ਚੰਡੀਗੜ੍ਹ: ਪੰਜਾਬ ਵਿੱਚ ਇੱਕ ਪਾਸੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭੂਚਾਲ ਆਇਆ ਹੋਇਆ ਹੈ। ਉੱਥੇ ਹੀ ਅੱਜ ਮੰਗਲਵਾਰ ਨੂੰ 10 ਵਜੇ ਦੇ ਕਰੀਬ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦਈਏ ਕਿ ਪੰਜਾਬ ਵਿੱਚ ਭੂਚਾਲ ਜ਼ਿਲ੍ਹਾਂ ਅੰਮ੍ਰਿਤਸਰ ਦਿਹਾਤੀ, ਨਵਾਂ ਸ਼ਹਿਰ, ਬਟਾਲਾ, ਬਠਿੰਡਾ,ਮੋਹਾਲੀ, ਚੰਡੀਗੜ੍ਹ, ਕਪੂਰਥਲਾ,ਬਰਨਾਲਾ,ਮੋਗਾ ਅਤੇ ਹੋਰ ਕੁੱਝ ਖੇਤਰਾਂ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਨਵੀਂ ਦਿੱਲੀ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਭੂਚਾਲ ਕਿਉਂ ਆਉਂਦੇ ਹਨ:- ਭੂ-ਵਿਗਿਆਨੀਆਂ ਮੁਤਾਬਕ ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਿੱਥੇ ਇਹ ਪਲੇਟਾਂ ਜ਼ਿਆਦਾ ਟਕਰਾਉਂਦੀਆਂ ਹਨ, ਉਸ ਜ਼ੋਨ ਨੂੰ ਫਾਲਟ ਲਾਈਨ ਕਿਹਾ ਜਾਂਦਾ ਹੈ। ਵਾਰ-ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁੱਕ ਜਾਂਦੇ ਹਨ। ਜਦੋਂ ਜ਼ਿਆਦਾ ਦਬਾਅ ਬਣਦਾ ਹੈ, ਤਾਂ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੇਠਲੀ ਊਰਜਾ ਬਾਹਰ ਆਉਣ ਦਾ ਰਸਤਾ ਲੱਭਦੀ ਹੈ ਅਤੇ ਗੜਬੜ ਤੋਂ ਬਾਅਦ ਭੂਚਾਲ ਆਉਂਦਾ ਹੈ। ਇਸ ਤੋਂ ਇਲਾਵਾ ਉਲਕਾ ਪ੍ਰਭਾਵ ਅਤੇ ਜਵਾਲਾਮੁਖੀ ਫਟਣਾ, ਮਾਈਨ ਟੈਸਟਿੰਗ ਅਤੇ ਨਿਊਕਲੀਅਰ ਟੈਸਟਿੰਗ ਵੀ ਭੂਚਾਲ ਦੇ ਕਾਰਨ ਹਨ।
ਜਾਣੋ ਕੇਂਦਰ ਅਤੇ ਤੀਬਰਤਾ ਦਾ ਅਰਥ:- ਭੂ-ਵਿਗਿਆਨੀਆਂ ਦੇ ਅਨੁਸਾਰ, ਭੂਚਾਲ ਦੇ ਕੇਂਦਰ ਨੂੰ ਉਹ ਸਥਾਨ ਕਿਹਾ ਜਾਂਦਾ ਹੈ ਜਿਸ ਦੇ ਬਿਲਕੁਲ ਹੇਠਾਂ ਪਲੇਟਾਂ ਵਿੱਚ ਹਿੱਲਣ ਕਾਰਨ ਭੂ-ਵਿਗਿਆਨਕ ਊਰਜਾ ਪੈਦਾ ਹੁੰਦੀ ਹੈ। ਜੇਕਰ ਰਿਕਟਰ ਪੈਮਾਨੇ 'ਤੇ 7 ਜਾਂ ਇਸ ਤੋਂ ਵੱਧ ਤੀਬਰਤਾ ਵਾਲਾ ਭੂਚਾਲ ਆਉਂਦਾ ਹੈ, ਤਾਂ ਭੂਚਾਲ 40 ਕਿਲੋਮੀਟਰ ਦੇ ਘੇਰੇ ਵਿਚ ਤੇਜ਼ ਹੁੰਦਾ ਹੈ। ਜਿਵੇਂ-ਜਿਵੇਂ ਦੂਰੀ ਵੱਧਦੀ ਜਾਂਦੀ ਹੈ, ਵਾਈਬ੍ਰੇਸ਼ਨ ਵੀ ਘਟਦੀ ਜਾਂਦੀ ਹੈ।
ਵਿਗਿਆਨੀਆਂ ਦਾ ਅਨੁਮਾਨ:- ਜ਼ਿਕਰਯੋਗ ਹੈ ਕਿ ਵਿਗਿਆਨੀ ਲਗਾਤਾਰ ਹਿਮ ਖੇਤਰ ਵਿੱਚ ਇੱਕ ਵੱਡੇ ਭੂਚਾਲ ਦਾ ਅੰਦਾਜ਼ਾ ਲਗਾ ਰਹੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਭੂਚਾਲਾਂ ਦੇ ਨਜ਼ਰੀਏ ਤੋਂ ਹਿਮ ਖੇਤਰ ਬਹੁਤ ਸੰਵੇਦਨਸ਼ੀਲ ਹੈ। ਇੱਥੇ ਹਮੇਸ਼ਾ ਵੱਡਾ ਭੂਚਾਲ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੱਡੇ ਭੂਚਾਲ ਤੋਂ ਡਰਨ ਦੀ ਬਜਾਏ ਇਸ ਦਾ ਸਾਹਮਣਾ ਕਰਨ ਲਈ ਠੋਸ ਤਿਆਰੀ 'ਤੇ ਜ਼ੋਰ ਦੇਣਾ ਚਾਹੀਦਾ ਹੈ।
ਇਹ ਵੀ ਪੜੋ:- Amritpal Singh: ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਦਾਖਲ ਕੀਤਾ ਜਵਾਬ