ਮੁਰਗੋਬ/ਬੀਜਿੰਗ: ਤਜਾਕਿਸਤਾਨ ਵਿੱਚ ਵੀਰਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਮੁਰਗੋਬ ਤੋਂ 67 ਕਿਲੋਮੀਟਰ ਪੱਛਮ ਵੱਲ ਸੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ। ਇਹ ਜਾਣਕਾਰੀ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (USGC) ਨੇ ਦਿੱਤੀ। USGS ਦੇ ਅਨੁਸਾਰ, 20.5 ਕਿਲੋਮੀਟਰ ਦੀ ਡੂੰਘਾਈ ਵਾਲਾ ਭੂਚਾਲ 00:37:40 (UTC) 'ਤੇ ਮਹਿਸੂਸ ਕੀਤਾ ਗਿਆ ਸੀ। ਇਲਾਕਾ ਦੂਰ-ਦੁਰਾਡੇ ਅਤੇ ਬਹੁਤ ਘੱਟ ਆਬਾਦੀ ਵਾਲਾ ਹੈ।
ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ : ਯੂਐਸਜੀਐਸ ਨੇ ਭੂਚਾਲ ਬਾਰੇ ਟਵੀਟ ਕਰਦਿਆ ਇਹ ਵੀ ਦੱਸਿਆ ਕਿ, 'ਭੂਚਾਲ ਦਾ ਕੇਂਦਰ ਮੁਰਗੋਬ ਤੋਂ 67 ਕਿਲੋਮੀਟਰ ਪੱਛਮ ਵਿੱਚ ਸੀ ਜਿਸ ਦੀ ਤੀਬਰਤਾ 6.8 ਸੀ। ਖ਼ਬਰ ਲਿਖੇ ਜਾਣ ਤੱਕ ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਸ ਦੇ ਨਾਲ ਹੀ, ਚੀਨ ਦੇ ਦੂਰ ਪੱਛਮੀ ਸ਼ਿਨਜਿਆਂਗ ਖੇਤਰ ਵਿੱਚ ਵੀ ਇਸ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਚੀਨ ਦੇ ਭੂਚਾਲ ਨੈੱਟਵਰਕ ਕੇਂਦਰ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 7.2 ਸੀ ਅਤੇ ਇਸ ਦੀ ਡੂੰਘਾਈ 10 ਕਿਲੋਮੀਟਰ ਸੀ। ਵੱਖ-ਵੱਖ ਏਜੰਸੀਆਂ ਦੁਆਰਾ ਸ਼ੁਰੂਆਤੀ ਭੂਚਾਲ ਦੇ ਮਾਪ ਅਕਸਰ ਵੱਖਰੇ ਹੁੰਦੇ ਹਨ।
ਭੂਚਾਲ ਨੇ ਤੁਰਕੀ 'ਚ ਵੀ ਮਚਾਈ ਤਬਾਹੀ : ਦੱਸ ਦਈਏ ਕਿ ਦੋ ਹਫਤੇ ਪਹਿਲਾਂ 7.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਤੋਂ ਬਾਅਦ ਦੱਖਣੀ ਤੁਰਕੀ 'ਚ ਫਿਰ ਤੋਂ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੋਮਵਾਰ ਰਾਤ ਨੂੰ ਇੱਥੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.4 ਮਾਪੀ ਗਈ। ਇਸ ਦੇ ਨਾਲ ਹੀ, 6 ਫਰਵਰੀ ਨੂੰ ਆਏ ਭੂਚਾਲ ਕਾਰਨ ਤੁਰਕੀ ਅਤੇ ਸੀਰੀਆ ਵਿੱਚ 44,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਲਗਭਗ 15 ਲੱਖ ਲੋਕ ਬੇਘਰ : ਤੁਰਕੀ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਕਾਰਨ 15 ਲੱਖ ਲੋਕਾਂ ਦੇ ਬੇਘਰ ਹੋਣ ਦਾ ਅਨੁਮਾਨ ਹੈ। ਇਹ ਅਨੁਮਾਨ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਦੇ ਇੱਕ ਅਧਿਕਾਰੀ ਨੇ ਲਗਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਨੇ ਭੂਚਾਲ ਨਾਲ ਪ੍ਰਭਾਵਿਤ 70 ਫੀਸਦੀ ਇਮਾਰਤਾਂ ਦਾ ਮੁਆਇਨਾ ਕੀਤਾ ਸੀ, ਜਿਨ੍ਹਾਂ ਵਿੱਚੋਂ 118,000 ਇਮਾਰਤਾਂ ਵਿੱਚੋਂ 412,000 ਇਮਾਰਤਾਂ ਢਹਿ ਗਈਆਂ ਸਨ ਜਾਂ ਪੂਰੀ ਤਰ੍ਹਾਂ ਢਾਹੇ ਜਾਣ ਦੀ ਲੋੜ ਸੀ। ਦੱਸ ਦਈਏ ਪਿਛਲੇ ਸਮੇਂ ਤੋਂ ਭੂਚਾਲ ਨੇ ਪੂਰੀ ਤਰ੍ਹਾ ਤਬਾਹੀ ਮਚਾਈ ਹੋਈ ਹੈ ਅਤੇ ਹੁਣ ਭੁਚਾਲ ਦੀ ਤੀਬਰਤਾ ਜ਼ਬਰਦਸਤ ਹੋਣ ਕਰਕੇ ਤਬਾਹੀ ਵੀ ਵੱਡੇ ਪੱਧਰ ਉੱਤੇ ਹੋ ਰਹੀ ਹੈ। ਬੀਤੇ ਦਿਨੀ ਤੁਰਕੀ ਵਿੱਚ ਆਏ ਸ਼ਕਤੀ ਸ਼ਾਲੀ ਤੀਬਰਤਾ ਦੇ ਭੂਚਾਲ ਨੂੰ ਪਿਛਲੇ 100 ਸਾਲਾਂ ਵਿੱਚ ਸਭ ਤੋਂ ਵੱਡਾ ਭੁਚਾਲ ਦੱਸਿਆ ਗਿਆ ਹੈ ਅਤੇ ਹੁਣ ਚੀਨ ਦੀ ਰਾਜਧਾਨੀ ਵਿੱਚ ਆਏ ਇਸ ਸ਼ਕਤੀਸ਼ਾਲੀ ਤੂਫਾਨ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ: IND vs AUS W Records: ਅੱਜ ਦੇ ਮੈਚ 'ਚ ਨਵੇਂ ਇਹ ਰਿਕਾਰਡ ਬਣਾ ਕੇ ਚਮਕ ਸਕਦੇ ਨੇ ਖਿਡਾਰੀ !