ETV Bharat / bharat

ਦੁੂਬਈ ਨੇ ਵੀਜ਼ਾ ਨਿਯਮਾਂ ਚ ਦਿੱਤੀ ਢਿੱਲ

ਦੁਬਈ ਨੇ ਵੀਜ਼ਾ ਨਿਯਮਾਂ ਦੇ ਵਿੱਚ ਵੱਡੀ ਢਿੱਲ ਦਿੱਤੀ ਹੈ। ਵਿਦੇਸ਼ੀ ਮੁਲਾਜ਼ਮਾਂ ਦੇ ਲਈ 5 ਸਾਲ ਦੀ ਵੀਜਾ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਯੂਏਈ ਵਿੱਚ ਕਿਰਤ ਕਾਨੂੰਨਾਂ ਵਿੱਚ ਵੱਡਾ ਬਦਲਾਅ ਕੀਤਾ ਹੈ ਅਤੇ ਇਹ ਨਿਯਮ ਅਗਲੇ ਸਾਲ ਫਰਵਰੀ ਤੋਂ ਲਾਗੂ ਕੀਤੇ ਜਾਣਗੇ। ਹੁਣ ਕੰਪਨੀਆਂ ਕਰਮਚਾਰੀਆਂ ਦੇ ਪਾਸਪੋਰਟ ਜ਼ਬਤ ਨਹੀਂ ਕਰ ਸਕਣਗੀਆਂ।

ਦੁੂਬਈ ਨੇ ਵੀਜ਼ਾ ਨਿਯਮਾਂ ਚ ਦਿੱਤੀ ਢਿੱਲ
ਦੁੂਬਈ ਨੇ ਵੀਜ਼ਾ ਨਿਯਮਾਂ ਚ ਦਿੱਤੀ ਢਿੱਲ
author img

By

Published : Nov 17, 2021, 2:56 PM IST

Updated : Nov 17, 2021, 3:11 PM IST

ਚੰਡੀਗੜ੍ਹ: ਦੁਬਈ ਨੇ ਵੀਜ਼ਾ ਨਿਯਮਾਂ (Visa rules) ਦੇ ਵਿੱਚ ਵੱਡੀ ਢਿੱਲ ਦਿੱਤੀ ਹੈ। ਵਿਦੇਸ਼ੀ ਮੁਲਾਜ਼ਮਾਂ ਦੇ ਲਈ 5 ਸਾਲ ਦਾ ਵੀਜਾ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਯੂਏਈ (UAE) ਵਿੱਚ ਕਿਰਤ ਕਾਨੂੰਨਾਂ ਵਿੱਚ ਵੱਡਾ ਬਦਲਾਅ ਕੀਤਾ ਹੈ ਅਤੇ ਇਹ ਨਿਯਮ ਅਗਲੇ ਸਾਲ ਫਰਵਰੀ ਤੋਂ ਲਾਗੂ ਕੀਤੇ ਜਾਣਗੇ। ਹੁਣ ਕੰਪਨੀਆਂ ਕਰਮਚਾਰੀਆਂ ਦੇ ਪਾਸਪੋਰਟ ਜ਼ਬਤ ਨਹੀਂ ਕਰ ਸਕਣਗੀਆਂ।

ਕੋਰੋਨਾ ਵਾਇਰਸ ਮਹਾਮਾਰੀ ਨੇ ਸੰਯੁਕਤ ਅਰਬ ਅਮੀਰਾਤ ਦੀ ਅਰਥਵਿਵਸਥਾ ਨੂੰ ਵੀ ਕਾਫੀ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਦੇ ਚੱਲਦੇ ਹੀ ਸੰਯੁਕਤ ਅਰਬ ਅਮੀਰਾਤ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਨਿਵੇਸ਼ ਅਤੇ ਵਿਦੇਸ਼ੀ ਲੋਕਾਂ ਨੂੰ ਆਕਰਸ਼ਿਤ ਕਰਨ ਵਿੱਚ ਰੁੱਝਿਆ ਹੋਇਆ ਹੈ। ਇਸੇ ਕਾਰਨ ਯੂਏਈ ਨੇ ਆਰਥਿਕ ਅਤੇ ਕਾਨੂੰਨੀ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ।

ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਇਸ ਫੈਸਲੇ ਦੀ ਤਾਰੀਫ ਕਰਦੇ ਕਿਹਾ ਕਿ ਕਿਹਾ ਕਿ ਪੰਜ ਸਾਲਾਂ ਦਾ ਮਲਟੀਪਲ ਐਂਟਰੀ ਵੀਜ਼ਾ ਦੁਬਈ ਸਥਿਤ ਕੰਪਨੀਆਂ ਦੀਆਂ ਮੀਟਿੰਗਾਂ ਅਤੇ ਹੋਰ ਲੋੜਾਂ ਦੇ ਲਈ ਅਮੀਰਾਤ ਵਿੱਚ ਅਤੇ ਬਾਹਰ ਜਾਣ ਵਿੱਚ ਮਦਦ ਕਰੇਗਾ। ਇਸ ਤੋਂ ਪਹਿਲਾਂ ਵੀ ਯੂਏਈ ਨੇ ਕੋਵਿਡ ਵੈਕਸੀਨ ਦੀ ਪੂਰੀ ਡੋਜ ਲਗਵਾਉਣ ਵਾਲੇ ਯਾਤਰੀਆਂ ਦੇ ਲਈ ਆਪਣੇ ਦੇਸ਼ ਦਾ ਦਰਵਾਜੇ ਵੀ ਖੋਲ੍ਹੇ ਸਨ। ਭਾਰਤ ਦੇ ਲੱਖਾਂ ਮਜ਼ਦੂਰਾਂ ਨੂੰ ਵੀ ਇਸ ਦਾ ਲਾਭ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ICC Champions Trophy: 2025 ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ

Last Updated : Nov 17, 2021, 3:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.