ਸਤਨਾ: ਦੇਸ਼ ਵਿੱਚ ਕੁੱਟਮਾਰ ਦੇ ਮਾਮਲੇ ਅਕਸਰ ਹੀ ਆਉਂਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਹਾਲ ਵਿੱਚ ਹੀ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸਦੇ ਬਾਅਦ ਪੁਲਿਸ ਨੇ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸਤਨਾ ਜ਼ਿਲ੍ਹੇ ਦੇ ਕੋਟੋਰ ਥਾਣਾ ਖੇਤਰ ਦੇ ਕੋਟੋਰ ਕਸਬੇ ਦੇ ਦੀਪਕ ਸਿੰਘ ਨੂੰ ਅਗਵਾ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਛੇ ਤੋਂ ਜ਼ਿਆਦਾ ਨੌਜਵਾਨਾਂ ਨੇ ਦੀਪਕ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸਦੇ ਨਾਲ ਹੀ ਅਣਮਨੁੱਖੀ ਤਸ਼ੱਦਦ ਵੀ ਦਿੱਤਾ ਗਿਆ। ਉਸ ਨੂੰ ਚੱਪਲਾਂ, ਜੁੱਤੀਆਂ, ਲੱਤਾਂ, ਅਤੇ ਡੰਡਿਆਂ ਨਾਲ ਇੰਨਾ ਜ਼ਿਆਦਾ ਕੁੱਟਿਆ, ਕਿ ਉਸਨੂੰ ਨਦੀ ਵਿੱਚ ਡੁੱਬੋ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾਂ ਡਰ ਪੈਦਾ ਕਰਨ ਲਈ ਦੋਸ਼ੀ ਨੇ ਕੁੱਟਮਾਰ ਦੀ ਵੀਡੀਓ ਵੀ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਪੁਲਿਸ ਨੇ ਵਾਇਰਲ ਵੀਡੀਓ ਦੇ ਆਧਾਰ 'ਤੇ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਤਰੀਕੇ ਨਾਲ ਦੀਪਕ ਨਾਲ ਵੀਡੀਓ ਵਿੱਚ ਅਣਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ। ਉਹ ਤਾਲਿਬਾਨ ਦੇ ਅੱਤਿਆਚਾਰਾਂ ਤੋਂ ਘੱਟ ਨਹੀਂ ਹੈ। ਤਾਲਿਬਾਨੀ ਸ਼ੈਲੀ ਵਿੱਚ ਦੀਪਕ ਨੂੰ ਹਰ ਕਿਸੇ ਨੇ ਵਾਰੀ ਵਾਰੀ ਬੇਰਹਿਮੀ ਨਾਲ ਕੁੱਟਿਆ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਪੁਲਿਸ ਦੀ ਨਾਕਾਮੀ ਕਾਰਨ ਅਜਿਹੇ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਕੁੱਝ ਗਰੀਬ ਲੋਕ ਇਹਨਾਂ ਅਪਰਾਧੀਆਂ ਦੇ ਚੁੰਗਲ ਵਿੱਚ ਫਸਦੇ ਰਹਿੰਦੇ ਹਨ। ਪੁਲਿਸ ਹੁਣ ਦੋਸ਼ੀ ਦੀ ਭਾਲ ਕਰ ਰਹੀ ਹੈ।
ਅਜਿਹਾ ਹੀ ਇੱਕ ਹੋਰ ਮਾਮਲਾ 15 ਅਗਸਤ, ਆਜ਼ਾਦੀ ਦਿਵਸ ਦੇ ਦਿਨ ਸਾਹਮਣੇ ਆਇਆ, ਜਿੱਥੇ ਸ਼ਸ਼ਾਂਕ ਸਿੰਘ ਅਤੇ ਉਸ ਦੇ ਸਾਥੀਆਂ ਨੇ ਇੱਕ ਦਲਿਤ ਨੌਜਵਾਨ ਨੂੰ ਅਗਵਾ ਕਰ ਲਿਆ ਅਤੇ ਉਸ ਨਾਲ ਅਣਮਨੁੱਖੀ ਵਿਵਹਾਰ ਕੀਤਾ। ਪੀੜਤ ਨੂੰ ਥੁੱਕਣ ਦੇ ਨਾਲ ਨਾਲ, ਉਸਨੂੰ ਉਸਦੇ ਪੈਰ ਛੂਹਣ ਲਈ ਮਜਬੂਰ ਕੀਤਾ ਗਿਆ। ਪਹਿਲਾਂ ਇਸ ਘਟਨਾ ਵਿੱਚ ਪੁਲਿਸ ਦੀ ਨਾਕਾਮੀ ਸਾਹਮਣੇ ਆਈ ਸੀ। ਪਰ ਜਦੋਂ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਨੇ ਗੰਭੀਰਤਾ ਵਿਖਾਈ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ। ਉਨ੍ਹਾਂ ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਗਈ ਸੀ। ਪਰ ਸਵਾਲ ਇਹ ਹੈ ਕਿ ਦਲਿਤਾਂ ਨਾਲ ਹੁੰਦੀ ਅਜਿਹੀ ਕਾਰਵਾਈ ਵਿੱਚ ਇੰਨੀ ਦੇਰੀ ਕਿਉਂ ਕੀਤੀ ਜਾਂਦੀ ਹੈ ?
ਇਹ ਵੀ ਪੜ੍ਹੋ:- ਜਲਾਦ ਬਣ ਪਿਓ ਨੇ ਧੀ ਨੂੰ ਬੇਰਹਿਮੀ ਨਾਲ ਕੁੱਟਿਆ, ਦੇਖੋ ਵੀਡੀਓ