ਨਵੀਂ ਦਿੱਲੀ: ਸਾਗਰ ਕਤਲਕਾਂਡ ਮਾਮਲੇ ਦੀ ਜਾਂਚ ਕਰ ਰਹੀ ਕ੍ਰਾਈਮ ਬ੍ਰਾਂਚ ਕਤਲ ਦੇ ਮੁੱਖ ਮੁਲਜ਼ਮ ਸੁਸ਼ੀਲ ਨੂੰ ਲੈਕੇ ਹਰਿਦੁਆਰ ਗਈ ਹੈ। ਪੁਲਿਸ ਟੀਮ ਦਾ ਕਹਿਣਾ ਹੈ ਕਿ ਕਤਲ ਤੋਂ ਬਾਅਦ ਸੁਸ਼ੀਲ ਪਹਿਲਾਂ ਹਰਿਦੁਆਰ ਗਿਆ ਸੀ ਅਤੇ ਉਸਨੇ ਮੋਬਾਈਲ ਨੂੰ ਹਰਿਦੁਆਰ ਵਿੱਚ ਹੀ ਲੁਕਾਇਆ। ਪੁਲਿਸ ਇਸ ਮੋਬਾਈਲ ਨੂੰ ਹਰਿਦੁਆਰ ਵਿਚ ਬਰਾਮਦ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਕਿ ਕਤਲਕਾਂਡ ਦੀਆਂ ਕੜੀਆਂ ਤੇ ਉਸਦੀ ਫਰਾਰੀ ਨੂੰ ਜੋੜਿਆ ਜਾ ਸਕੇ।
ਜਾਣਕਾਰੀ ਅਨੁਸਾਰ ਸਾਗਰ ਦੇ ਕਤਲ ਦੀ ਸਵੇਰ ਨੂੰ 4 ਮਈ ਨੂੰ ਸਵੇਰੇ ਐਫਆਈਆਰ ਦਰਜ ਕੀਤੀ ਗਈ ਸੀ। ਐਫਆਈਆਰ ਦਰਜ ਹੋਣ ਤੋਂ ਬਾਅਦ ਹੀ ਸੁਸ਼ੀਲ ਆਪਣੇ ਘਰ ਤੋਂ ਫਰਾਰ ਹੋ ਗਿਆ ਸੀ ਅਤੇ ਉਹ ਪਹਿਲਾਂ ਉਤਰਾਖੰਡ ਗਿਆ ਸੀ। ਫਿਲਹਾਲ ਪੁਲਿਸ ਰਿਮਾਂਡ ਦੌਰਾਨ ਸੁਸ਼ੀਲ ਨੇ ਖੁਲਾਸਾ ਕੀਤਾ ਹੈ ਕਿ ਹੈ ਕਿ ਉਸਨੇ ਆਪਣਾ ਫੋਨ ਹਰਦੁਆਰ ਵਿੱਚ ਹੀ ਬੰਦ ਕਰ ਦਿੱਤਾ ਸੀ।
ਇਸ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਉਸਦੇ ਨਾਲ ਹਰਿਦੁਆਰ ਗਈ ਹੈ ਤਾਂ ਜੋ ਉਸਦਾ ਮੋਬਾਈਲ ਉਥੋਂ ਬਰਾਮਦ ਕੀਤਾ ਜਾ ਸਕੇ। ਇਸਦੇ ਨਾਲ ਹੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਉਸ ਨੂੰ ਹਰਿਦੁਆਰ ਵਿੱਚ ਕਿੱਥੇ ਰੱਖਿਆ ਸੀ ਤਾਂ ਜੋ ਉਸਦੇ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕੇ।
ਪੁਲਿਸ ਸੂਤਰਾਂ ਦਾ ਕਹਿਣੈ ਕਿ ਸੁਸ਼ੀਲ ਕਤਲ ਦੇ ਇਸ ਕੇਸ ਦੀ ਜਾਂਚ ਦੌਰਾਨ ਪੂਰਾ ਸਹਿਯੋਗ ਨਹੀਂ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਉਹ ਜਾਂਚ ਵਿੱਚ ਕਾਫ਼ੀ ਸਮਾਂ ਲੱਗ ਰਿਹਾ ਹੈ।