ETV Bharat / bharat

ਸਾਗਰ ਪਹਿਲਵਾਨ ਕਤਲ ਮਾਮਲੇ ‘ਚ ਨਾਮਜ਼ਦ ਰਾਹੁਲ ਚੜ੍ਹਿਆ ਪੁਲਿਸ ਅੜਿੱਕੇ - murder case

ਸਾਗਰ ਪਹਿਲਵਾਨ (Sagar Wrestler) ਕਤਲ ਮਾਮਲੇ ਵਿਚ ਫਰਾਰ ਦੱਸੇ ਜਾ ਰਹੇ ਸੁਸ਼ੀਲ ਪਹਿਲਵਾਨ (Sushil wrestler) ਦੇ ਨਜ਼ਦੀਕੀ ਰਾਹੁਲ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ (Special cell) ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੇ ਪੁਲਿਸ 'ਤੇ ਫਾਇਰਿੰਗ (Firing) ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਧਰ ਲਿਆ ਅਤੇ ਗ੍ਰਿਫਤਾਰ ਕਰ ਲਿਆ। ਉਸ 'ਤੇ ਪੁਲਿਸ ਵਲੋਂ 50 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨਿਆ ਹੋਇਆ ਸੀ।

ਸਾਗਰ ਪਹਿਲਵਾਨ
ਸਾਗਰ ਪਹਿਲਵਾਨ
author img

By

Published : Sep 17, 2021, 11:05 AM IST

ਨਵੀਂ ਦਿੱਲੀ: ਸਾਗਰ ਧਨਖੜ ਪਹਿਲਵਾਨ (Sagar Dhankhar Wrestler) ਕਤਲ ਮਾਮਲੇ ਵਿਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਇਸ ਮਾਮਲੇ ਵਿਚ ਨਾਮਜ਼ਦ ਸੁਸ਼ੀਲ (Sushil wrestler) ਦੇ ਇਕ ਕਰੀਬੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮੁਲਜ਼ਮ ਪੁਲਿਸ 'ਤੇ ਫਾਇਰਿੰਗ (Police firing) ਕਰਕੇ ਉਥੋਂ ਭੱਜਣ ਦੀ ਕੋਸ਼ਿਸ਼ ਵਿਚ ਸੀ ਪਰ ਪੁਲਿਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਛੱਤਰਸਾਲ ਸਟੇਡੀਅਮ (Chhatrasal Stadium) ਦੇ ਬਾਹਰ ਹੋਏ ਸਾਗਰ ਪਹਿਲਵਾਨ ਦੇ ਕਤਲ ਮਾਮਲੇ ਵਿਚ ਫਰਾਰ ਇਕ ਮੁਲਜ਼ਮ ਨੂੰ ਸਪੈਸ਼ਲ ਸੈੱਲ (Special cell) ਵਲੋਂ ਵੀਰਵਾਰ ਨੂੰ ਗ੍ਰਿਫਤਾਰ (Arrested) ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਰਾਹੁਲ ਢਾਂਡਾ ਵਜੋਂ ਹੋਈ ਹੈ।

ਰਾਹੁਲ ਢਾਂਡਾ (Rahul Dhanda) ਸੁਸ਼ੀਲ ਦਾ ਬਹੁਤ ਹੀ ਅਜ਼ੀਜ਼ ਮਿੱਤਰ ਹੈ। ਉਸ ਦੀ ਗ੍ਰਿਫਤਾਰੀ ਲਈ ਦਿੱਲੀ ਪੁਲਿਸ ਵਲੋਂ 50 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨਿਆ ਹੋਇਆ ਸੀ। ਸੂਤਰਾਂ ਮੁਤਾਬਕ ਉਹ ਕਥਿਤ ਗੈਂਗਸਟਰ ਸੋਨੂੰ ਦਰਿਆਪੁਰ ਦੀ ਗੈਂਗ ਨਾਲ ਵੀ ਜੁੜਿਆ ਹੋਇਆ ਸੀ। ਜਾਣਕਾਰੀ ਮੁਤਾਬਕ ਬੀਤੀ 4 ਮਈ ਦੀ ਰਾਤ ਛੱਤਰਸਾਲ ਸਟੇਡੀਅਮ ਵਿਚ ਪਹਿਲਵਾਨ ਸਾਗਰ ਧਨਖੜ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਮਾਮਲੇ ਵਿਚ ਸੁਸ਼ੀਲ ਪਹਿਲਵਾਨ ਸਮੇਤ ਇਕ ਦਰਜਨ ਤੋਂ ਜ਼ਿਆਦਾ ਮੁਲਜ਼ਮ ਸ਼ਾਮਲ ਸਨ।

ਇਸ ਮਾਮਲੇ ਵਿਚ ਸੁਸ਼ੀਲ ਸਣੇ 10 ਤੋਂ ਵਧੇਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਦੋਂ ਕਿ ਚਾਰ ਤੋਂ ਪੰਜ ਮੁਲਜ਼ਮ ਫਰਾਰ ਦੱਸੇ ਜਾ ਰਹੇ ਸਨ। ਅਦਾਲਤ ਵਿਚ ਕ੍ਰਾਈਮ ਬ੍ਰਾਂਚ ਵਲੋਂ ਇਸ ਕਤਲਕਾਂਡ ਨੂੰ ਲੈ ਕੇ ਚਾਰਜਸ਼ੀਟ ਵੀ ਦਾਖਲ ਕੀਤੀ ਜਾ ਚੁੱਕੀ ਹੈ। ਫਿਲਹਾਲ ਸੁਸ਼ੀਲ ਪਹਿਲਵਾਨ ਸਮੇਤ ਸਾਰੇ ਮੁਲਜ਼ਮ ਜੇਲ ਵਿਚ ਬੰਦ ਹਨ।

ਭਾਰਤ ਵਿਚ ਸੁਸ਼ੀਲ ਕੁਮਾਰ ਤੋਂ ਵਧੀਆ ਪਹਿਲਵਾਨ ਹੋਰ ਕੋਈ ਨਹੀਂ

ਇਸ ਕਤਲਕਾਂਡ ਵਿਚ ਫਰਾਰ ਦੱਸੇ ਜਾ ਰਹੇ ਮੁਲਜ਼ਮਾਂ ਦੀ ਭਾਲ ਲਈ ਕ੍ਰਾਈਮ ਬ੍ਰਾਂਚ ਤੋਂ ਇਲਾਵਾ ਸਪੈਸ਼ਲ ਸੈੱਲ ਵੀ ਲੱਗੀ ਹੋਈ ਸੀ। ਵੀਰਵਾਰ ਨੂੰ ਸਪੈਸ਼ਲ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਕਿ ਰਾਹੁਲ ਢਾਂਡਾ ਬਵਾਨਾ-ਕਂਝਾਵਲਾ ਰੋਡ ਨੇੜੇ ਆਪਣੇ ਕਿਸੇ ਸਾਥੀ ਨੂੰ ਮਿਲਣ ਆਵੇਗਾ। ਇਸ ਜਾਣਕਾਰੀ 'ਤੇ ਸਪੈਸ਼ਲ ਸੈੱਲ ਦੀ ਟੀਮ ਨੇ ਜਾਲ ਵਿਛਾਇਆ।

ਪੁਲਿਸ ਟੀਮ ਨੂੰ ਉਥੇ ਵੇਖਦਿਆਂ ਹੀ ਰਾਹੁਲ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਪੁਲਿਸ ਟੀਮ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੂੰ ਤੁਰੰਤ ਹੀ ਕਾਬੂ ਕਰ ਲਿਆ ਗਿਆ। ਉਸ ਵਿਰੁੱਧ ਆਰਮਜ਼ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਪੈਸ਼ਲ ਸੈੱਲ ਵਲੋਂ ਮੁਲਜ਼ਮ ਨੂੰ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਦਿੱਲੀ ਪੁਲਿਸ ਨੇ ਕੀਤਾ ਇੱਕ ਹੋਰ ਬਾਰਡਰ ਸੀਲ, ਦਿੱਤੀ ਇਹ ਸਲਾਅ

ETV Bharat Logo

Copyright © 2025 Ushodaya Enterprises Pvt. Ltd., All Rights Reserved.