ਧਰਮਸ਼ਾਲਾ:ਅਕਸਰ ਸਾਧੂ ਲੋਕ ਹੱਥ ਵਿਚ ਮਾਲਾ, ਕਮੰਡਲ ਆਦਿ ਲੈ ਕੇ ਚੱਲਦੇ ਹਨ ਪਰ ਅਸੀਂ ਤੁਹਾਨੂੰ ਇਕ ਅਜਿਹੇ ਬਾਬਾ ਜੀ ਨਾਲ ਮੁਲਾਕਾਤ ਕਰਵਾਉਣ ਲੱਗੇ ਹਾਂ ਜਿਸ ਦੇ ਸਰੀਰ ਉਤੇ ਭਗਵੇ ਕਪੱੜੇ ਅਤੇ ਹੱਥ ਵਿਚ ਕੈਮਰਾ, ਸਮਾਰਟਫੋਨ ਹੁੰਦਾ ਹੈ।ਰਾਮ ਕਥਾ ਕਰਦੇ ਕਰਦੇ ਹੀ ਡਿਜੀਟਲ ਕਥਾ ਦੇ ਵੀ ਮਹਿਰ ਹੋ ਗਏ ।ਇਹ ਬਾਬਾ ਡਿਜੀਟਲ ਦੁਨੀਆਂ ਦੇ ਵੀ ਸਿੱਧ ਹਨ।
ਇਸਦਾ ਨਾਮ ਰਾਮ ਸ਼ੰਕਰ ਹੈ ਅਤੇ ਅੱਜ ਕੱਲ ਇਸਦੀ ਧੂਣੀ ਸ਼ਿਵ ਨਗਰੀ ਬੈਜਨਾਥ ਵਿਚ ਰਮੀ ਹੋਈ ਹੈ।ਲੋਕ ਇਹਨਾਂ ਨੂੰ ਡਿਜੀਟਲ ਬਾਬਾ (digital baba)ਦੇ ਨਾਮ ਨਾਲ ਜਾਣਦੇ ਹਨ।ਬਾਬਾ ਨੌਜਵਾਨ ਹੈ ਅਤੇ ਇਹਨਾਂ ਦੇ ਫਾਲੋਵਰਾਂ ਵਿਚ ਨੌਜਵਾਨਾਂ ਦੀ ਕਾਫੀ ਗਿਣਤੀ ਹੈ।ਬਾਬਾ ਸੋਸ਼ਲ ਦੁਆਰਾ ਨੌਜਵਾਨਾਂ ਦੇ ਵਿਚਕਾਰ ਧਰਮ ਅਤੇ ਅਧਿਆਤਮਕਤਾ ਦਾ ਪ੍ਰਚਾਰ ਕਰਦੇ ਹਨ।ਬਾਬਾ ਰਾਮ ਸ਼ੰਕਰ ਨੂੰ ਈ ਗੈਜੇਟ ਦੀ ਸ਼ਾਨਦਾਰ ਸਮਝ ਹੈ ਉਹ ਕੁੰਭ ਮੇਲੇ ਦੀ ਲਾਈਵ ਰਿਪੋਰਟਿੰਗ ਕਰਨ ਕਰਕੇ ਸੁਰਖੀਆਂ ਵਿਚ ਆ ਚੁੱਕੇ ਹਨ।
ਸੋਸ਼ਲ ਮੀਡੀਆਂ ਉਤੇ ਲੱਖਾਂ ਫਾਲੋਵਰ
ਬਾਬਾ ਨੌਜਵਾਨਾਂ ਨੂੰ ਆਪਣੀ ਕੁਟੀਆ ਵਿਚ ਸੱਦਦੇ ਰਹਿੰਦੇ ਹਨ.....ਨੌਜਵਾਨ ਉਹਨਾਂ ਦੀ ਕੁਟੀਆ ਵਿਚ ਕੁੱਝ ਸਮਾਂ ਬਤੀਤ ਕਰਕੇ ਉਹਨਾਂ ਦੀ ਜੀਵਨਸ਼ੈਲੀ ਨੂੰ ਨੇੜੇ ਤੋਂ ਦੇਖ ਅਤੇ ਆਪਣੀ ਲਾਈਫ ਵਿਚ ਪਰਿਵਰਤਨ ਮਹਿਸੂਸ ਕਰਦੇ ਹਨ।ਫੇਸਬੁੱਕ, ਇੰਸਟਾਗ੍ਰਾਮ,ਟਵਿੱਟਰ ਉਤੇ ਇਹਨਾਂ ਦੇ ਲੱਖਾਂ ਫਲੋਵਰਸ ਹਨ।ਬਾਬਾ ਆਪਣੇ ਭਗਤਾਂ ਨੂੰ ਆਨਲਾਈਨ ਹੀ ਪ੍ਰਵਚਨ ਦਿੰਦੇ ਹਨ।ਲੋਕ ਲੱਖਾਂ ਦੀ ਗਿਣਤੀ ਵਿਚ ਇਹਨਾਂ ਦੇ ਪ੍ਰਵਚਨ ਸੁਣਦੇ ਹਨ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ।
2009 ਵਿਚ ਪਹਿਲੀ ਵਾਰ ਆਏ ਸੀ ਧਰਮਸ਼ਾਲਾ
ਡਿਜੀਟਲ ਬਾਬਾ 2009 ਵਿਚ ਪਹਿਲੀ ਵਾਰੀ ਧਰਮਸ਼ਾਲਾ ਸਥਿਤ ਤਪੋਵਨ ਵਿਚ ਸਿੱਖਿਆ (Education)ਲੈਣ ਲਈ ਆਏ ਸਨ।ਕੁੱਝ ਸਾਲ ਇੱਥੇ ਰਹਿਣ ਦੇ ਬਾਅਦ ਬਾਬਾ ਦੇਸ਼ ਭਰ ਦੀ ਯਾਤਰਾ ਉਤੇ ਚੱਲੇ ਗਏ।ਇਸ ਦੌਰਾਨ ਡਿਜੀਟਲ ਬਾਬਾ ਨੇ 16 ਅਲੱਗ ਅਲੱਗ ਸੂਬਿਆਂ ਵਿਚ ਜਾ ਕੇ ਸਿੱਖਿਆ ਪ੍ਰਾਪਤ ਕੀਤੀ ਹੈ ਪਰ ਜੋ ਅਨੰਦ, ਸੁਖ ਅਤੇ ਆਤਿਮਕ ਅਨੁਭਵ ਉਨ੍ਹਾਂ ਨੂੰ ਹਿਮਾਚਲ ਵਿਚ ਰਹਿ ਕੇ ਮਿਲਿਆ ਹੈ ਉਹ ਹੋਰ ਕਿਸੇ ਵੀ ਸੂਬੇ ਵਿਚ ਨਹੀਂ ਮਿਲਿਆ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਦੀ ਸਿੱਖਿਆ ਪੂਰੀ ਹੋਈ ਤਾਂ ਉਹਨਾਂ ਮਨ ਬਣਾਇਆ ਕਿ ਉਹ ਹਿਮਾਚਲ ਵਿਚ ਰਹਿਣਗੇ।2017 ਵਿਚ ਬਾਬਾ ਨੇ ਹਿਮਾਚਲ ਵਿਚ ਆਪਣਾ ਪੱਕਾ ਡੇਰਾ ਲਗਾ ਲਿਆ।
ਸਵਾਮੀ ਰਾਮ ਸ਼ੰਕਰ ਅਸਲੀ ਨਾਮ
ਬਾਬਾ ਮੂਲਰੂਪ ਵਿਚ ਗੋਰਖਪੁਰ ਦੇ ਦੇਵਰੀਆ ਦੇ ਰਹਿਣ ਵਾਲੇ ਹਨ।ਇਹਨਾਂ ਦਾ ਅਸਲੀ ਨਾਮ ਸਵਾਮੀ ਰਾਮ ਸ਼ੰਕਰ ਹੈ ਜਿਹਨਾਂ ਨੂੰ ਲੋਕ ਡਿਜੀਟਲ ਬਾਬਾ ਦੇ ਨਾਮ ਨਾਲ ਜਾਣਦੇ ਹਨ।ਸਵਾਮੀ ਨੇ ਹਿਮਾਚਲ ਦੇ ਸਵਾਮੀ ਗੰਗੋਸ਼ਾਨਦਰ ਸਰਸਵਤੀ ਦੇ ਕੋਲ ਰਹਿ ਕੇ ਉਪਨਿਸ਼ਦ, ਭਗਵਤ ਗੀਤਾ, ਰਮਾਇਣ ਅਤੇ ਸਨਾਤਨ ਧਰਮ ਦੀ ਸਿੱਖਿਆ ਪ੍ਰਾਪਤ ਕੀਤੀ ਹੈ।
ਸਮੇਂ ਦੇ ਨਾਲ ਬਦਲ ਰਹੀਆ ਹਨ ਚੀਜਾਂ
ਈਟੀਵੀ ਭਾਰਦੇ ਨਾਲ ਖਾਸ ਗੱਲਬਾਤ ਦੌਰਾਨ ਡਿਜੀਟਲ ਬਾਬਾ ਨੇ ਕਿਹਾ ਹੈ ਕਿ ਸਮੇਂ ਦੇ ਨਾਲ ਕਈ ਚੀਜ਼ਾਂ ਬਦਲ ਰਹੀਆ ਹਨ।ਪਹਿਲਾ ਬਾਬੇ ਇਕ ਮੰਚ ਉਤੇ ਬੈਠ ਕੇ ਪ੍ਰਵਚਨ ਕਰਦੇ ਸਨ ਹੁਣ ਸਾਰਾ ਕੁੱਝ ਆਨਲਾਈਨ ਹੋ ਜਾਂਦਾ ਹੈ।ਬਾਬਾ ਦੇ ਫਾਲੋਵਰਾਂ ਵਿਚ ਨੌਜਵਾਨਾਂ ਦੀ ਗਿਣਤੀ ਵਧੇਰੇ ਹੈ।
ਹੁਣ ਸੋਸ਼ਲ ਮੀਡੀਆਂ ਵਿਚ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ ਦਾ ਜਮਾਨਾ ਹੈ।ਇਹਨਾਂ ਦੁਆਰਾ ਆਧਿਆਤਮ, ਯੋਗ ਅਤੇ ਨੈਤਿਕ ਮੁੱਲਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ।ਨੌਜਵਾਨਾਂ ਕੋਲ ਪਹੁੰਚਣ ਲਈ ਸੋਸ਼ਲ ਮੀਡੀਆ ਵਧੇਰੇ ਲਾਹੇਵੰਦ ਹੈ।
ਡਿਜੀਟਲ ਬਾਬਾ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਉਤੇ ਨੌਜਵਾਨ ਪੀੜੀ ਦੀ ਗਿਣਤੀ ਵਧੇਰੇ ਹੈ।ਸਵੇਰ ਤੋਂ ਸ਼ਾਮ ਤੱਕ ਕਈ ਨੌਜਵਾਨ ਇੱਥੇ ਅਪਡੇਟ ਰਹਿੰਦੇ ਹਨ।ਇਸ ਲਈ ਵੇਦਾ ਅਤੇ ਪੁਰਾਣਾ ਦਾ ਗਿਆਨ ਦੇਣ ਲਈ ਸੋਸ਼ਲ ਮੀਡੀਆ ਵਧੇਰੇ ਯੋਗ ਹੈ ।
ਕੁੰਭ ਦਾ ਰਿਹਾ ਸ਼ਾਨਦਾਰ ਅਨੁਭਵ
ਡਿਜੀਟਲ ਬਾਬਾ ਅੱਜ ਦੇ ਦੌਰ ਦੀ ਡਿਜੀਟਲ ਦੁਨੀਆਂ ਦੀ ਪੂਰੀ ABCD ਜਾਣਦੇ ਹਨ।ਉਹਨਾਂ ਨੇ ਕੁੰਭ ਦੇ ਮੇਲੇ ਦੀ ਰਿਪੋਟਿੰਗ ਕੀਤੀ ਹੈ ਕਿ ਜਿਸ ਵਿਚ ਬਾਬਾ ਦਾ ਅਨੁਭਵ ਚੰਗਾ ਰਿਹਾ ਹੈ।
ਸੌਣ ਨਾਲ ਸੁਪਨੇ ਪੂਰੇ ਨਹੀਂ ਹੁੰਦੇ
ਉਨ੍ਹਾਂ ਨੇ ਕਿਹਾ ਹੈ ਕਿ ਜ਼ਿੰਦਗੀ ਵਿਚ ਸਭ ਤੋਂ ਜਰੂਰੀ ਹੈ ਕਿ ਸੁਪਨਿਆ ਨੂੰ ਪੂਰਾ ਕਰਨ ਲਈ ਜਾਗਣਾ ਪੈਂਦਾ ਹੈ। ਸੌਂਣ ਨਾਲ ਸੁਪਨੇ ਪੂਰੇ ਨਹੀਂ ਹੁੰਦੇ ਹਨ।ਆਪਣੇ ਸੁਪਨਿਆਂ ਪੂਰਾ ਕਰਨ ਦੇ ਲਈ ਜਾਗਣਾ ਜ਼ਰੂਰੀ ਹੈ।
ਨਸ਼ਿਆ ਤੋਂ ਬਚਣ ਦੀ ਸਲਾਹ
ਬਾਬਾ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਿਆ ਦੀ ਦਲਦਲ ਵਿਚ ਨਾ ਫਸਣ।ਨਸ਼ੇ ਕਰਨ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰਹਿਣਾ ਚਾਹੀਦਾ ਹੈ।
ਨੌਜਵਾਨਾਂ ਦੇ ਲਈ ਹਮੇਸ਼ਾ ਖੁੱਲ੍ਹੀ ਰਹਿੰਦੀ ਹੈ ਬਾਬਾ ਦੀ ਕੁਟੀਆ
ਬਾਬਾ ਨੇ ਕਿਹਾ ਹੈ ਕਿ ਲੋਕ ਹਿਮਾਚਲ ਵਿਚ ਘੁੰਮਣਾ ਚਾਹੁੰਦੇ ਹਨ ਜਾਂ ਕੁਝ ਸਮਾਂ ਰਹਿਣਾ ਚਾਹੁੰਦੇ ਹਨ।ਹਿਮਾਚਲ ਦੀ ਸੁੰਦਰਤਾ ਨੂੰ ਮਾਣਨਾ ਚਾਹੁੰਦੇ ਹਨ।ਬਾਬਾ ਨੇ ਨੌਜਵਾਨਾਂ ਨੂੰ ਖੁੱਲ੍ਹੀ ਆਫਰ ਦਿੱਤੀ ਹੈ ਜੇਕਰ ਕੋਈ ਮੇਰੀ ਕੁਟੀਆ ਵਿਚ ਰਹਿਣਾ ਚਾਹੁੰਦਾ ਹੈ ਤਾਂ ਰਹਿ ਸਕਦੇ ਹਨ।
ਇਹ ਵੀ ਪੜੋ:ਰਿਐਲਟੀ ਚੈਕ- ਮਾਨਸਾ 'ਚ ਦਵਾਈਆਂਂ ਦੀ ਕਾਲਾਬਜ਼ਾਰੀ 'ਤੇ ਲੱਗੀ ਰੋਕ