ਨਵੀਂ ਦਿੱਲੀ: ਉੱਤਰੀ ਬਾਹਰੀ ਜ਼ਿਲ੍ਹੇ ਦਾ ਸ਼ਾਹਬਾਦ ਡੇਅਰੀ ਇਲਾਕਾ ਇਕ ਵਾਰ ਚਰਚਾ ਵਿੱਚ ਹੈ। ਇਸ ਵਾਰ ਇੱਥੇ 8ਵੀਂ ਦੇ ਵਿਦਿਆਰਥੀ ਨਾਲ ਸਾਮੂਹਿਕ ਕੁਕਰਮ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਇੱਕ ਸਰਕਾਰੀ ਸਕੂਲ ਦੀ ਬਿਲਡਿੰਗ ਵਿੱਚ ਸਾਮੂਹਿਕ ਕੁਕਰਮ ਕੀਤਾ ਅਤੇ ਵਿਰੋਧ ਕਰਨ ਉੱਤੇ ਪੀੜਤ ਨਾਲ ਕੁੱਟਮਾਰ ਵੀ ਕੀਤੀ। ਇਸ ਦੇ ਨਾਲ ਹੀ, ਜਾਨੋਂ ਮਾਰਨ ਦੀ ਧਮਕੀ ਦੇ ਕੇ ਮੁਲਜ਼ਮ ਉਸ ਨਾਲ ਇਕ ਹਫ਼ਤੇ ਤੱਕ ਕੁਕਰਮ ਕਰਦੇ ਰਹੇ। ਮੁਲਜ਼ਮਾਂ ਤੋਂ ਪਰੇਸ਼ਾਨ ਹੋ ਕੇ ਪੀੜਤ ਬੱਚੇ ਨੇ ਅਪਣੇ ਪਰਿਵਾਰ ਨੂੰ ਹੱਡਬੀਤੀ ਸੁਣਾਈ। ਪਰਿਵਾਰਾਂ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।
ਸਵਾਤੀ ਮਾਲੀਵਾਲ ਨੇ ਕੀਤਾ ਟਵੀਟ: ਦਿੱਲੀ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕਰਦਿਆ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਲਿਖਿਆ ਕਿ ਇਹ ਬਹੁਤ ਹੀ ਘਿਣਾਉਣਾ ਅਤੇ ਡਰਾਉਣਾ ਮਾਮਲਾ ਹੈ। ਬੱਚਿਆਂ ਵਿੱਚ ਅਜਿਹੀ ਅਪਰਾਧਿਕ ਮਾਨਸਿਕਤਾ ਕਿਵੇਂ ਪੈਦਾ ਕੀਤੀ ਜਾ ਰਹੀ ਹੈ?
ਸ਼ਾਹਬਾਦ ਡੇਅਰੀ ਖੇਤਰ ਦੇ ਇੱਕ ਸਰਕਾਰੀ ਸਕੂਲ ਵਿੱਚ 12 ਅਤੇ 13 ਸਾਲ ਦੇ ਦੋ ਲੜਕਿਆਂ ਨਾਲ ਉਸੇ ਸਕੂਲ ਦੇ ਲੜਕਿਆਂ ਵੱਲੋਂ ਜਿਨਸੀ ਸ਼ੋਸ਼ਣ ਕੀਤਾ ਗਿਆ। ਇਹ ਬਹੁਤ ਹੀ ਘਿਣਾਉਣਾ ਅਤੇ ਡਰਾਉਣਾ ਮਾਮਲਾ ਹੈ। ਬੱਚਿਆਂ ਵਿੱਚ ਅਜਿਹੀ ਅਪਰਾਧਿਕ ਮਾਨਸਿਕਤਾ ਕਿਵੇਂ ਪੈਦਾ ਕੀਤੀ ਜਾ ਰਹੀ ਹੈ? ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ, ਅਗਲੀ ਕਾਰਵਾਈ ਲਈ ਪੁਲਿਸ ਅਤੇ ਸਕੂਲ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਸਾਡੀ ਟੀਮ ਪੀੜਤ ਦੇ ਬੱਚਿਆਂ ਅਤੇ ਪਰਿਵਾਰਾਂ ਦੇ ਨਾਲ ਹੈ। - ਸਵਾਤੀ ਮਾਲੀਵਾਲ, ਪ੍ਰਧਾਨ, ਦਿੱਲੀ ਮਹਿਲਾ ਕਮੀਸ਼ਨ
ਪਤਾ ਲੱਗਣ ਉੱਤੇ ਅਧਿਆਪਿਕ ਨੇ ਵੀ ਧਾਰੀ ਚੁੱਪੀ !: ਜਾਣਕਾਰੀ ਮੁਤਾਬਕ, 13 ਸਾਲ ਦਾ ਪੀੜਤ ਬੱਚਾ ਸ਼ਾਹਬਾਦ ਡੇਅਰੀ ਇਲਾਕੇ ਵਿੱਚ ਅਪਣੇ ਪਰਿਵਾਰ ਨਾਲ ਰਹਿੰਦਾ ਹੈ ਅਤੇ ਇਥੇ ਹੀ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ। ਅਪ੍ਰੈਲ ਵਿੱਚ ਸਕੂਲ ਵਿੱਚ ਸਮਰ ਕੈਂਪ ਲੱਗਾ ਸੀ। ਕੈਂਪ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਦਾ ਸੀ। ਇਸ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਹੋਰ ਵਿਦਿਆਰਥੀ ਵੀ ਆਉਂਦੇ ਸੀ। ਇਸ ਦਰਮਿਆਨ ਉਸ ਕੋਲ 5 ਵਿਦਿਆਰਥੀ ਆਏ ਅਤੇ ਉਸ ਦੇ ਨਾਲ ਸਾਮੂਹਿਕ ਕੁਕਰਮ ਕੀਤਾ।
ਵਿਰੋਧ ਕਰਨ ਉੱਤੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਡਰ ਕਾਰਨ ਪੀੜਤ ਨੇ ਕਿਸੇ ਨੂੰ ਕੁੱਝ ਨਹੀਂ ਦੱਸਿਆ ਤੇ ਮੁਲਜ਼ਮ ਹਫ਼ਤੇ ਤੱਕ ਉਸ ਨਾਲ ਇਸ ਸ਼ਰਮਨਾਕ ਹਕਰਤ ਨੂੰ ਅੰਜਾਮ ਦਿੰਦੇ ਰਹੇ। ਇਸ ਤੋਂ ਬਾਅਦ ਆਖਰ ਹਿੰਮਤ ਕਰਕੇ ਪੀੜਤ ਨੇ ਸਕੂਲ ਦੇ ਇੱਕ ਅਧਿਆਪਿਕ ਨੂੰ ਇਹ ਗੱਲ ਦੱਸੀ, ਪਰ ਕਾਰਵਾਈ ਦੇ ਡਰ ਤੋਂ ਅਧਿਆਪਿਕ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ। ਫਿਰ ਪੀੜਤ ਨੇ ਅਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ।