ETV Bharat / bharat

ਪਰਫਿਊਮ ਕਾਰੋਬਾਰੀ ਪੀਯੂਸ਼ ਜੈਨ ਦੇ ਘਰ ਛਾਪੇਮਾਰੀ ਖਤਮ, ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ

ਪਰਫਿਊਮ ਕਾਰੋਬਾਰੀ ਪਿਊਸ਼ ਜੈਨ (Perfume businessman Piyush Jain) ਦੇ ਘਰ ਡੀਜੀਜੀਆਈ (DGGI) ਦੀ ਛਾਪਾਮਾਰੀ ਖਤਮ ਹੋਈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਛਾਪਾਮਾਰੀ ਦੱਸੀ ਜਾ ਰਹੀ ਹੈ।

ਪਰਫਿਊਮ ਕਾਰੋਬਾਰੀ ਪੀਯੂਸ਼ ਜੈਨ ਦੇ ਘਰ ਛਾਪੇਮਾ
ਪਰਫਿਊਮ ਕਾਰੋਬਾਰੀ ਪੀਯੂਸ਼ ਜੈਨ ਦੇ ਘਰ ਛਾਪੇਮਾ
author img

By

Published : Dec 29, 2021, 9:51 AM IST

ਕਨੌਜ: ਪਰਫਿਊਮ ਕਾਰੋਬਾਰੀ ਪਿਊਸ਼ ਜੈਨ (Perfume businessman Piyush Jain) ਦੇ ਘਰ ਡੀਜੀਜੀਆਈ ਦੀ ਛਾਪੇਮਾਰੀ ਖਤਮ ਹੋ ਗਈ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਛਾਪੇਮਾਰੀ ਦੱਸੀ ਜਾ ਰਹੀ ਹੈ। ਡੀਜੀਜੀਆਈ ਦੇ ਐਡੀਸ਼ਨਲ ਡਾਇਰੈਕਟਰ ਜ਼ਾਕਿਰ ਹੁਸੈਨ ਨੇ ਦੱਸਿਆ ਕਿ ਜਾਂਚ ਟੀਮ ਵੱਲੋਂ ਮਿਲਿਆ ਸੋਨਾ ਡੀਆਰਆਈ ਨੂੰ ਸੌਂਪ ਦਿੱਤਾ ਗਿਆ ਹੈ। ਘਰ ਤੋਂ ਬਰਾਮਦ ਹੋਈ 19 ਕਰੋੜ ਦੀ ਰਕਮ ਐਸਬੀਆਈ ਵਿੱਚ ਜਮ੍ਹਾਂ ਕਰਵਾਈ ਗਈ ਹੈ। ਫਿਲਹਾਲ ਅਗਲੇਰੀ ਜਾਂਚ ਜਾਰੀ ਹੈ।

ਡੀਜੀਜੀਆਈ ਦੇ ਵਧੀਕ ਡਾਇਰੈਕਟਰ ਜ਼ਾਕਿਰ ਹੁਸੈਨ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਡੀਜੀਜੀਆਈ ਦੀ ਕਾਰਵਾਈ ਵਿੱਚ ਇਹ ਸਭ ਤੋਂ ਵੱਡੀ ਨਕਦੀ ਰਿਕਵਰੀ ਹੈ।

ਮੰਗਲਵਾਰ ਨੂੰ ਡੀਜੀਜੀਆਈ ( Directorate General of GST Intelligence) ਦੀ ਟੀਮ ਨੇ ਕਨੌਜ ਵਿੱਚ ਪਰਫਿਊਮ ਕਾਰੋਬਾਰੀ ਪਿਊਸ਼ ਜੈਨ (Perfume businessman Piyush Jain) ਦੇ ਜੱਦੀ ਨਿਵਾਸ ਉੱਤੇ ਪੰਜਵੇਂ ਦਿਨ ਵੀ ਛਾਪੇਮਾਰੀ ਕੀਤੀ, ਜੋ ਦੇਰ ਰਾਤ ਖ਼ਤਮ ਹੋਈ। ਸੂਤਰਾਂ ਦੀ ਮੰਨੀਏ ਤਾਂ ਜਾਂਚ ਟੀਮ ਨੇ ਜੱਦੀ ਘਰ ਤੋਂ 19 ਕਰੋੜ ਰੁਪਏ ਦੀ ਨਕਦੀ, 23 ਕਿਲੋ ਸੋਨਾ ਅਤੇ 600 ਕਿਲੋ ਚੰਦਨ ਦਾ ਤੇਲ ਬਰਾਮਦ ਕੀਤਾ ਹੈ। ਇਸ ਤੇਲ ਦੀ ਕੀਮਤ ਕਰੀਬ 5.45 ਕਰੋੜ ਦੱਸੀ ਜਾ ਰਹੀ ਹੈ। 27 ਦਸੰਬਰ ਤੱਕ, ਟੀਮ ਨੇ ਪੀਯੂਸ਼ ਗੋਇਲ ਦੇ ਕਾਨਪੁਰ ਅਤੇ ਕਨੌਜ ਦੇ ਰਿਹਾਇਸ਼ ਤੋਂ ਲਗਭਗ 280 ਕਰੋੜ ਰੁਪਏ ਬਰਾਮਦ ਕੀਤੇ ਸਨ।

ਡੀਜੀਜੀਆਈ ( Directorate General of GST Intelligence) ਅਨੁਸਾਰ ਛਾਪੇਮਾਰੀ ਦੌਰਾਨ ਨਕਦੀ ਅਤੇ ਸੋਨੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਾਇਦਾਦ ਦੇ ਦਸਤਾਵੇਜ਼ ਵੀ ਮਿਲੇ ਹਨ। ਜਿਸ ਵਿੱਚ ਕਾਨਪੁਰ ਵਿੱਚ ਚਾਰ, ਕਨੌਜ ਵਿੱਚ ਸੱਤ, ਮੁੰਬਈ ਵਿੱਚ ਦੋ, ਦਿੱਲੀ ਵਿੱਚ ਇੱਕ ਅਤੇ ਦੁਬਈ ਵਿੱਚ ਦੋ ਜਾਇਦਾਦਾਂ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਰੀਬ 350 ਫਾਈਲਾਂ, 2700 ਦਸਤਾਵੇਜ਼ ਮਿਲੇ ਹਨ।

  • कन्नौज: इत्र कारोबारी पीयूष जैन के घर पर डीजीजीआई की छापेमारी खत्म हुई।

    डीजीजीआई के एडिशनल डायरेक्टर जाकिर हुसैन ने बताया, " हमें यहां से जो सोना मिला है उसे हमने डीआरआई को सौंपा है और बरामद 19 करोड़ कैस हमने SBI में जमा किया है। आगे की जांच जारी है।" #UttarPradesh pic.twitter.com/4uiczpp4fH

    — ANI_HindiNews (@AHindinews) December 29, 2021 " class="align-text-top noRightClick twitterSection" data=" ">

ਪੀਯੂਸ਼ ਜੈਨ (Businessman Piyush Jain) ਨੂੰ ਡੀਜੀਜੀਆਈ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਸੋਮਵਾਰ ਨੂੰ ਡੀਜੀਜੀਆਈ ਨੇ ਅਦਾਲਤ ਤੋਂ ਕਾਰੋਬਾਰੀ ਪਿਊਸ਼ ਜੈਨ ਦੇ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਸੁਣਵਾਈ ਤੋਂ ਬਾਅਦ ਅਦਾਲਤ ਨੇ ਪੀਯੂਸ਼ ਜੈਨ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਫੈਸਲਾ ਸੁਣਾਇਆ ਸੀ।

ਕੀ ਹੈ ਪੂਰਾ ਮਾਮਲਾ

ਸ਼ਹਿਰ ਦੇ ਛੀਪੱਟੀ ਮੁਹੱਲੇ ਦੇ ਰਹਿਣ ਵਾਲੇ ਪਰਫਿਊਮ ਵਪਾਰੀ ਪਿਊਸ਼ ਜੈਨ ਦੀ ਰਿਹਾਇਸ਼ ਵਿਖੇ ਟੈਕਸ ਚੋਰੀ ਦੇ ਸ਼ੱਕ 'ਚ ਜੀ.ਐੱਸ.ਟੀ ਟੀਮ ਨੇ 22 ਦਸੰਬਰ ਨੂੰ ਕਾਨਪੁਰ ਸਥਿਤ ਘਰ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਟੀਮ ਨੂੰ ਘਰੋਂ 177.45 ਕਰੋੜ ਰੁਪਏ ਮਿਲੇ ਸੀ। ਇਸ ਤੋਂ ਬਾਅਦ ਟੀਮ ਨੇ 24 ਦਸੰਬਰ ਨੂੰ ਕਨੌਜ ਦੇ ਛਿਪੱਟੀ ਮੁਹੱਲੇ 'ਚ ਸਥਿਤ ਜੱਦੀ ਘਰ 'ਤੇ ਛਾਪਾ ਮਾਰਿਆ ਸੀ। ਟੀਮ ਨੂੰ ਇੱਥੇ ਜਾਂਚ ਕਰਦੇ ਹੋਏ ਅੱਜ ਪੰਜ ਦਿਨ ਹੋ ਗਏ ਹਨ। ਮੰਗਲਵਾਰ ਨੂੰ ਨੋਟਾਂ ਦੀ ਗਿਣਤੀ ਪੂਰੀ ਹੋਣ 'ਤੇ ਐਸਬੀਆਈ (SBI) ਦੀ ਟੀਮ ਨੇ ਚਾਰ ਬਕਸਿਆਂ 'ਚ ਕਰੀਬ 19 ਕਰੋੜ ਰੁਪਏ ਕਢਵਾ ਕੇ ਲੈ ਗਈ।

ਇਹ ਵੀ ਪੜੋ: ਲੰਡਨ ਤੋਂ ਨਸ਼ਾ ਤਸਕਰ ਦੀ ਹਵਾਲਗੀ ਕਰਕੇ ਕਿਸ਼ਨ ਸਿੰਘ ਨੂੰ ਲਿਆਂਦਾ ਦਿੱਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.