ਸ਼ਿਮਲਾ: ਹਿਮਾਚਲ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੇ ਸੂਬਾ ਸਰਕਾਰ ਅੱਗੇ ਵੱਡੀ ਚੁਣੋਤੀ ਖੜੀ ਕਰ ਦਿੱਤੀ ਹੈ। ਜਿਸ ਤੋਂ ਮਗਰੋਂ ਸਰਕਾਰ ਨੇ 7 ਮਈ ਤੋਂ 16 ਮਈ ਤੱਕ ਹਿਮਾਚਲ ਵਿੱਚ ਕਰਫਿਊ ਲਗਾਉਣ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਸਾਰੇ ਸਰਕਾਰੀ ਦਫ਼ਤਰ ਬੰਦ ਰੱਖਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਸੂਬੇ ਵਿੱਚ 10 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ, ਵਿਦਿਆਰਥੀਆਂ ਨੂੰ ਸੀਬੀਐਸਈ ਅਧਾਰ ’ਤੇ ਪ੍ਰਮੋਟ ਕੀਤਾ ਜਾਵੇਗਾ। ਕਰਫਿਊ ਦੌਰਾਨ ਕੁਝ ਰਾਹਤ ਵੀ ਦਿੱਤੀ ਜਾਵੇਗੀ ਜਿਸ ਦਾ ਕਿ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰ ਦਿੱਤਾ ਜਾਵੇਗਾ।
ਇਹ ਵੀ ਪੜੋ: ਕੋਰੋਨਾ ਦਾ ਕਹਿਰ ਜਾਰੀ, ਰਾਮਬਾਗ ’ਚ ਅਸਥੀਆਂ ਰੱਖਣ ਨੂੰ ਨਹੀਂ ਮਿਲ ਰਹੀ ਜਗ੍ਹਾ
ਕੈਬੀਨੇਟ ਬੈਠਕ ਵਿੱਚ ਕੁੱਲੂ ਅਤੇ ਊਨਾ ਵਿੱਚ ਨਵੀਂ ਟੈਸਟਿੰਗ ਲੈਬ ਦੀ ਸ਼ੁਰੂਆਤ ਕਰਨ ਲਈ ਮਨਜ਼ੂਰੀ ਵੀ ਦਿੱਤੀ ਗਈ ਹੈ। ਇਸ 'ਤੇ ਕੁਲ 7 ਕਰੋੜ ਰੁਪਏ ਦਾ ਖ਼ਰਚਾ ਹੋਵੇਗਾ। ਮੰਡੀ ਵਿੱਚ ਇੱਕ ਹੋਰ ਮੇਕ ਸਿਫਟ ਹਸਪਤਾਲ ਬਣਾਇਆ ਜਾਵੇਗਾ ਤੇ ਸੂਬੇ ਵਿੱਚ 100 ਬੈੱਡਾਂ ਵਾਲੇ ਹਸਪਤਾਲ ਦੇ ਨਾਲ-ਨਾਲ ਆਕਸੀਜਨ ਪਲਾਂਟ ਵੀ ਸਥਾਪਤ ਕੀਤਾ ਜਾਵੇਗਾ।
ਇਹ ਵੀ ਪੜੋ: ਆਕਸੀਜਨ ਤੇ ਐਂਬੁਲੈਂਸ ਦੇ ਜਿਆਦਾ ਪੈਸੇ ਮੰਗਣ ਵਾਲੇ ਹੋ ਜਾਓ ਸਾਵਧਾਨ