ਹਲਕ ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਬੇਅਦਬੀ ਮਾਮਲਿਆਂ ਬਾਰੇ ਗੱਲ ਕਰਦਿਆਂ SIT ਦੀ ਰਿਪੋਰਟ ਆਉਣ ਤੇ ਕਾਰਵਾਈ ਹੋਣ ਦਾ ਭਰੋਸਾ ਦਿੱਤਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੇ ਇਕੱਠੇ ਹੋਣ ਦੀ ਹਾਮੀ ਭਰਦਿਆਂ ਕੈਪਟਨ ਦੀ ਅਗਵਾਈ 'ਚ ਸੰਤੁਸ਼ਟੀ ਪ੍ਰਗਟਾਈ।
ਪੰਜਾਬ 'ਚ ਡਫ਼ਲੀ ਵਜਾਉਣ ਵਾਲਿਆਂ ਦੀ ਦਿੱਲੀ ਜਾ ਕੇ ਤੂਤੀ ਹੋਈ ਬੰਦ !
19:04 May 31
ਅਮਰੀਕ ਢਿੱਲੋਂ ਨੇ ਕੈਪਟਨ ਦੀ ਅਗਵਾਈ 'ਚ ਸੰਤੁਸ਼ਟੀ ਪ੍ਰਗਟਾਈ
18:43 May 31
ਅੱਜ ਦੀ ਮੀਟਿੰਗ ਬਾਰੇ ਮੇਰੇ ਕੋਲ ਕਹਿਣ ਲਈ ਕੁਝ ਨਹੀਂ : ਮਨਪ੍ਰੀਤ
ਅੱਜ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਸੂਬੇ ਦੇ ਖ਼ਜ਼ਾਨਾ ਮੰਤਰੀ ਨੇ ਵੀ ਕੁਝ ਵੀ ਦੱਸਣ ਤੋਂ ਗੁਰੇਜ ਕੀਤਾ। ਉਨ੍ਹਾਂ ਪੱਤਰਕਾਰਾਂ ਨੂੰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ 'ਮਾਫ਼ ਕਰਨਾ ਮੈਂ ਆਜ ਆਪ ਕੋ ਮਾਯੂਸ ਕਰਨਾ ਹੈ'।
18:27 May 31
ਕਾਂਗਰਸ 'ਚ ਕੋਈ ਧੜਾ ਨਹੀਂ ਤੇ ਨਾ ਜਾਤ-ਪਾਤ ਲਈ ਥਾਂ : ਧਰਮਸੋਤ
ਜਦੋਂ ਧਰਮਸੋਤ ਨੂੰ ਕਾਂਗਰਸ 'ਚ ਧੜੇਬੰਦੀ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਧੜੇਬੰਦੀ ਨੂੰ ਸਿਰੇ ਤੋਂ ਨਕਾਰਦਿਆਂ ਨਜਲਾ ਪ੍ਰੈੱਸ ਤੇ ਝਾੜਿਆ। ਉਨ੍ਹਾਂ ਪਾਰਟੀ ਅੰਦਰ ਜਾਤ-ਪਾਤ ਲਈ ਵੀ ਕੋਈ ਥਾਂ ਨਾ ਹੋਣ ਦੀ ਗੱਲ ਕਹੀ ਤੇ ਕਾਂਗਰਸ ਨੂੰ ਸਾਰੇ ਦੇਸ਼ ਦੀ ਪਾਰਟੀ ਦੱਸਿਆ।
18:11 May 31
ਮੁੱਖ ਮੰਤਰੀ ਨੂੰ ਟਾਰਗੇਟ ਕਰਨਾ ਸਮੇਂ ਦੀ ਗੱਲ : ਧਰਮਸੋਤ
ਕਾਂਗਰਸ ਦੇ ਤਿੰਨ ਮੈਂਬਰੀ ਪੈਨਲ ਦੀ ਮੀਟਿੰਗ ਤੋਂ ਬਾਹਰ ਆਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜਦੋਂ ਪੁੱਛਿਆ ਗਿਆ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨੂੰ ਟਾਰਗੇਟ ਕਰਨ ਬਾਰੇ ਕੋਈ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਇਹ 'ਤਬ ਕੀ ਬਾਤ ਥੀ'। ਧਰਮਸੋਤ ਨੇ ਕਾਂਗਰਸ ਵਿੱਚ ਵਖਰੇਵੇ ਨੂੰ ਵੀ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬ ਕਾਂਗਰਸ ਚੜ੍ਹਦੀਕਲਾ ਵਿੱਚ ਹੈ। ਉਨ੍ਹਾਂ ਕਾਂਗਰਸ ਨੂੰ ਸਮੁੰਦਰ ਦੱਸਿਆ।
18:11 May 31
ਮੈਂ ਤਾਂ ਪਛੜੀਆਂ ਸ਼੍ਰੇਣੀਆਂ ਦੀ ਗੱਲ ਰੱਖੀ, ਕਿ ਉਨ੍ਹਾਂ ਨੂੰ ਵੀ ਨੁਮਾਇੰਦੀ ਦਿਓ : ਗਿਲਜੀਆ
ਪੰਜਾਬ 'ਚ ਪਛੜੀਆਂ ਸ਼੍ਰੇਣੀਆਂ ਦੀ ਨੁਮਾਇੰਦਗੀ ਕਰਦੇ ਹਲਕਾ ਟਾਂਡਾ ਉੜਮੁੜ ਤੋਂ ਕਾਂਗਰਸ ਵਿਧਾਇਕ ਸੰਗਤ ਸਿੰਘ ਗਿਲਜੀਆ ਨੇ ਕਿਹਾ ਕਿ ਮੈਂ ਪਛੜੀਆਂ ਸ਼੍ਰੇਣੀਆਂ ਦੀ ਨੁਮਾਇੰਦਗੀ ਕਰਦਾ ਹੈ ਤੇ ਮੇਰਾ ਫ਼ਰਜ਼ ਬਣਦਾ ਹੈ ਕਿ ਮੈਂ ਉਨ੍ਹਾਂ ਦੀ ਗੱਲ ਕਰਾਂ। ਇਸ ਲਈ ਮੈਂ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਨੂੰ ਵੀ ਸਰਕਾਰ ਵਿੱਚ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਬਾਕੀ ਸਵਾਲਾਂ ਦਾ ਜਵਾਬ ਦੇਣਾ ਉਚਿਤ ਨਹੀਂ ਸਮਝਿਆ।
18:10 May 31
ਇਹ ਪਾਰਟੀ ਦਾ ਪਰਿਵਾਰਕ ਮਸਲਾ : ਅਰੁਣਾ ਚੌਧਰੀ
ਕਾਂਗਰਸ ਦੀ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਅਰੁਣਾ ਚੌਧਰੀ ਕਾਂਗਰਸ ਦੀ ਫੁੱਟ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ। ਉਨ੍ਹਾਂ ਸਿਰਫ਼ ਏਨਾ ਕਹਿਣ 'ਚ ਹੀ ਭਲਾਈ ਸਮਝੀ ਕਿ ਇਹ ਕਾਂਗਰਸ ਦਾ ਪਰਿਵਾਰ ਮਸਲਾ ਹੈ ਇਸ ਨੂੰ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
18:09 May 31
ਦੂਜੀਆਂ ਪਾਰਟੀਆਂ ਦਾ ਮੁਕਾਬਲਾ ਕਰਨ ਲਈ ਦਲਿਤਾਂ ਦੀ ਗੱਲ ਕਰਨੀ ਜ਼ਰੂਰੀ : ਵੇਰਕਾ
ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਨੂੰ ਲੀਹ 'ਤੇ ਲਿਆਉਣ ਲਈ ਅੱਜ ਬੁਲਾਈ ਗਈ ਮੀਟਿੰਗ ਵਿੱਚ ਸੀਨੀਅਰ ਕਾਂਗਰਸ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵੀ ਪਹੁੰਚੇ। ਮੀਟਿੰਗ ਤੋਂ ਬਾਅਦ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦਾ ਕਾਟੋ ਕਲੇਸ਼ ਜ਼ਲਦ ਖ਼ਤਮ ਹੋ ਜਾਵੇਗਾ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਮੀਟਿੰਗ ਵਿੱਚ ਤੁਸੀ ਕੀ ਗੱਲ ਰੱਖੀ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਇਹੀ ਸੁਝਾਉ ਦਿੱਤਾ ਹੈ ਕਿ ਜਿਵੇਂ ਵਿਰੋਧੀ ਪਾਰਟੀਆਂ ਦਲਿਤ ਮੁੱਖ ਮੰਤਰੀ ਦਾ ਪੱਤਾ ਖੇਡ ਰਹੀਆਂ ਹਨ ਤਾਂ ਕਾਂਗਰਸ ਨੂੰ ਵੀ ਦਲਿਤਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ।
17:47 May 31

ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਬੀਤੇ ਕਾਫ਼ੀ ਸਮੇਂ ਤੋਂ ਚਲਦੇ ਆ ਰਹੇ ਰਹੇ ਕਾਟੋ ਕਲੇਸ਼ ਨੂੰ ਵਿਰਾਮ ਦੇਣ ਤੇ ਧੜੇਬੰਦੀ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਤੇ 2 ਹੋਰ ਸੀਨੀਅਰ ਆਗੂਆਂ ਦੀ ਅਗਵਾਈ 'ਚ ਇਕ ਤਿੰਨ ਮੈਂਬਰੀ ਪੈਨਲ ਬਣਾਇਆ ਗਿਆ ਜਿਹੜਾ ਅੱਜ ਤੋਂ ਕਾਂਗਰਸ ਦੇ ਵਿਧਾਇਕਾਂ, ਮੰਤਰੀਆਂ ਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਰਿਹਾ ਹੈ। ਪੈਨਲ ਦੀ ਇਸ ਮੀਟਿੰਗ ਵਿੱਚ ਪਹੁੰਚੇ ਪੰਜਾਬ ਦੇ ਸੀਨੀਅਰ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨਾਲ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ। ਜਾਣਦੇ ਹਾਂ ਉਨ੍ਹਾਂ ਦੀ ਜ਼ੁਬਾਨੀ ।
'ਊਠ ਕਿਸ ਕਰਵਟ ਬੈਠਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ'
ਹੁਣ ਕਾਂਗਰਸ ਦੇ ਆਗੂਆਂ ਦੀ 'ਉਤਰ ਕਾਟੋ, ਮੈਂ ਚੜ੍ਹਾ' ਦੀ ਰਣਨੀਤੀ ਨੂੰ ਤਿੰਨ ਮੈਂਬਰੀ ਪੈਨਲ ਕਿਸ ਰਾਹ ਤੋਰਦਾ ਹੈ ਇਸ ਸਭ ਉਤੇ ਵਿਰੋਧੀਆਂ ਸਮੇਤ ਆਪਣਿਆਂ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ। ਅੱਜ ਦੀ ਮੀਟਿੰਗ ਵਿਚ ਮੰਤਰੀਆਂ ਸਮੇਤ 25 ਵਿਧਾਇਕ ਸ਼ਾਮਲ ਹੋਏ ਜਿਨ੍ਹਾਂ ਆਪਣੇ ਆਪਣੇ ਦਿਲ ਦੀ ਭੜਾਸ ਕੱਢੀ। ਕਿਸੇ ਨੇ ਦਲਿਤਾਂ ਦਾ ਮੁੱਦਾ ਉਠਾਇਆ ਤੇ ਕਿਸੇ ਨੇ ਬੇਅਦਬੀ ਮਾਮਲਾ। ਮੰਗਲਵਾਰ ਨੂੰ ਵੀ 25 ਵਿਧਾਇਕਾਂ ਤੇ ਮੰਤਰੀਆਂ ਦੇ ਵਿਚਾਰ ਜਾਣੇ ਜਾਣਗੇ ਤੇ ਉਸ ਤੋਂ ਬਾਅਦ ਸਾਬਕਾ ਮੰਰੀ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵੀ ਪੈਨਲ ਅੱਗੇ ਆਪਣਾ ਪੱਖ ਰੱਖਣਗੇ। ਕੁਲ ਮਿਲਾ ਕੇ ਫਿਲਹਾਲ ਗੇਮ ਤਿੰਨ ਮੈਂਬਰੀ ਪੈਨਲ ਦੇ ਪਾਲੇ ਵਿਚ ਹੈ ਬਾਕੀ 'ਊਠ ਕਿਸ ਕਰਵਟ ਬੈਠਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ'।