ਮੁਬੰਈ: ਅਦਾਕਾਰ ਦੀਆ ਮਿਰਜ਼ਾ ਸੋਮਵਾਰ ਨੂੰ ਵੈਭਵ ਰੇਖਾ ਦੇ ਨਾਲ ਵਿਆਹ ਦੇ ਬੰਧਨ ’ਚ ਬੰਨ੍ਹ ਚੁੱਕੇ ਹਨ। ਅਦਾਕਾਰਾ ਦਾ ਇਹ ਦੂਜਾ ਵਿਆਹ ਹੈ। ਦੀਆ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਚ ਸੁਰਖੀਆਂ ਬਟੋਰ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਅਤੇ ਵੀਡੀਓ ’ਚ ਦੀਆ ਲਾਲ ਰੰਗ ਦੀ ਜ਼ਰੀ ਵਰਕ ਸਾੜੀ ’ਚ ਲਾਲ ਦੁੱਪਟਾ ਅਤੇ ਵਿਆਹ ਦੇ ਗਹਿਣਿਆ ’ਚ ਬੇਹੱਦ ਹੀ ਸੁੰਦਰ ਦਿਖ ਰਹੀ ਹੈ। ਅਦਾਕਾਰਾ ਨੇ ਆਪਣੇ ਵਾਲਾਂ ’ਚ ਗਜਰੇ ਵੀ ਲਗਾਏ ਹੋਏ ਹਨ। ਜਿਸ ਨਾਲ ਉਨ੍ਹਾਂ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੇ ਪ੍ਰੇਮੀ ਵੈਭਵ ਚਿੱਟੇ ਕੁੜਤੇ. ਚਿੱਟੇ ਜੈਕੇਟ ਅਤੇ ਸੁਨਹਿਰੀ ਦੁਪੱਟਾ ਚ ਬੇਹੱਦ ਹੀ ਹੈਂਡਸਮ ਦਿਖਾਈ ਦੇ ਰਹੇ ਹਨ।
ਸੋਸ਼ਲ ਮੀਡੀਆ ਤੇ ਵਾਇਰਲ ਵਿਆਹ ਦੀਆਂ ਤਸਵੀਰਾਂ
ਦੱਸ ਦਈਏ ਕਿ ਦੀਆ ਮਿਰਜ਼ਾ ਦੇ ਵਿਆਹ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ ਚ ਦੁਲਹਨ ਬਣੀ ਦੀਆ ਮਿਰਜ਼ਾ ਵਿਆਹ ਵਾਲੇ ਮੰਡਪ ਵੱਲ ਨੂੰ ਵਧ ਰਹੀ ਹੈ। ਜਦਕਿ ਦੂਜੀ ਤਸਵੀਰ ਚ ਲਾੜਾ ਅਤੇ ਲਾੜੀ ਵਿਆਹ ਲਈ ਬੈਠੇ ਹੋਏ ਹਨ। ਅਦਾਕਾਰਾ ਨੇ ਵਿਆਹ ਚ ਮੌਜੂਦ ਪਾਪਰਾਜੀ ਨੂੰ ਮਿਠਾਈ ਨਾਲ ਭਰਿਆ ਡੱਬਾ ਪੇਸ਼ ਕੀਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੀਆ ਮਿਰਜ਼ਾ ਦੀ ਮਹਿੰਦੀ ਸਮਾਰੋਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ।
ਦੀਆ ਮਿਰਜ਼ਾ ਦਾ ਇਹ ਹੈ ਦੂਜਾ ਵਿਆਹ
ਕਾਬਿਲੇਗੌਰ ਹੈ ਕਿ ਦੀਆ ਮਿਰਜ਼ਾ ਦਾ ਇਹ ਦੂਜਾ ਵਿਆਹ ਹੈ ਇਸ ਅਦਾਕਾਰਾ ਨੇ ਪਹਿਲਾਂ ਸਾਲ 2014 ਸਾਹਿਲ ਸੰਘ ਨਾਲ ਵਿਆਹ ਕੀਤਾ ਸੀ। ਪਰ ਸਾਲ 2019 ਚ ਜਾਰੀ ਇਕ ਬਿਆਨ ਦੇ ਨਾਲ ਇਸ ਵਿਆਹ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ।