ਦੇਹਰਾਦੂਨ: 7 ਵੇਂ ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਪੂਰੀ ਦੁਨੀਆ ਇਕੋ ਰੰਗ ਵਿੱਚ ਦਿਖਾਈ ਦੇ ਰਹੀ ਹੈ, ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਫ਼ਿਰ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਬੈਠੇ ਇੱਕ ਆਮ ਆਦਮੀ ਹੋਣ, ਸਾਰੇ ਇਸ ਦਿਨ ਨੂੰ ਮਿਲ ਕੇ ਮਨਾ ਰਹੇ ਅਤੇ ਵਿਸ਼ਵ ਨੂੰ ਯੋਗਾ ਦਾ ਸੰਦੇਸ਼ ਦੇ ਰਹੇ ਹਨ। ਦੇਹਰਾਦੂਨ 'ਚ ਆਈ.ਟੀ.ਬੀ.ਪੀ ਦੇ ਜਵਾਨ ਵੀ ਯੋਗਾ ਕਰਦੇ ਦਿਖਾਈ ਦਿੱਤੇ।
ਬੀ.ਓ.ਪੀ ਉਤਰਾਖੰਡ ਵਿੱਚ ਤਾਇਨਾਤ ਇਨ੍ਹਾਂ ਸੈਨਿਕਾਂ ਨੇ ਹਿਮਵੀਰ ਦੇ ਰੂਪ ਵਿੱਚ ਵਿਸ਼ਵ ਨੂੰ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ। ਤੁਹਾਨੂੰ ਦੱਸ ਦੇਈਏ, ਕਿ ਇਸ ਵਾਰ 7 ਵੇਂ ਅੰਤਰ ਰਾਸ਼ਟਰੀ ਯੋਗਾ ਦਿਵਸ ਦਾ ਵਿਸ਼ਾ 'ਸਿਹਤ ਲਈ ਯੋਗ' ਹੈ।
ਉੜੀਸਾ: ਇਸ ਤੋਂ ਇਲਾਵਾਂ ਸੁਦਰਸ਼ਨ ਪਟਨਾਇਕ ਨਾਂ ਦੇ ਵਿਅਕਤੀ ਵੱਲੋਂ ਅੰਤਰ ਰਾਸ਼ਟਰੀ ਯੋਗਾ ਦਿਵਸ 'ਤੇ ਪੁਰੀ ਬੀਚ' ਤੇ ਸੈਂਡ ਆਰਟ ਤਿਆਰ ਕੀਤਾ ਗਿਆ, ਜੋ ਕਿ ਯੋਗਾ ਦਿਵਸ ਤੇ ਵਿਸ਼ੇੇਸ ਖਿੱਚ ਦੇ ਕੇਂਦਰ ਦੇ ਨਾਲ ਨਾਲ ਸ਼ੰਦੇਸ ਵੀ ਦਿੰਦਾ ਨਜ਼ਰ ਆਇਆ। ਦੱਸ ਦਈਏ ਕਿ ਇਹ ਸੈਂਡ ਆਰਟ ਬੀਚ ਕੰਢੇ ਮਿੱਟੀ ਦਾ ਆਪਣੇ ਹੱਥੀ ਤਿਆਰ ਕੀਤਾ ਗਿਆ।
ਇਹ ਵੀ ਪੜ੍ਹੋ:-ਅੰਤਰ ਰਾਸ਼ਟਰੀ ਯੋਗ ਦਿਵਸ 2021 : ਜਾਣੋ ਇਸ ਦਿਨ ਦਾ ਇਤਿਹਾਸ ਤੇ ਮਹੱਤਤਾ