ETV Bharat / bharat

ਕਮਾਓ 15 ਲੱਖ, ਜਾਣੋ ਕਿਵੇਂ - DFI

ਵਿੱਤ ਮੰਤਰਾਲੇ ਦੇ ਵਿੱਤ ਸੇਵਾਵਾਂ ਵਿਭਾਗ ਨੇ ਲੋਕਾਂ ਨੂੰ ਇਸ ਲਈ ਵਿਕਾਸ ਵਿੱਤੀ ਸੰਸਥਾ (DFI) ਸੰਸਥਾ ਦਾ ਨਾਮ, ਇੱਕ ਟੈਗਲਾਈਨ ਤੇ ਲੋਗੋ ਡਿਜ਼ਾਈਨ ਦਾ ਸੁਝਾਅ ਦੇਣ ਲਈ ਸੱਦਾ ਦਿੱਤਾ ਹੈ। ਜੇਕਰ ਤੁਸੀਂ ਘਰ ਬੈਠ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਇੱਕ ਚੰਗਾ ਮੌਕਾ ਹੈ। ਸਰਕਾਰ ਲੋਕਾਂ ਨੂੰ 15 ਲੱਖ ਰੁਪਏ ਜਿੱਤਣ ਦਾ ਮੌਕਾ ਦੇ ਰਹੀ ਹੈ। ਕੇਂਦਰੀ ਬਜਟ 2021 ਵਿੱਚ, ਕੇਂਦਰ ਨੇ ਬੁਨਿਆਦੀ ਢਾਂਚੇ ਨੂੰ ਫੰਡ ਦੇਣ ਲਈ ਵਿਸ਼ੇਸ਼ ਤੌਰ ‘ਤੇ ਵਿਕਾਸ ਵਿੱਤੀ ਸੰਸਥਾ (DFI) ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਕੇਂਦਰ ਦੀ ਯੋਜਨਾ ਹੈ ਕਿ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ (NIP) ਅਧੀਨ 2024-25 ਤੱਕ 7000 ਪ੍ਰਾਜੈਕਟਾਂ ਉੱਤੇ 111 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਹੈ।

ਕਮਾਓ 15 ਲੱਖ, ਜਾਣੋ ਕਿਵੇਂ
ਕਮਾਓ 15 ਲੱਖ, ਜਾਣੋ ਕਿਵੇਂ
author img

By

Published : Jul 28, 2021, 1:33 PM IST

ਨਵੀਂ ਦਿੱਲੀ: ਜੇਕਰ ਤੁਸੀਂ ਘਰ ਬੈਠ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਇੱਕ ਚੰਗਾ ਮੌਕਾ ਹੈ। ਸਰਕਾਰ ਲੋਕਾਂ ਨੂੰ 15 ਲੱਖ ਰੁਪਏ ਜਿੱਤਣ ਦਾ ਮੌਕਾ ਦੇ ਰਹੀ ਹੈ। ਕੇਂਦਰੀ ਬਜਟ 2021 ਵਿੱਚ, ਕੇਂਦਰ ਨੇ ਬੁਨਿਆਦੀ ਢਾਂਚੇ ਨੂੰ ਫੰਡ ਦੇਣ ਲਈ ਵਿਸ਼ੇਸ਼ ਤੌਰ ‘ਤੇ ਵਿਕਾਸ ਵਿੱਤੀ ਸੰਸਥਾ (DFI) ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਕੇਂਦਰ ਦੀ ਯੋਜਨਾ ਹੈ ਕਿ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ (NIP) ਅਧੀਨ 2024-25 ਤੱਕ 7000 ਪ੍ਰਾਜੈਕਟਾਂ ਉੱਤੇ 111 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਹੈ।

ਇਸ ਬਾਰੇ ਜਾਣਕਾਰੀ My Gov India ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਦਿੱਤੀ ਗਈ ਹੈ। ਇਨ੍ਹਾਂ ਪ੍ਰਾਜੈਕਟਾਂ ਨੂੰ ਲਾਗੂ ਕਰਨ ਤੇ ਪੂਰਾ ਕਰਨ ਲਈ ਸਮੇਂ ਸਿਰ ਫੰਡਾਂ ਦੀ ਜ਼ਰੂਰਤ ਹੋਏਗੀ ਤੇ ਵੱਡੀ ਧਨ ਰਾਸ਼ੀ ਦੀ ਜ਼ਰੂਰਤ ਹੋਏਗੀ। ਇਸ ਵਿੱਚ ਤੁਸੀਂ 15 ਅਗਸਤ 2021 ਤਕ ਅਪਲਾਈ ਕਰ ਸਕਦੇ ਹੋ। ਇਸ ਮੁਕਾਬਲੇ ਵਿੱਚ ਜੇਤੂ ਰਹੇ ਵਿਅਕਤੀ ਨੂੰ 15 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।

ਕਰਨਾ ਹੋਵੇਗਾ ਇਹ ਕੰਮ

ਵਿੱਤ ਮੰਤਰਾਲੇ ਦੇ ਵਿੱਤ ਸੇਵਾਵਾਂ ਵਿਭਾਗ ਨੇ ਲੋਕਾਂ ਨੂੰ ਇਸ ਲਈ ਵਿਕਾਸ ਵਿੱਤੀ ਸੰਸਥਾ (DFI) ਸੰਸਥਾ ਦਾ ਨਾਮ, ਇੱਕ ਟੈਗਲਾਈਨ ਤੇ ਲੋਗੋ ਡਿਜ਼ਾਈਨ ਦਾ ਸੁਝਾਅ ਦੇਣ ਲਈ ਸੱਦਾ ਦਿੱਤਾ ਹੈ। ਸੰਸਥਾ ਦਾ ਨਾਮ, ਲੋਗੋ ਤੇ ਟੈਗਲਾਈਨ ਇਸ ਦੇ ਕੰਮ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ।

ਨਾਮ, ਟੈਗਲਾਈਨ ਤੇ ਲੋਗੋ ਵਿਕਾਸ ਵਿੱਤੀ ਸੰਸਥਾ ਦੀ ਸਥਾਪਨਾ ਦੇ ਪਿੱਛੇ ਦੀ ਨੀਅਤ ਨੂੰ ਦਰਸਾਉਣੇ ਚਾਹੀਦੇ ਹਨ ਤੇ ਇਹ ਸਪੱਸ਼ਟ ਮਾਰਕਰ ਹੋਣਾ ਚਾਹੀਦਾ ਹੈ ਕਿ ਇਹ ਕੀ ਕਰੇਗਾ/ਕੀ ਕਰ ਸਕਦਾ ਹੈ। ਇਹ ਅਸਲ ਵਿੱਚ ਇੱਕ ਵਰਚੁਅਲ ਦਸਤਖ਼ਤ ਵਰਗਾ ਹੋਣਾ ਚਾਹੀਦਾ ਹੈ, ਜੋ ਯਾਦ ਤੇ ਉਚਾਰਣ ਕਰਨਾ ਅਸਾਨ ਹੋਵੇ। ਤਿੰਨੋਂ ਨਾਮ, ਟੈਗਲਾਈਨ ਤੇ ਲੋਗੋ ਦੇ ਆਪਣੇ ਵੱਖਰੇ ਵੱਖਰੇ ਹੋਣੇ ਚਾਹੀਦੇ ਹਨ, ਪਰ ਇੱਕ ਸਹਿਯੋਗੀ ਪਹੁੰਚ ਦੀ ਨੁਮਾਇੰਦਗੀ ਕਰਨਗੇ।

ਇਸ ਤਰ੍ਹਾਂ ਕਰਵਾਓ ਰਜਿਸਟਰੇਸ਼ਨ

ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ, ਤੁਹਾਨੂੰ ਪਹਿਲਾਂ mygov.in ਪੋਰਟਲ 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਮੁਕਾਬਲੇ (ਕੰਟੈਸਟ) ‘ਤੇ ਜਾਣਾ ਹੋਵੇਗਾ ਤੇ ਲਾਗਇਨ ਟੂ ਭਾਗੀਦਾਰ ਟੈਬ ਉਤੇ ਕਲਿਕ ਕਰਨਾ ਹੋਵੇਗਾ। ਇਸ ਤੋਂ ਬਾਅਦ ਰਜਿਸਟਰੇਸ਼ਨ ਦਾ ਵੇਰਵਾ ਭਰਨਾ ਹੋਵੇਗਾ। ਰਜਿਸਟਰੇਸ਼ਨ ਹੋਣ ਤੋਂ ਬਾਅਦ ਤੁਹਾਨੂੰ ਆਪਣੀ ਐਂਟਰੀ ਜਮ੍ਹਾ ਕਰਨੀ ਹੋਵੇਗੀ।

ਇਸ ਵਿਚ ਸੰਸਥਾ ਦਾ ਨਾਮ ਸੁਝਾਉਣ ਲਈ ਪਹਿਲਾ ਇਨਾਮ 5,00,000 ਰੁਪਏ, ਦੂਜਾ ਇਨਾਮ 3,00,000 ਰੁਪਏ ਤੇ ਤੀਸਰਾ ਇਨਾਮ 2,00,000 ਰੁਪਏ ਹੈ। ਟੈਗਲਾਈਨ ਦਾ ਪਹਿਲਾ ਇਨਾਮ 5,00,000 ਰੁਪਏ, ਦੂਜਾ ਇਨਾਮ 3,00,000 ਰੁਪਏ ਤੇ ਤੀਸਰਾ ਇਨਾਮ 2,00,000 ਰੁਪਏ ਹੈ। ਇਸ ਦੇ ਨਾਲ ਹੀ ਲੋਗੋ ਦਾ ਪਹਿਲਾ ਇਨਾਮ 5,00,000 ਰੁਪਏ, ਦੂਜਾ ਇਨਾਮ 3,00,000 ਰੁਪਏ ਤੇ ਤੀਸਰਾ ਇਨਾਮ 2,00,000 ਰੁਪਏ ਹੈ।

ਇਹ ਵੀ ਪੜੋ: ਕੈਮਰੇ ਦੇ ਸਾਹਮਣੇ ਇੱਕ ਹਾਥੀ ਨੇ ਆਦਮੀ ਨੂੰ ਮਾਰ ਮੁਕਾਇਆ: ਵਾਇਰਲ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.