ਨਵੀਂ ਦਿੱਲੀ/ਗਾਜ਼ੀਆਬਾਦ: ਗਾਜ਼ੀਆਬਾਦ ਦੀ ਇਕ ਹਾਈ ਪ੍ਰੋਫਾਈਲ ਸੁਸਾਇਟੀ ਦੀ ਲਿਫਟ 'ਚ ਇਕ ਬੱਚੇ ਨੂੰ ਕੁੱਤੇ ਨੇ ਵੱਢ ਲਿਆ ਪਰ ਕੁੱਤੇ ਦੇ ਮਾਲਕ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਔਰਤ ਆਪਣੇ ਪਾਲਤੂ ਕੁੱਤੇ ਨਾਲ ਲਿਫਟ 'ਚ ਦਾਖਲ ਹੁੰਦੀ ਹੈ। ਲਿਫਟ ਬੰਦ ਹੁੰਦੇ ਹੀ ਕੁੱਤੇ ਨੇ ਉੱਥੇ ਮੌਜੂਦ ਇੱਕ ਬੱਚੇ ਨੂੰ ਵੱਢ ਲਿਆ। ਇਸ ਮਾਮਲੇ 'ਚ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਗਾਜ਼ੀਆਬਾਦ 'ਚ ਲਿਫਟ 'ਚ ਕੁੱਤੇ ਨੇ ਬੱਚੇ ਨੂੰ ਵੱਢ ਲਿਆ।
ਮਾਮਲਾ ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ਦੀ ਚਾਰਮਜ਼ ਕੈਸਲ ਸੁਸਾਇਟੀ ਦਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਔਰਤ ਆਪਣੇ ਕੁੱਤੇ ਨਾਲ ਲਿਫਟ 'ਚ ਮੌਜੂਦ ਹੈ। ਉੱਥੇ ਪਹਿਲਾਂ ਤੋਂ ਮੌਜੂਦ ਬੱਚੇ ਦੀ ਲੱਤ ਨੂੰ ਕੁੱਤੇ ਨੇ ਵੱਢ ਲਿਆ। ਇਸ ਦੌਰਾਨ ਬੱਚੇ ਨੂੰ ਤਕਲੀਫ਼ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਦੇ ਹਾਵ-ਭਾਵ ਤੋਂ ਸਾਫ਼ ਹੈ ਕਿ ਉਹ ਬਹੁਤ ਡਰਿਆ ਹੋਇਆ ਹੈ, ਪਰ ਔਰਤ ਉੱਥੇ ਖੜ੍ਹੀ ਰਹਿੰਦੀ ਹੈ ਅਤੇ ਬੱਚੇ ਦੀ ਮਦਦ ਵੀ ਨਹੀਂ ਕਰਦੀ, ਸਿਰਫ਼ ਬੱਚੇ ਨੂੰ ਦੇਖਦੀ ਰਹਿੰਦੀ ਹੈ। ਦੋਸ਼ ਹੈ ਕਿ ਔਰਤ ਹੱਸਣ ਲੱਗ ਜਾਂਦੀ ਹੈ। ਕੁਝ ਦੇਰ ਬਾਅਦ ਲਿਫਟ ਦਾ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਔਰਤ ਆਪਣੇ ਕੁੱਤੇ ਨਾਲ ਬਾਹਰ ਨਿਕਲ ਜਾਂਦੀ ਹੈ। ਇਸ ਦੌਰਾਨ ਇਕ ਵਾਰ ਫਿਰ ਕੁੱਤੇ ਨੇ ਬੱਚੇ 'ਤੇ ਝਪਟਣ ਦੀ ਕੋਸ਼ਿਸ਼ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੌਰਾਨ ਨਾ ਤਾਂ ਔਰਤ ਨੇ ਆਪਣੇ ਕੁੱਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਬੱਚੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ।
ਅਣਪਛਾਤੀ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸਿਹਾਨੀ ਖੇਤਰ ਦੇ ਸੀਓ ਆਲੋਕ ਦੂਬੇ ਦਾ ਕਹਿਣਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਸੀ ਕਿ ਔਰਤ ਦੇ ਕੁੱਤੇ ਨੇ ਬੱਚੇ ਨੂੰ ਵੱਢ ਲਿਆ ਸੀ ਪਰ ਔਰਤ ਨੇ ਬੱਚੇ ਦੀ ਕੋਈ ਮਦਦ ਨਹੀਂ ਕੀਤੀ। ਇਹ ਸਭ ਕੁਝ ਲਿਫਟ ਵਿੱਚ ਹੋਇਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਔਰਤ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਸਨ।
ਦੱਸ ਦਈਏ ਕਿ ਐਨਸੀਆਰ ਵਿੱਚ ਇਨ੍ਹੀਂ ਦਿਨੀਂ ਕੁੱਤਿਆਂ ਦੇ ਹਮਲੇ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲ ਹੀ ਵਿੱਚ ਲੋਨੀ ਇਲਾਕੇ ਵਿੱਚ ਇੱਕ ਪਿਟਬੁੱਲ ਕੁੱਤੇ ਨੇ ਇੱਕ ਬੱਚੇ ਦੇ ਕੰਨ ਨੂੰ ਵੱਢ ਲਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ। ਹੁਣ ਦੇਖਣਾ ਇਹ ਹੈ ਕਿ ਇਸ ਸਬੰਧੀ ਪੁਲਿਸ ਕੀ ਕਾਰਵਾਈ ਕਰਦੀ ਹੈ ਪਰ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਕਹਿ ਰਹੇ ਹਨ ਕਿ ਬੱਚੇ ਨਾਲ ਅਜਿਹਾ ਮਾਮਲਾ ਕਿਸੇ ਸੰਵੇਦਨਹੀਣਤਾ ਤੋਂ ਘੱਟ ਨਹੀਂ ਹੈ।
ਇਹ ਵੀ ਪੜੋ: ਕੇਜਰੀਵਾਲ ਆਪਣੇ ਜਨਮ ਸਥਾਨ ਹਿਸਾਰ ਤੋਂ ਸ਼ੁਰੂ ਕਰਨਗੇ ਮੇਕ ਇੰਡੀਆ ਨੰਬਰ ਵਨ ਮੁਹਿੰਮ ਦੀ ਸ਼ੁਰਆਤ