ਨਵੀਂ ਦਿੱਲੀ:ਕੁੱਤਾ ਵਫਾਦਾਰ ਹੀ ਹੁੰਦਾ ਹੈ। ਉਹ ਮਨੁੱਖ ਦਾ ਦੋਸਤ ਵੀ ਹੁੰਦਾ ਹੈ। ਵਫਾਦਾਰੀ ਤੇ ਦੋਸਤੀ ਨਾ ਸਿਰਫ ਮਾਲਕ ਨਾਲ, ਸਗੋਂ ਪੂਰੇ ਘਰ ਤੇ ਘਰ ਦੇ ਸਾਰੇ ਮੈਂਬਰਾਂ ਨਾਲ ਵੀ, ਉਹ ਬਾਖੂਬੀ ਨਿਭਾਉਂਦਾ ਹੈ। ਖਾਸਕਰ ਵਫਾਦਾਰੀ ਉਸ ਵੇਲੇ ਪ੍ਰਤੱਖ ਸਾਬਤ ਹੋ ਜਾਂਦੀ ਹੈ, ਜਦੋਂ ਉਸ ਵੱਲੋਂ ਆਪਣੇ ਮਾਲਕ ਦੀ ਗੈਰਮੌਜੂਦਗੀ ਵਿੱਚ ਘਰ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਰਾਖੀ ਕਰਨ ਦਾ ਪਤਾ ਲੱਗ ਜਾਵੇ।
- " class="align-text-top noRightClick twitterSection" data="
">
ਪਾਲਤੂ ਵਫਾਦਾਰ ਕੁੱਤੇ ਬਾਰੇ ਅਜਿਹੀ ਹੀ ਇੱਕ ਮਨਮੋਹਕ ਵੀਡੀਓ ਵਾਇਰਲ ਹੋ ਰਹੀ ਹੈ, ਜਿੱਥੇ ਹੈ ਉਹ ਸੌਣ ਵੇਲੇ ਆਪਣੇ ਮਾਲਕ ਦੇ ਬੱਚਿਆਂ ਦੀ ਰਾਖੀ checks baby human ਕਰਨ ਲਈ ਉਨ੍ਹਾਂ ਦੀ ਜਾਂਚ ਕਰਦਾ ਨਜਰ ਆ ਰਿਹਾ ਹੈ। ਇਸ ਨਜਾਰੇ ਨਾਲ ਉਸ ਦੀ ਵਫਾਦਾਰੀ ਸਪਸ਼ਟ ਨਜਰ ਆ ਰਹੀ ਹੈ। ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਇਕ ਕੁੱਤਾ ਛੋਟੇ ਮਨੁੱਖੀ ਭੈਣ -ਭਰਾਵਾਂ ਕੋਲ ਜਾ ਰਿਹਾ ਹੈ ਤਾਂ ਜੋ ਉਹ ਇਹ ਨੀਅਤ ਕਰ ਸਕੇ ਕਿ ਉਹ ਬਿਸਤਰੇ ‘ਤੇ ਪਏ ਹਨ। ਮਨਮੋਹਕ ਵੀਡੀਓ ਬਹੁਤ ਖੂਬਸੂਰਤ ਹੈ ਜਿਸ ਨੂੰ ਖੁੰਝਾਇਆ ਨਹੀਂ ਜਾ ਸਕਦਾ।
ਕੇਲੀ ਰੋਟੈਟ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਤੋਂ ਸਪਸ਼ਟ ਹੁੰਦਾ ਹੈ ਕਿ ਕੁੱਤੇ ਹਮੇਸ਼ਾ ਮਦਦਗਾਰ ਹੁੰਦੇ ਹਨ। ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਕੀਲੀਆਂ ਨਾਮੀ ਇਹ ਕੁੱਤਾ ਪਹਿਲਾਂ ਇੱਕ ਬੱਚੇ ਕੋਲ ਜਾ ਕੇ ਜਾਂਚ ਕਰਦਾ ਹੈ ਤੇ ਫੇਰ ਦੂਜੇ ਬੱਚੇ ਨੂੰ ਜਾ ਕੇ ਵੇਖਦਾ ਹੈ ਕਿ ਉਹ ਸਹੀ ਤਰੀਕੇ ਨਾਲ ਸੌਂ ਰਿਹਾ ਹੈ ਜਾਂ ਨਹੀਂ। ਇਹ ਦ੍ਰਿਸ਼ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ cctv camera ਵਿੱਚ ਕੈਦ ਹੋ ਗਿਆ ਤੇ ਇਸ ਦ੍ਰਿਸ਼ ਦੀ ਵੀਡੀਓ ਇੰਸਟਾਗ੍ਰਾਮ ‘ਤੇ ਪਾ ਦਿੱਤੀ ਗਈ, ਜਿਸ ਨੂੰ ਕਾਫੀ ਹੁੰਗਾਰਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ:ਸਿਡਨਾਜ਼ : ਇੱਕ ਨਵੀਂ ਪ੍ਰੇਮ ਕਹਾਣੀ, ਜਿਸ ਦਾ ਹੋੋਇਆ ਦਿਲ ਦਹਿਲਾ ਦੇਣ ਵਾਲਾ ਅੰਤ