ETV Bharat / bharat

DSP ਪੁੱਤ ਤੇ ASI ਮਾਂ ਨੇ ਇੱਕ ਦੂਜੇ ਨੂੰ ਕੀਤਾ ਸਲੂਟ, ਫੋਟੋ ਵਾਇਰਲ - ਮਾਂ ਨੇ ਇੱਕ ਦੂਜੇ ਨੂੰ ਕੀਤਾ ਸਲੂਟ

ਕਹਿੰਦੇ ਹਨ ਦੁਨੀਆ ਵਿੱਚ ਸਭ ਤੋਂ ਖੁਸ਼ਨਸੀਬ ਉਹ ਮਾਂ-ਪਿਉ ਹੁੰਦੇ ਹਨ, ਜਿਸ ਦਾ ਬੱਚਾ ਉਸੇ ਦੇ ਵਿਭਾਗ ਦਾ ਕੋਈ ਵੱਡਾ ਅਫਸਰ ਬਣ ਜਾਵੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਏਐਸ਼ਆਈ ਮਾਂ ਆਪਣੇ ਡੀਐਸਪੀ ਬੇਟੇ ਨੂੰ ਸਲੂਟ ਕਰ ਰਹੀ ਹੈ। ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਗੁਜਰਾਤ ਲੋਕਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਵੀ ਸ਼ੇਅਰ ਕੀਤੀ ਹੈ।

ਡੀਐਸਪੀ ਬੇਟਾ ਤੇ ਏਐਸਆਈ ਮਾਂ ਨੇ ਇੱਕ ਦੂਜੇ ਨੂੰ ਕੀਤਾ ਸਲੂਟ-ਫੋਟੋ ਹੋਈ ਵਾਇਰਲ

author img

By

Published : Aug 21, 2021, 11:03 AM IST

ਅਹਿਮਦਾਬਾਦ: ਕਹਿੰਦੇ ਹਨ ਦੁਨੀਆ ਵਿੱਚ ਸਭ ਤੋਂ ਖੁਸ਼ਨਸੀਬ ਉਹ ਮਾਂ-ਪਿਉ ਹੁੰਦੇ ਹਨ, ਜਿਸ ਦਾ ਬੱਚਾ ਉਸੇ ਦੇ ਵਿਭਾਗ ਦਾ ਕੋਈ ਵੱਡਾ ਅਫਸਰ ਬਣ ਜਾਵੇ। ਇਹ ਖੁਸ਼ੀ ਉਦੋਂ ਦੁੱਗਣੀ ਹੋ ਜਾਂਦੀ ਹੈ, ਜਦੋੰ ਮਾਂ-ਪਿਉ ਦੇ ਸਾਹਮਣੇ ਉਨ੍ਹਾਂ ਦਾ ਬੇਟਾ ਜਾਂ ਬੇਟੀ ਉਨ੍ਹਾਂ ਦੇ ਸੁਫਨੇ ਨੂੰ ਪੂਰਾ ਕਰਨ ਵਿੱਚ ਸਫਲਤਾ ਹਾਸਲ ਕਰ ਲੈਂਦੇ ਹਨ। ਅਜਿਹੀ ਹੀ ਇੱਕ ਮਾਂ ਦੀ ਕਹਾਣੀ ਹੁਣ ਦੁਨੀਆ ਦੇ ਸਾਹਮਣੇ ਆਈ ਹੈ, ਜਿਹੜੀ ਆਪਣੇ ਬੇਟੇ ‘ਤੇ ਮਾਣ ਮਹਿਸੂਸ ਕਰ ਰਹੀ ਹੈ। ਇਹ ਮਾਂ ਏਐਸ਼ਆਈ ਹੈ ਅਤੇ ਉਸ ਦਾ ਬੇਟਾ ਡੀਐਸਪੀ ਹੈ।

ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਇੱਕ ਤਸਵੀਰ ਖਾਸੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਰਾਵਲੀ ਵਿੱਚ ਡੀਐਸਪੀ ਦੇ ਤੌਰ ‘ਤੇ ਡਿਊਟੀ ‘ਤੇ ਤਾਇਨਾਤ ਵਿਸ਼ਾਲ ਰਬਾਰੀ ਨੂੰ ਸੂਬਾ ਪੱਧਰੀ ਆਜਾਦੀ ਦਿਹਾੜੇ ਦੇ ਸਮਾਗਮ ਦੌਰਾਨ ਜੂਨਾਗੜ੍ਹ ਵਿੱਚ ਏਐਸਆਈ ਦੇ ਤੌਰ ‘ਤੇ ਡਿਊਟੀ ਦੌਰਾਨ ਉਸ ਦੀ ਮਾਂ ਨੇ ਵਧਾਈ ਦਿੱਤੀ। ਇਸ ਦੌਰਾਨ ਬੇਟਾ ਅਤੇ ਏਐਸਆਈ ਮਾਂ ਦੋਵੇਂ ਇੱਕ ਦੂਜੇ ਨੂੰ ਸਲੂਟ ਕਰਦੇ ਹੋਏ ਵਿਖਾਈ ਦੇ ਰਹੇ ਹਨ।

ਲੋਕਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਸ਼ੇਅਰ ਕੀਤੀ ਤਸਵੀਰ

ਇਹ ਫੋਟੋ ਗੁਜਰਾਤ ਲੋਕਸੇਵਾ ਕਮਿਸ਼ਨ ਦੇ ਚੇਅਰਮੈਨ ਦਿਨੇਸ਼ ਦਾਸਾ ਨੇ ਟਵੀਟ ‘ਤੇ ਸ਼ੇਅਰ ਕੀਤੀ ਹੈ। ਨਾਲ ਹੀ ਫੋਟੇ ਦਾ ਕੈਪਸ਼ਨ ਲਿਖਿਆ-‘ਇੱਕ ਏਐਸਆਈ ਮਾਂ ਦੇ ਲਈ ਇਸ ਤੋਂ ਵੱਧ ਭਾਗਾਂ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਉਸ ਦੇ ਸਾਹਮਣੇ ਉਸ ਦਾ ਡੀਐਸਪੀ ਬੇਟਾ ਖੜ੍ਹਿਆ ਹੈ। ਗੁਜਰਾਤ ਪੁਲਿਸ ਸੇਵਾ ਕਮਿਸ਼ਨ ਦੇ ਲਈ ਇਹ ਇੱਕ ਢੁੱਕਵੀਂ ਤਸਵੀਰ ਹੈ।‘

ਇਹ ਵੀ ਪੜ੍ਹੋ:ਰੱਖੜੀ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਦਿੱਤਾ ਇਹ ਵੱਡਾ ਝਟਕਾ

ETV Bharat Logo

Copyright © 2025 Ushodaya Enterprises Pvt. Ltd., All Rights Reserved.