ਜਿਨੇਵਾ: ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਘੇਬਰਈਅਸ ਨੇ ਵਿਸ਼ਵ ਵਿੱਚ ਤੇਜੀ ਨਾਲ ਫੈਲ ਰਹੇ ਜਾਨਲੇਵਾ ਡੈਲਟਾ ਵੈਰੀਐਂਟ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਵੈਰੀਐਂਟ ਇੱਕ ਵਾਰ ਫਿਰ ਤੋਂ ਪੂਰੀ ਦੁਨੀਆ ਵਿੱਚ ਵਿਨਾਸ਼ਕਾਰੀ ਸਾਬਤ ਹੋ ਸਕਦਾ ਹੈ।
ਦਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਾਇਰਸ ਵਿੱਚ ਕਈ ਵਾਰ ਬਦਲਾਅ ਦਰਜ ਕੀਤੇ ਗਏ ਹਨ ਪਰ ਇਸ ਵਿੱਚੋਂ ਕੁਝ ਬਦਲਾਅ ਦੇ ਬਾਅਦ ਸਾਹਮਣੇ ਆਉਂਣ ਵਾਲੇ ਕੁਝ ਵੈਰੀਐਂਟ ਦਾ ਪ੍ਰਕੋਪ ਪੂਰੀ ਦੁਨੀਆ ਵਿੱਚ ਦੇਖਿਆ ਗਿਆ ਹੈ। ਜਿਸ ਵੈਰੀਐਂਟ ਦੀ ਗੱਲ ਵਿਸ਼ਵ ਸੰਗਠਨ ਨੇ ਕੀਤੀ ਹੈ। ਇਸ ਦਾ ਪਹਿਲਾ ਮਾਮਲਾ ਭਾਰਤ ਵਿੱਚ ਅਕੂਤਬਰ 2020 ਵਿੱਚ ਸਾਹਮਣੇ ਆਇਆ ਸੀ।
ਵਿਸ਼ਵ ਸਿਹਤ ਸੰਗਠਨ ਨੇ ਇਸ ਵੈਰੀਐਂਟ ਨੂੰ ਗੰਭੀਰ ਵੈਰੀਐਂਟ ਆਫ ਕੰਸਰਨ ਦੀ ਸੂਚੀ ਵਿੱਚ ਰੱਖਿਆ ਹੈ। ਸੰਗਠਨ ਦਾ ਕਹਿਣਾ ਹੈ ਕਿ ਇਸ ਵੈਰੀਐਂਟ ਦੇ ਸੰਕਰਮਣ ਦੀ ਰਫਤਾਰ ਕਾਫੀ ਤੇਜ ਹੈ ਅਤੇ ਇਹ ਪਹਿਲਾ ਸਾਹਮਣੇ ਆਏ ਵੈਰੀਐਂਟ ਦੀ ਤੁਲਣਾ ਵਿੱਚ ਕਿਤੇ ਜਿਆਦਾ ਘਾਤਕ ਹੈ।
ਇਹ ਵੀ ਪੜ੍ਹੋ:ਇਰਾਕ ’ਚ ਕੋਰੋਨਾ ਵਾਇਰਸ ਵਾਰਡ ’ਚ ਲੱਗੀ ਅੱਗ, 50 ਲੋਕਾਂ ਦੀ ਮੌਤ
ਕਝ ਸਮੇਂ ਪਹਿਲਾ ਹੀ ਵਿਸ਼ਵ ਸਿਹਤ ਸੰਗਠਨ ਨੇ ਇਸ ਵੈਰੀਐਂਟ ਦੇ ਇਲਾਵਾ ਬ੍ਰਿਟੇਨ ਤੋਂ ਮਿਲੇ ਵੈਰੀਐਂਟ ਨੂੰ ਅਲਫਾ ਨਾਂਅ ਦਿੱਤਾ ਸੀ। ਇਸ ਦੇ ਇਲਾਵਾ ਹੋਰ ਵੈਰੀਐਂਟ ਨੂੰ ਬੀਟਾ ਦਾ ਨਾਂਅ ਦਿੱਤਾ ਸੀ। ਵਿਸ਼ਵ ਸਿਹਤ ਸੰਗਠਨ ਦੀ ਚਿੰਤਾ ਇਸੇ ਵੈਰੀਐਂਟ ਨੂੰ ਲੈ ਕੇ ਨਹੀਂ ਹੈ, ਬਲਕਿ ਇਸ ਵਿੱਚ ਬਦਲਾਅ ਦੇ ਬਾਅਦ ਸਾਹਮਣੇ ਆਏ ਡੇਲਟਾ ਪਲਸ ਨੂੰ ਲੈ ਕੇ ਵੀ ਹੈ। ਇਸ ਦੇ ਇਲਾਵਾ ਹੁਣ ਸਭ ਤੋਂ ਘਾਤਕ ਦੱਸਿਆ ਜਾਣ ਵਾਲਾ ਵੈਰੀਐਂਟ ਲਾਂਬਡਾ ਵੀ ਦੁਨੀਆ ਦੇ 30 ਤੋਂ ਵੱ ਦੇਸ਼ਾਂ ਵਿੱਚ ਦਸਤਕ ਦੇ ਚੁੱਕਿਆ ਹੈ। ਜਿੱਥੇ ਤੱਕ ਡੈਲਟਾ ਵੈਰੀਐਂਟ ਦੀ ਗੱਲ ਹੈ ਤਾਂ ਦਸ ਦੇਈਏ ਕਿ ਭਾਰਤ ਵਿੱਚ ਆਈ ਦੂਜੀ ਲਹਿਰ ਵਿੱਚ ਇਸ ਦਾ ਸਭ ਤੋਂ ਵੱਧ ਪ੍ਰਭਾਵ ਦੇਖਿਆ ਗਿਆ ਸੀ। ਵਿਗਿਆਨਕਾਂ ਨੇ ਇਸ ਲਹਿਰ ਦੇ ਲਈ ਇਸ ਨੂੰ ਹੀ ਜਿੰਮੇਵਾਰ ਠਹਿਰਾਇਆ ਹੈ।