਿੰਘ ਨੂੰ ਗ੍ਰਿਫਤਾਰ ਕਰਕੇ ਆਪਣੇ ਹੈੱਡਕੁਆਰਟਰ ਲੈ ਕੇ ਜਾਵੇਗੀ। ਉਹ ਰਾਤ ਭਰ ਲਾਕਅਪ ਵਿੱਚ ਰਹੇਗਾ ਅਤੇ ਵੀਰਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਸੰਜੇ ਸਿੰਘ ਹੀ ਆਮ ਆਦਮੀ ਪਾਰਟੀ ਦਾ ਇਕਲੌਤਾ ਚਿਹਰਾ ਸੀ। ਹੁਣ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਸ਼ਰਾਬ ਘੁਟਾਲੇ ਵਿੱਚ ਹੁਣ ਤੱਕ ਜਿੰਨੀਆਂ ਵੀ ਗ੍ਰਿਫ਼ਤਾਰੀਆਂ ਹੋਈਆਂ ਹਨ, ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਜ਼ਮਾਨਤ ਨਹੀਂ ਮਿਲ ਸਕੀ।

  • #WATCH दिल्ली: AAP सांसद संजय सिंह के आवास पर ED की छापेमारी पर AAP नेता राघव चड्ढा ने कहा, "पिछले करीब 15 महीनों से भाजपा एक तथाकथित शराब घोटाले की आड़ में हम पर आरोप लगा रही है। पिछले 15 महीनों में 1 हजार जगहों पर ईडी द्वारा छापेमारी कराई गई है। कई अफसर इसमें लगे हुए हैं। 15… pic.twitter.com/LQBjD5MNNz

    — ANI_HindiNews (@AHindinews) October 4, 2023 " class="align-text-top noRightClick twitterSection" data=" ">

ਸਵੇਰ ਸੰਜੇ ਸਿੰਘ ਦੀ ਤਸਵੀਰ ਪੋਸਟ ਕਰ ਕੇ ਕੱਸਿਆ ਸੀ ਤੰਜ: ਸਵੇਰੇ ਜਦੋਂ ਛਾਪੇਮਾਰੀ ਸ਼ੁਰੂ ਹੋਈ ਤਾਂ ਸੰਜੇ ਸਿੰਘ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਪੋਸਟ ਕੀਤੀ ਸੀ। ਤਸਵੀਰ ਰਾਹੀਂ ਉਨ੍ਹਾਂ ਨੇ ਵਿਅੰਗਮਈ ਢੰਗ ਨਾਲ ਲਿਖਿਆ, 'ਫੱਕੜ ਹਾਊਸ 'ਚ ਈਡੀ ਦਾ ਸਵਾਗਤ ਹੈ।' 'ਆਪ' ਨੇ ਈਡੀ ਦੇ ਛਾਪੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ, "ਪਿਛਲੇ ਇੱਕ ਸਾਲ ਤੋਂ ਅਖੌਤੀ ਸ਼ਰਾਬ ਘੁਟਾਲੇ ਬਾਰੇ ਰੌਲਾ ਪੈ ਰਿਹਾ ਹੈ, ਪਰ ਉਨ੍ਹਾਂ ਨੂੰ ਇੱਕ ਪੈਸਾ ਨਹੀਂ ਮਿਲਿਆ। ਉਨ੍ਹਾਂ ਨੇ 1,000 ਤੋਂ ਵੱਧ ਵਾਰ ਛਾਪੇਮਾਰੀ ਕੀਤੀ। ਕਿਤੇ ਵੀ ਕੁਝ ਨਹੀਂ ਮਿਲਿਆ। ਇਸੇ ਤਰ੍ਹਾਂ ਕੁਝ ਨਹੀਂ ਮਿਲੇਗਾ। ਸੰਜੇ ਸਿੰਘ ਦੀ ਦੀ ਰਿਹਾਇਸ ਤੋਂ ਵੀ ਕੁਝ ਨਹੀਂ ਮਿਲੇਗਾ।

  • #WATCH | On the arrest of AAP leader Sanjay Singh in Delhi liquor policy case, Delhi BJP President Virendraa Sachdeva says, "Today, one thing is clear that the truth cannot be hidden...After Sanjay Singh, it's Arvind Kejriwal. pic.twitter.com/A9jFJ1dtt3

ਸ਼ਰਾਬ ਘੁਟਾਲੇ 'ਚ 'ਆਪ' ਦਾ ਦੂਜਾ ਨੇਤਾ ਗ੍ਰਿਫਤਾਰ: ਕਥਿਤ ਸ਼ਰਾਬ ਘੁਟਾਲੇ 'ਚ 'ਆਪ' ਦੇ ਚੋਟੀ ਦੇ ਨੇਤਾਵਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਸੰਜੇ ਸਿੰਘ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਸੀਬੀਆਈ ਅਤੇ ਈਡੀ ਨੇ ਕੇਜਰੀਵਾਲ ਸਰਕਾਰ ਦੇ ਤਤਕਾਲੀ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸਿਸੋਦੀਆ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।

\

Last Updated : Oct 4, 2023, 11:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.