ਲਖਨਊ: ‘ਸਾਹਿਬ, ਮੇਰੀ ਪਤਨੀ ਪਿਛਲੇ ਛੇ ਸਾਲਾਂ ਤੋਂ ਰੋਜ਼ ਉੱਚੀ ਆਵਾਜ਼ ਵਿੱਚ ਸੰਗੀਤ ਸੁਣਦੀ ਹੈ ਅਤੇ ਜਦੋਂ ਮੈਂ ਵਿਰੋਧ ਕਰਦਾ ਹਾਂ ਤਾਂ ਉਹ ਮੈਨੂੰ ਕੁੱਟਣ ਲੱਗ ਪੈਂਦੀ ਹੈ, ਕਿਰਪਾ ਕਰਕੇ ਮੈਨੂੰ ਬਚਾਓ...’ ਇਹ ਦਰਦ ਹੈ ਰਾਜਧਾਨੀ ਦੇ ਗੋਮਤੀ ਨਗਰ ਦੇ ਰਹਿਣ ਵਾਲੇ ਇੱਕ ਡਾਕਟਰ ਦਾ, ਜਿਸ ਨੇ ਪੁਲਿਸ ਸਟੇਸ਼ਨ 'ਚ ਆਪਣੀ ਪਤਨੀ ਖਿਲਾਫ਼ ਸ਼ਿਕਾਇਤ ਦਰਜ (Doctor accused wife of assault in Lucknow) ਕਰਵਾਈ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਪਿਛਲੇ ਛੇ ਸਾਲਾਂ ਤੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਉਹ ਰਾਤ ਨੂੰ ਉੱਚੀ ਆਵਾਜ਼ ਵਿੱਚ ਸੰਗੀਤ ਸੁਣਦੀ ਹੈ ਅਤੇ ਜਦੋਂ ਉਹ ਉਸਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਉਸਦੀ ਪਤਨੀ ਉਸਨੂੰ ਕੁੱਟਦੀ ਹੈ। ਫਿਲਹਾਲ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
'ਉੱਚੀ ਆਵਾਜ਼ 'ਚ ਗੀਤ ਸੁਣਦੀ ਹੈ ਰੋਕਾਂ ਤਾਂ ਮਾਰਦੀ ਹੈ ਪਤਨੀ': ਗੋਮਤੀਨਗਰ ਦੇ ਰਹਿਣ ਵਾਲੇ ਪੀੜਤ ਡਾਕਟਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦਾ ਸਾਲ 2017 ਵਿਚ ਵਿਆਹ ਹੋਇਆ ਸੀ। ਉਸ ਨੇ ਦੋਸ਼ ਲਾਇਆ ਹੈ ਕਿ ਵਿਆਹ ਤੋਂ ਬਾਅਦ ਉਸ ਦੀ ਪਤਨੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੀ, ਜਿਸ ਕਾਰਨ ਉਹ ਤਣਾਅ ਵਿਚ ਰਹਿਣ ਲੱਗਾ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦਿਨ-ਰਾਤ ਉੱਚੀ-ਉੱਚੀ ਗਾਣੇ ਸੁਣਦੀ ਹੈ, ਜਿਸ ਕਾਰਨ ਉਹ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦਾ। ਇੰਨਾ ਹੀ ਨਹੀਂ ਜਦੋਂ ਉਹ ਇਨਕਾਰ ਕਰਦਾ ਹੈ ਤਾਂ ਪਤਨੀ ਹਿੰਸਕ ਹੋ ਜਾਂਦੀ ਹੈ ਅਤੇ ਘਰ ਦਾ ਸਾਮਾਨ ਤੋੜਨਾ ਸ਼ੁਰੂ ਕਰ ਦਿੰਦੀ ਹੈ ਅਤੇ ਕੁੱਟਮਾਰ ਵੀ ਕਰਦੀ ਹੈ।
- High Court Asked Punjab Government : ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ-ਪੰਜਾਬ ਦੇ ਦਾਗੀ ਪੁਲਿਸ ਅਫਸਰਾਂ ਖਿਲਾਫ ਕੀ ਹੋਈ ਕਾਰਵਾਈ?
- Dr Manmohan Singh Auditorium: ਮਹਾਂ ਸਿਆਸੀ ਬਹਿਸ ਨੂੰ ਲੈਕੇ ਮਾਨ ਸਰਕਾਰ ਨੇ ਬਦਲੀ ਥਾਂ, ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦਾ ਆਡੀਟੋਰੀਅਮ ਕਰਵਾਇਆ ਬੁੱਕ !
- Asian Medalist Manju Rani: Asian Medalist Manju Rani: ਜ਼ਮੀਨ ਗਹਿਣੇ ਰੱਖ ਪਿਓ ਨੇ ਲਾਡਲੀ ਧੀ ਮੰਜੂ ਰਾਣੀ ਨੂੰ ਏਸ਼ੀਆ ਖੇਡਣ ਭੇਜਿਆ, ਧੀ ਨੇ ਮੈਡਲ ਜਿੱਤ ਕੇ ਵਧਾਇਆ ਮਾਣ, ਮਾਨਸਾ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
'ਮੈਨੂੰ ਬੇਗਮ ਤੋਂ ਖ਼ਤਰਾ ਹੈ, ਮੈਨੂੰ ਸੁਰੱਖਿਆ ਦਿਓ': ਡਾਕਟਰ ਨੇ ਦੋਸ਼ ਲਾਇਆ ਹੈ ਕਿ ਉਸ ਦੀ ਪਤਨੀ ਰਾਤ ਭਰ ਮੋਬਾਈਲ 'ਤੇ ਕੁਝ ਨੌਜਵਾਨਾਂ ਨਾਲ ਗੱਲਾਂ ਕਰਦੀ ਹੈ ਅਤੇ ਜਦੋਂ ਉਹ ਪੁੱਛਦਾ ਹੈ ਕਿ ਉਹ ਕਿਸ ਨਾਲ ਗੱਲ ਕਰ ਰਹੀ ਹੈ ਤਾਂ ਉਹ ਉਸ ਨਾਲ ਕੁੱਟਮਾਰ ਕਰਨ ਲੱਗ ਜਾਂਦੀ ਹੈ। ਅਜਿਹੇ 'ਚ ਉਸ ਦੀ ਸਰੀਰਕ ਅਤੇ ਮਾਨਸਿਕ ਹਾਲਤ ਹੁਣ ਵਿਗੜਦੀ ਜਾ ਰਹੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਹਮੇਸ਼ਾ ਉਸਦੀ ਮਰਹੂਮ ਮਾਂ ਦਾ ਅਪਮਾਨ ਕਰਦੀ ਹੈ। ਅਜਿਹੇ 'ਚ ਡਾਕਟਰ ਨੇ ਬੇਗਮ ਤੋਂ ਖ਼ਤਰਾ ਜਤਾਉਂਦੇ ਹੋਏ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਥਾਣਾ ਇੰਚਾਰਜ ਦੀਪਕ ਪਾਂਡੇ ਨੇ ਦੱਸਿਆ ਕਿ ਇਹ ਮਾਮਲਾ ਪਤੀ-ਪਤਨੀ ਦੇ ਆਪਸੀ ਝਗੜੇ ਦਾ ਹੈ। ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।