ਨਵੀਂ ਦਿੱਲੀ— ਉੱਤਰੀ ਭਾਰਤ 'ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.6 ਮਾਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਨੇਪਾਲ ਵਿੱਚ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਨੇਪਾਲ ਵਿੱਚ ਅੱਜ ਦੁਪਹਿਰ 2:25 ਵਜੇ ਰਿਕਟਰ ਪੈਮਾਨੇ 'ਤੇ 4.6 ਤੀਬਰਤਾ ਦਾ ਭੂਚਾਲ ਆਇਆ, ਜਦੋਂ ਕਿ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦਾ ਕਹਿਣਾ ਹੈ ਕਿ ਨੇਪਾਲ ਵਿੱਚ 5 ਕਿਲੋਮੀਟਰ ਦੀ ਡੂੰਘਾਈ ਵਿੱਚ 6.2 ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਦਿੱਲੀ— NCR 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
-
#WATCH | Earthquake tremors felt across Delhi-NCR. Visuals from Noida Sector 75 in Uttar Pradesh. pic.twitter.com/dABzrVoyVw
— ANI (@ANI) October 3, 2023 " class="align-text-top noRightClick twitterSection" data="
">#WATCH | Earthquake tremors felt across Delhi-NCR. Visuals from Noida Sector 75 in Uttar Pradesh. pic.twitter.com/dABzrVoyVw
— ANI (@ANI) October 3, 2023#WATCH | Earthquake tremors felt across Delhi-NCR. Visuals from Noida Sector 75 in Uttar Pradesh. pic.twitter.com/dABzrVoyVw
— ANI (@ANI) October 3, 2023
ਜਾਣਕਾਰੀ ਮੁਤਾਬਿਕ ਨੇਪਾਲ 'ਚ 25 ਮਿੰਟ ਦੇ ਅੰਤਰਾਲ 'ਤੇ 4.6 ਅਤੇ 6.2 ਤੀਬਰਤਾ ਦੇ ਦੋ ਭੂਚਾਲ ਆਏ, ਜਿਨ੍ਹਾਂ ਦੇ ਤੇਜ਼ ਝਟਕੇ ਦਿੱਲੀ-ਐੱਨ.ਸੀ.ਆਰ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ 'ਚ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਨੇਪਾਲ 'ਚ 4.6 ਤੀਬਰਤਾ ਦਾ ਪਹਿਲਾ ਭੂਚਾਲ ਦੁਪਹਿਰ 2:25 'ਤੇ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਤੋਂ ਬਾਅਦ ਦੁਪਹਿਰ 2:51 ਵਜੇ 6.2 ਤੀਬਰਤਾ ਦਾ ਦੂਜਾ ਭੂਚਾਲ ਆਇਆ। ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਆਪਣੇ ਦਫ਼ਤਰ ਦੇ ਬਾਕੀ ਸਾਰੇ ਲੋਕਾਂ ਸਮੇਤ ਨਿਰਮਾਣ ਭਵਨ ਤੋਂ ਬਾਹਰ ਆ ਗਏ।
-
An earthquake with a magnitude of 4.6 on the Richter Scale hit Nepal at 2:25 pm today: National Centre for Seismology pic.twitter.com/lY8fbceXWS
— ANI (@ANI) October 3, 2023 " class="align-text-top noRightClick twitterSection" data="
">An earthquake with a magnitude of 4.6 on the Richter Scale hit Nepal at 2:25 pm today: National Centre for Seismology pic.twitter.com/lY8fbceXWS
— ANI (@ANI) October 3, 2023An earthquake with a magnitude of 4.6 on the Richter Scale hit Nepal at 2:25 pm today: National Centre for Seismology pic.twitter.com/lY8fbceXWS
— ANI (@ANI) October 3, 2023
ਨੇਪਾਲ ਦੇ ਪੱਛਮੀ ਹਿੱਸਿਆਂ ਵਿੱਚ ਭੂਚਾਲ: ਨੇਪਾਲ ਦੇ ਪੱਛਮੀ ਹਿੱਸਿਆਂ ਵਿੱਚ 5.3 ਤੀਬਰਤਾ ਦਾ ਭੂਚਾਲ ਆਇਆ। ਦੇਸ਼ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਕਾਠਮੰਡੂ ਤੋਂ 700 ਕਿਲੋਮੀਟਰ ਪੱਛਮ ਵਿੱਚ ਬਝਾਂਗ ਜ਼ਿਲ੍ਹੇ ਦੇ ਤਾਲਕੋਟ ਇਲਾਕੇ ਵਿੱਚ ਰਿਕਾਰਡ ਕੀਤਾ ਗਿਆ। ਭੂਚਾਲ ਦੇ ਝਟਕੇ ਗੁਆਂਢੀ ਭਾਰਤ ਦੇ ਬਝੰਗ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੇ ਗਏ।
-
#WATCH | Few buildings in Bajhang district suffer damage after 6.2 magnitude earthquake strikes Nepal
— ANI (@ANI) October 3, 2023 " class="align-text-top noRightClick twitterSection" data="
(Source: API-Nepal) pic.twitter.com/t7Bn90MNEe
">#WATCH | Few buildings in Bajhang district suffer damage after 6.2 magnitude earthquake strikes Nepal
— ANI (@ANI) October 3, 2023
(Source: API-Nepal) pic.twitter.com/t7Bn90MNEe#WATCH | Few buildings in Bajhang district suffer damage after 6.2 magnitude earthquake strikes Nepal
— ANI (@ANI) October 3, 2023
(Source: API-Nepal) pic.twitter.com/t7Bn90MNEe
ਦਿੱਲੀ ਅਤੇ ਰਾਜਸਥਾਨ 'ਚ ਭੂਚਾਲ ਦੇ ਜ਼ਬਰਦਸਤ ਝਟਕੇ: ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਲੋਕਾਂ ਨੇ ਦੂਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਅਤੇ ਉਹ ਆਪਣੇ ਦਫਤਰਾਂ ਅਤੇ ਉੱਚੀਆਂ ਇਮਾਰਤਾਂ 'ਚੋਂ ਬਾਹਰ ਆ ਗਏ। ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਘਬਰਾਉਣ ਦੀ ਅਪੀਲ ਕੀਤੀ ਹੈ। "ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਸੁਰੱਖਿਅਤ ਹੋ। ਕਿਰਪਾ ਕਰਕੇ ਆਪਣੀਆਂ ਇਮਾਰਤਾਂ ਤੋਂ ਸੁਰੱਖਿਅਤ ਸਥਾਨ 'ਤੇ ਆ ਜਾਓ, ਪਰ ਘਬਰਾਓ ਨਾ। ਲਿਫਟ ਦੀ ਵਰਤੋਂ ਨਾ ਕਰੋ," ਇਹ ਪੁਲਿਸ ਵੱਲੋਂ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ ਗਿਆ ਹੈ।
-
#WATCH | Delhi | Union Health Minister Mansukh Mandaviya stepped out of Nirman Bhawan, along with others, as strong tremors hit different parts of north India. pic.twitter.com/8EbNFX4b46
— ANI (@ANI) October 3, 2023 " class="align-text-top noRightClick twitterSection" data="
">#WATCH | Delhi | Union Health Minister Mansukh Mandaviya stepped out of Nirman Bhawan, along with others, as strong tremors hit different parts of north India. pic.twitter.com/8EbNFX4b46
— ANI (@ANI) October 3, 2023#WATCH | Delhi | Union Health Minister Mansukh Mandaviya stepped out of Nirman Bhawan, along with others, as strong tremors hit different parts of north India. pic.twitter.com/8EbNFX4b46
— ANI (@ANI) October 3, 2023
ਕਿਸੇ ਵੀ ਐਮਰਜੈਂਸੀ ਮਦਦ ਲਈ 112 'ਤੇ ਡਾਇਲ ਕਰੋ।" ਚੰਡੀਗੜ੍ਹ ਅਤੇ ਜੈਪੁਰ ਸਮੇਤ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੈਪੁਰ ਦੇ ਪੁਲਿਸ ਕੰਟਰੋਲ ਰੂਮ ਨੇ ਕਿਹਾ ਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਜੈਪੁਰ, ਰਾਜਸਥਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵਿਚ ਮਹਿਸੂਸ ਕੀਤਾ ਗਿਆ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕ ਆਪਣੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਆ ਗਏ।
- Perfume Ban In Flight: ਪਾਇਲਟਾਂ ਅਤੇ ਕਰੂ ਮੈਂਬਰਾਂ ਦੇ ਪਰਫਿਊਮ ਲਾਉਣ 'ਤੇ DGCA ਦਾ ਵੱਡਾ ਪ੍ਰਸਤਾਵ, ਪੜ੍ਹੋ ਪੂਰੀ ਖਬਰ
- Three Terrorists Arrested: ਦੀਵਾਲੀ 'ਤੇ ਅਯੁੱਧਿਆ ਅਤੇ ਵਾਰਾਨਸੀ 'ਚ ਵੱਡਾ ਧਮਾਕਾ ਕਰਨ ਦੀ ਯੋਜਨਾ, ਸਪੈਸ਼ਲ ਸੈੱਲ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ
- Rahul Gandhi In Amritsar : ਰਾਹੁਲ ਗਾਂਧੀ ਦਾ ਅੰਮ੍ਰਿਤਸਰ ਦੌਰਾ, ਦੋ ਦਿਨ ਲਗਾਤਾਰ ਕੀਤੀ ਸੇਵਾ, ਦੇਖੋ ਤਸਵੀਰਾਂ
ਰਾਸ਼ਟਰੀ ਭੂਚਾਲ ਕੇਂਦਰ ਦੇ ਵਿਗਿਆਨੀ ਸੰਜੇ ਕੁਮਾਰ ਪ੍ਰਜਾਪਤੀ ਨੇ ਨੇਪਾਲ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ, "ਭੂਚਾਲ ਪੱਛਮੀ ਨੇਪਾਲ ਵਿੱਚ ਆਇਆ, ਜੋ ਕਿ ਸਾਡੇ ਉੱਤਰਾਖੰਡ ਦੇ ਨੇੜੇ ਇੱਕ ਖੇਤਰ ਹੈ। ਇਹ 6.2 ਤੀਬਰਤਾ ਦਾ ਭੂਚਾਲ ਸੀ, ਜੋ ਕਿ 5 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ। ਅਸੀਂ ਦੋ ਝਟਕੇ ਰਿਕਾਰਡ ਕੀਤੇ ਹਨ। ਦਿੱਲੀ ਖੇਤਰ ਵਿੱਚ ਇਸਦੀ ਤੀਬਰਤਾ 3 . ਰਿਕਟਰ ਸਕੇਲ ਮਾਪੀ ਗਈ। ਸਾਨੂੰ ਲੋਕਾਂ ਤੋਂ ਜਵਾਬ ਮਿਲਿਆ ਹੈ ਕਿ ਇਹ ਉੱਤਰਾਖੰਡ, ਪੰਜਾਬ, ਦਿੱਲੀ, ਲਖਨਊ ਖੇਤਰ, ਜੈਪੁਰ ਖੇਤਰ ਵਿੱਚ ਮਹਿਸੂਸ ਕੀਤਾ ਗਿਆ ਹੈ। ਅਹਿਮਦਾਬਾਦ ਖੇਤਰ ਵਿੱਚ ਵੀ, ਕੁਝ ਲੋਕ ਸਾਨੂੰ ਦੱਸ ਰਹੇ ਹਨ ਕਿ ਉਨ੍ਹਾਂ ਨੇ ਉੱਥੇ ਮਹਿਸੂਸ ਕੀਤਾ।