ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨੀ ਫੌਜ ਨਾਲ ਝੜਪ ਨੂੰ ਲੈ ਕੇ ਬੈਠਕ ਬੁਲਾਈ ਹੈ। ਇਸ ਬੈਠਕ 'ਚ ਵਿਦੇਸ਼ ਮੰਤਰੀ, NSA (NSA) ਅਜੀਤ ਡੋਭਾਲ ਅਤੇ CDS ਵੀ ਮੌਜੂਦ ਹੋ ਸਕਦੇ ਹਨ। ਇਸ ਦੇ ਨਾਲ ਹੀ ਤਿੰਨਾਂ ਥਲ ਸੈਨਾ ਮੁਖੀਆਂ ਦੇ ਇਸ ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਬੈਠਕ 'ਚ ਅਸਲ ਕੰਟਰੋਲ ਰੇਖਾ (LAC) 'ਤੇ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ ਜਾ ਸਕਦੀ ਹੈ।
ਇਹ ਵੀ ਪੜੋ: ਸਰਦ ਰੁੱਤ ਸੈਸ਼ਨ 2022: ਅੱਜ ਸੰਸਦ ਵਿੱਚ ਗੂੰਜੇਗਾ ਤਵਾਂਗ ਝੜਪ ਦਾ ਮੁੱਦਾ
ਦੱਸ ਦਈਏ ਕਿ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨੇੜੇ ਇਕ ਜਗ੍ਹਾ 'ਤੇ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਝੜਪ ਹੋਈ ਸੀ, ਜਿਸ ਕਾਰਨ ਦੋਹਾਂ ਪਾਸਿਆਂ ਦੇ ਕੁਝ ਫੌਜੀ ਮਾਮੂਲੀ ਜ਼ਖਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ 6 ਜਵਾਨਾਂ ਨੂੰ ਗੁਹਾਟੀ ਦੇ ਬੇਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜੋ: ਅਰੁਣਾਚਲ ਪ੍ਰਦੇਸ਼: ਤਵਾਂਗ ਸੈਕਟਰ 'ਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਝੜਪ, 6 ਜਵਾਨ ਜ਼ਖਮੀ