ETV Bharat / bharat

ਕੱਪੜੇ ਛੱਡੋ ਇਹ ਦੱਸੋ ਵਾਅਦੇ ਕਦੋਂ ਪੂਰੇ ਕਰੋਗੇ: ਪੰਜਾਬ CM ਦੀ ਟਿਪੱਣੀ ’ਤੇ ਕੇਜਰੀਵਾਲ ਦਾ ਜਵਾਬ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੱਪੜਿਆਂ 'ਤੇ ਟਿੱਪਣੀ ਕੀਤੀ ਸੀ। ਇਸ ਦੇ ਜਵਾਬ ਵਿੱਚ ਸੀਐਮ ਕੇਜਰੀਵਾਲ ਨੇ ਲਿਖਿਆ ਕਿ ਸੀਐਮ ਚੰਨੀ ਨੂੰ ਆਪਣੇ ਵਾਅਦੇ ਪੂਰੇ ਕਰਨ ਦੀ ਹਿਦਾਇਤ ਦਿੱਤੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
author img

By

Published : Oct 6, 2021, 5:54 PM IST

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੱਪੜਿਆਂ 'ਤੇ ਟਿੱਪਣੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਦੀ ਇਹ ਟਿੱਪਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸਦਾ ਜਵਾਬ ਸੀਐਮ ਕੇਜਰੀਵਾਲ ਨੇ ਟਵੀਟ ਕਰਕੇ ਦਿੱਤਾ ਹੈ।

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਦੇ ਵੀਡੀਓ ਨੂੰ ਰੀਟਵੀਟ ਕਰ ਲਿਖਿਆ ਕਿ ਚੰਨੀ ਸਾਹਿਬ, ਜੇ ਤੁਹਾਨੂੰ ਮੇਰੇ ਕੱਪੜੇ ਪਸੰਦ ਨਹੀਂ ਹਨ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜਨਤਾ ਨੂੰ ਪਸੰਦ ਹਨ। ਇਸ ਤੋਂ ਬਾਅਦ ਕੇਜਰੀਵਾਲ ਨੇ ਲਿਖਿਆ ਕਿ ਕੱਪੜੇ ਛੱਡੋ ਚੰਨੀ ਸਾਹਿਬ, ਮੈਨੂੰ ਦੱਸੋ ਕਿ ਤੁਸੀਂ ਆਪਣੇ ਵਾਅਦੇ ਕਦੋਂ ਪੂਰੇ ਕਰੋਗੇ? ਸੀਐਮ ਕੇਜਰੀਵਾਲ ਨੇ ਟਵਿੱਟਰ 'ਤੇ ਚਾਰ ਵਾਅਦੇ ਵੀ ਲਿਖੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਕੇਜਰੀਵਾਲ ਨੇ ਟਵੀਟ ਕਰ ਲਿਖਿਆ,

ਚੰਨੀ ਸਾਹਿਬ ਤੁਹਾਨੂੰ ਮੇਰੇ ਕਪੜੇ ਪਸੰਦ ਨਹੀਂ, ਕੋਈ ਗੱਲ ਨਹੀਂ, ਜਨਤਾ ਨੂੰ ਪਸੰਦ ਹੈ, ਕਪੜੇ ਛੱਡੋ, ਇਹ ਵਾਅਦੇ ਕਦੋ ਪੂਰੇ ਕਰੋਗੇ?

  • ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਕਦੋਂ ਦੇਵੋਗੇ
  • ਕਿਸਾਨਾਂ ਦੇ ਕਰਜੇ ਕਦੋਂ ਮੁਆਫ ਕਰੋਗੇ
  • ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਕਿਉਂ ਨਹੀਂ ਭੇਜਦੇ
  • ਦਾਗੀ ਮੰਤਰੀਆਂ, MLA ਅਤੇ ਅਧਿਕਾਰੀਆਂ ਦਾ ਐਕਸ਼ਨ ਕਦੋਂ ਲਵੋਗੇ

ਦਰਅਸਲ ਇੱਕ ਟੀਵੀ ਨੂੰ ਦਿੱਤੀ ਇੰਟਰਵਿਊ ਵਿੱਚ ਪੰਜਾਬ ਦੇ ਸੀਐਮ ਚਰਨਜੀਤ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਵਾਰ -ਵਾਰ ਕਹਿੰਦੇ ਹਨ ਕਿ ਕਾਂਗਰਸ ਨੇ ਪੰਜਾਬ ਦਾ ਤਮਾਸ਼ਾ ਬਣਾ ਦਿੱਤਾ ਹੈ। ਇਸ ਦਾ ਜਵਾਬ ਦਿੰਦੇ ਹੋਏ ਸੀਐਮ ਚੰਨੀ ਨੇ ਕਿਹਾ ਕਿ ਤੁਹਾਡੇ ਕੋਲ ਪੰਜ ਹਜ਼ਾਰ ਰੁਪਏ ਹਨ। ਹਰ ਕਿਸੇ ਕੋਲ ਉਹ ਹਨ। ਉਸਨੂੰ ਪੰਜ ਹਜ਼ਾਰ ਰੁਪਏ ਵੀ ਦੇ ਦਿਉ। ਚੰਗੇ ਕਪੜੇ ਸਿਲਵਾ ਲੈਣਗੇ। 2.5 ਲੱਖ ਰੁਪਏ ਉਨ੍ਹਾਂ ਦੀ ਤਨਖਾਹ ਹੈ, ਚੰਗੇ ਕੱਪੜੇ ਤਾਂ ਉਹ ਸਿਲਵਾ ਲੈਣ। ਹਾਲਾਂਕਿ ਟੀਵੀ ਐਂਕਰ ਉਨ੍ਹਾਂ ਨੂੰ ਦੱਸਦਾ ਹੈ ਕਿ ਮੁੱਖ ਮੰਤਰੀ ਬਣਨ ਲਈ ਚੰਗੇ ਕੱਪੜੇ ਪਾਉਣੇ ਜ਼ਰੂਰੀ ਨਹੀਂ ਹਨ।

ਇਹ ਵੀ ਪੜੋ: ਕਾਂਗਰਸ ਸਰਕਾਰਾਂ ਨੇ ਲਖੀਮਪੁਰ ਪੀੜਤਾਂ ਨੂੰ ਦਿੱਤਾ ਵੱਡਾ ਮੁਆਵਜ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.