ਗੁਰੂਗ੍ਰਾਮ: ਰਾਜੇਂਦਰਾ ਪਾਰਟ ਕਾਲੋਨੀ ’ਚ (Rajendra Park Gurugram) ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੂੰਹ ’ਤੇ ਆਪਣੀ ਸੱਸ ’ਤੇ ਤਸ਼ੱਦਦ ਢਾਹੁਣ ਦਾ ਇਲਜ਼ਾਮ ਲੱਗਿਆ ਹੈ। ਇਸਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਵੀਡੀਓ ਚ ਨੂੰਹ ਆਪਣੀ ਸੱਸ ਦੇ ਨਾਲ ਕੁੱਟਮਾਰ ਕਰਦੀ ਹੋਈ ਨਜਰ ਆ ਰਹੀ ਹੈ। ਮੁਲਜ਼ਮ ਮਹਿਲਾ ਦਾ ਪਤੀ ਇਸ ਪੂਰੇ ਘਟਨਾਕ੍ਰਮ ਦਾ ਵੀਡੀਓ ਬਣਾ ਰਿਹਾ ਹੈ। ਘਰ ’ਚ ਕਲੇਸ਼ ਇਨ੍ਹਾਂ ਜਿਆਦਾ ਵਧ ਗਿਆ ਕਿ ਗੁਆਂਢੀਆਂ ਨੂੰ ਬਚਾਅ ਦੇ ਲਈ ਆਉਣਾ ਪਿਆ। ਇਲਜ਼ਾਮ ਹੈ ਕਿ ਮਹਿਲਾ ਨੇ ਗੁਆਂਢੀਆਂ ਦੇ ਨਾਲ ਵੀ ਕੁੱਟਮਾਰ ਕੀਤੀ।
ਪੀੜਤ ਸੱਸ ਦਾ ਕਹਿਣਾ ਹੈ ਕਿ ਉਸਨੇ ਘਰ ’ਚ ਕੰਮ ਕਰਨ ਦੇ ਲਈ ਨੌਕਰਾਣੀ ਰੱਖਣ ਨੂੰ ਕਿਹਾ, ਇਸ ਤੋਂ ਨਾਰਾਜ ਨੂੰਹ ਨੇ ਉਸਦੇ ਉੱਤੇ ਤਸ਼ੱਦਦ ਢਾਉਣਾ ਸ਼ੁਰੂ ਕਰ ਦਿੱਤਾ। ਇਲਜ਼ਾਮ ਹੈ ਕਿ ਨੂੰਹ ਸੱਸ ’ਤੇ ਕੰਮ ਕਰਨ ਦਾ ਦਬਾਅ ਬਣਾਉਣ ਲੱਗੀ। ਇਸ ਤੋਂ ਬਾਅਦ ਉਸ ਨੇ ਸੱਸ ਦੇ ਨਾਲ ਕੁੱਟਮਾਰ ਵੀ ਸ਼ੁਰੂ ਕਰ ਦਿੱਤਾ ਹੈ। ਮਹਿਲਾ ਦੇ ਪਤੀ ਦੇ ਮੁਤਾਬਿਕ 3-4 ਸਾਲ ਤੋਂ ਉਸਦੀ ਪਤਨੀ ਮਾਂ ਦੇ ਨਾਲ ਅਜਿਹਾ ਹੀ ਵਤੀਰਾ ਕਰਦੀ ਰਹੀ ਹੈ, ਪਰ ਹੁਣ ਉਨ੍ਹਾਂ ਨੇ ਇਹ ਵੀਡੀਓ ਸਬੂਤ ਦੇ ਤੌਰ ’ਤੇ ਬਣਾਈ ਹੈ।
ਉਨ੍ਹਾਂ ਨੇ ਦੱਸਿਆ ਕਿ ਘਰ ਦਾ ਸਾਰਾ ਕੰਮ ਮਾਂ ਕਰਦੀ ਹੈ ਅਤੇ ਉਹ ਸ਼ੁਗਰ ਅਤੇ ਬਲੱਡ ਪ੍ਰੇਸ਼ਨ ਦੀ ਮਰੀਜ਼ ਹੈ। ਉਮਰ ਜਿਆਦਾ ਹੋਣ ਦੇ ਕਾਰਨ ਉਹ ਇੰਨ੍ਹਾਂ ਕੰਮ ਨਹੀਂ ਕਰ ਪਾਉਂਦੀ। ਜਿਸਦੇ ਲਈ ਉਨ੍ਹਾਂ ਨੇ ਆਪਣੀ ਨੂੰਹ ਨਾਲ ਕੰਮਵਾਲੀ ਨੂੰ ਰੱਖਣ ਦੇ ਲਈ ਕਿਹਾ ਤਾਂ ਸਿਰਫਿਰੀ ਨੂੰਹ ਨੂੰ ਇੰਨ੍ਹਾਂ ਗੁੱਸਾ ਆ ਗਿਆ ਕਿ ਉਸਨੇ ਆਪਣੀ ਹੀ ਸੱਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਪੂਰੇ ਮਾਮਲੇ ਚ ਪੁਲਿਸ ਦੀ ਭੂਮਿਕਾ ਤੇ ਵੀ ਸਵਾਲ ਉੱਠ ਰਹੇ ਹਨ। ਗੁਆਂਢੀਆਂ ਦੇ ਮੁਤਾਬਿਕ ਜਦੋ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋ ਮਾਮਲਾ ਮੀਡੀਆ ਚ ਆਇਆ ਤਾਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਿਸ ਨੇ ਪੀੜਤ ਬਜ਼ੁਰਗ ਦਾ ਮੈਡੀਕਲ ਕਰਵਾ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।