ETV Bharat / bharat

Deadline to link PAN with Aadhaar: ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ ਹੁਣ 30 ਜੂਨ

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਹੈ। ਹੁਣ 30 ਜੂਨ 2023 ਤੱਕ ਪੈਨ ਨੂੰ ਆਧਾਰ ਨਾਲ ਲਿੰਕ ਕੀਤਾ ਜਾ ਸਕਦਾ ਹੈ। ਸਰਕਾਰ ਨੇ ਇਸਦੀ ਸਮਾਂ ਸੀਮਾ ਪਹਿਲਾਂ ਹੀ ਵਧਾ ਦਿੱਤੀ ਹੈ।

Deadline to link PAN with Aadhaar
Deadline to link PAN with Aadhaar
author img

By

Published : Mar 29, 2023, 11:16 AM IST

Updated : Mar 29, 2023, 12:39 PM IST

ਨਵੀਂ ਦਿੱਲੀ: ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ 30 ਜੂਨ 2023 ਕਰ ਦਿੱਤੀ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਅਧਿਕਾਰਤ ਬਿਆਨ 'ਚ ਦਿੱਤੀ ਗਈ। ਇਸ ਨਾਲ ਟੈਕਸਦਾਤਾਵਾਂ ਨੂੰ ਇਸ ਪ੍ਰਕਿਰਿਆ ਲਈ ਕੁਝ ਹੋਰ ਸਮਾਂ ਮਿਲੇਗਾ। ਪਹਿਲਾਂ ਇਸਦੀ ਸਮਾਂ ਸੀਮਾ 31 ਮਾਰਚ ਸੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਆਧਾਰ-ਪੈਨ ਨੂੰ ਲਿੰਕ ਕਰਨ ਨਾਲ ਸਬੰਧਤ ਅਥਾਰਟੀ ਨੂੰ ਆਪਣੇ ਆਧਾਰ ਨੰਬਰ ਦੀ ਜਾਣਕਾਰੀ ਦੇ ਸਕੇਗਾ। ਕੋਈ ਵੀ ਵਿਅਕਤੀ ਜਿਸਨੂੰ 1 ਜੁਲਾਈ, 2017 ਨੂੰ ਪੈਨ ਅਲਾਟ ਕੀਤਾ ਗਿਆ ਹੈ ਅਤੇ ਉਹ ਆਧਾਰ ਨੰਬਰ ਪ੍ਰਾਪਤ ਕਰਨ ਦੇ ਯੋਗ ਹੈ ਉਸਨੂੰ ਨਿਰਧਾਰਤ ਫ਼ੀਸ ਦੇ ਭੁਗਤਾਨ ਦੇ ਨਾਲ 31 ਮਾਰਚ, 2023 ਤੱਕ ਆਪਣੇ ਆਧਾਰ ਨੰਬਰ ਦੀ ਜਾਣਕਾਰੀ ਦੇਣ ਦੀ ਜ਼ਰੂਰਤ ਹੋਵੇਗੀ।

ਜੇ ਅਜਿਹਾ ਨਹੀ ਕੀਤਾ ਜਾਂਦਾ ਤਾਂ 1 ਅਪ੍ਰੈਲ, 2023 ਤੋਂ ਜੁਰਮਾਨਾ ਲੱਗ ਸਕਦਾ ਹੈ। 1 ਜੁਲਾਈ, 2023 ਤੋਂ ਅਜਿਹੇ ਟੈਕਸਦਾਤਾਵਾਂ ਦਾ ਪੈਨ ਜੋ ਆਪਣੀ ਆਧਾਰ ਜਾਣਕਾਰੀ ਦੇਣ ਵਿੱਚ ਅਸਫਲ ਰਹੇ ਹਨ ਉਨ੍ਹਾਂ ਦੇ ਪੈਨ ਅਕਿਰਿਆਸ਼ੀਲ ਹੋ ਜਾਣਗੇ। ਸਰਕਾਰ ਨੇ 1 ਅਪ੍ਰੈਲ, 2022 ਤੋਂ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ 500 ਰੁਪਏ ਦੀ ਫੀਸ ਲਗਾਈ ਸੀ ਅਤੇ ਬਾਅਦ ਵਿੱਚ 1 ਜੁਲਾਈ, 2022 ਤੋਂ ਇਸ ਨੂੰ ਵਧਾ ਕੇ 1,000 ਰੁਪਏ ਕਰ ਦਿੱਤਾ ਗਿਆ ਸੀ। ਹੁਣ ਤੱਕ 51 ਕਰੋੜ ਤੋਂ ਵੱਧ ਪੈਨ ਨੂੰ ਆਧਾਰ ਨਾਲ ਲਿੰਕ ਕੀਤਾ ਜਾ ਚੁੱਕਾ ਹੈ।

1 ਜੁਲਾਈ 2023 ਤੋਂ ਬਿਨਾਂ ਆਧਾਰ ਲਿੰਕ ਵਾਲੇ ਪੈਨ ਕਾਰਡ ਅਕਿਰਿਆਸ਼ੀਲ ਹੋ ਜਾਣਗੇ। ਇੱਕ ਵਾਰ ਜਦੋਂ ਪੈਨ ਬੰਦ ਹੋ ਜਾਂਦਾ ਹੈ ਤਾਂ ਸਬੰਧਤ ਟੈਕਸਦਾਤਾ ਨਾ ਤਾਂ ਟੈਕਸ ਰਿਫੰਡ ਦਾ ਦਾਅਵਾ ਕਰ ਸਕੇਗਾ ਅਤੇ ਨਾ ਹੀ ਉਸ 'ਤੇ ਵਿਆਜ। ਇਸਦੇ ਨਾਲ ਹੀ ਉਨ੍ਹਾਂ ਤੋਂ ਉੱਚ ਦਰ 'ਤੇ ਟੀਡੀਐਸ ਅਤੇ ਟੀਸੀਐਸ ਕੱਟੇ ਜਾਣਗੇ। ਵਿੱਤ ਮੰਤਰਾਲੇ ਦੀ ਤਰਫੋਂ ਕਿਹਾ ਗਿਆ ਹੈ ਕਿ 1,000 ਰੁਪਏ ਦੀ ਫ਼ੀਸ ਦਾ ਭੁਗਤਾਨ ਕਰਨ ਤੋਂ ਬਾਅਦ ਨਿਰਧਾਰਤ ਅਥਾਰਟੀ ਨੂੰ ਆਧਾਰ ਦੀ ਜਾਣਕਾਰੀ ਦੇਣ ਤੋਂ ਬਾਅਦ 30 ਦਿਨਾਂ ਦੇ ਅੰਦਰ ਪੈਨ ਨੂੰ ਦੁਬਾਰਾ ਚਾਲੂ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ: ਪਿਛਲੇ ਹਫ਼ਤੇ ਲੋਕ ਸਭਾ ਵਿੱਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਛੇ ਮਹੀਨੇ ਵਧਾਉਣ ਅਤੇ 1,000 ਰੁਪਏ ਦੀ ਫੀਸ ਨੂੰ ਖਤਮ ਕਰਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ:- Chaitra Navratri 2023: ਅਜਿਹਾ ਕਰਨ ਨਾਲ ਮਿਲਦਾ ਹੈ ਵਿਸ਼ੇਸ਼ ਲਾਭ, ਨਵਰਾਤਰੀ ਦੇ ਅੱਠਵੇਂ ਦਿਨ ਕੀਤੀ ਜਾਂਦੀ ਹੈ ਮਾਤਾ ਮਹਾਗੌਰੀ ਦੀ ਪੂਜਾ

Last Updated : Mar 29, 2023, 12:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.