ਨਵੀਂ ਦਿੱਲੀ: ਕੇਂਦਰ ਨੇ ਕਿਹਾ ਕਿ 2 ਜਨਵਰੀ ਨੂੰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਟੀਕਾਕਰਣ ਦੀ ਰਿਹਰਸਲ (ਡ੍ਰਾਈ ਰਨ) ਕੀਤੀ ਜਾਵੇਗੀ। ਇਸ ਨਾਲ ਮੁਹਿੰਮ ਦੇ ਦੌਰਾਨ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੀ ਪਛਾਣ ਕੀਤੀ ਜਾ ਸਕੇ ਤੇ ਯੋਜਨਾ ਤੇ ਇਸ ਨੂੰ ਲਾਗੂ ਕਰਨ ਸਬੰਧੀ ਜਾਂਚ ਕੀਤੀ ਜਾ ਸਕੇ।
ਇਹ ਰਿਹਰਸਲ ਸਾਰੇ ਹੀ ਸੂਬਿਆਂ ਦੀਆਂ ਰਾਜਧਾਨੀਆਂ ਅਤੇ ਘੱਟੋ-ਘੱਟ ਤਿੰਨ ਸੈਸ਼ਨਾਂ ਵਿੱਚ ਇਸ ਰਿਹਰਸਲ ਨੂੰ ਪੂਰਾ ਕਰਨ ਦਾ ਪ੍ਰਸਤਾਵ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੁੱਝ ਸੂਬਿਆਂ 'ਚ ਕੋਵਿਡ ਟੀਕਾਕਰਣ ਦੇ ਡ੍ਰਾਈ ਰਨ ਅਜਿਹੇ ਜ਼ਿਲ੍ਹਿਆਂ 'ਚ ਚਲਾਈ ਜਾਵੇਗੀ, ਜਿਥੇ ਅਸਾਨੀ ਨਾਲ ਸਿਹਤ ਸੂਵਿਧਾਵਾਂ ਤੇ ਹੋਰਨਾਂ ਲੋੜੀਂਦਾ ਸਹੂਲਤਾਂ ਦੀ ਚੰਗੀ ਵਿਵਸਥਾ ਨਹੀਂ ਹੈ।
ਮੰਤਰਾਲੇ ਨੇ ਕਿਹਾ, "ਕੋਵਿਡ -19 ਟੀਕਾਕਰਣ ਦੀ ਰਿਹਰਸਲ ਅਸਲ ਵਾਤਾਵਰਣ 'ਚ ਕੋ-ਵਿਨ ਐਪਲੀਕੇਸ਼ਨ ਦੀ ਵਰਤੋਂ ਦੀ ਸੰਭਾਵਨਾ ਦਾ ਮੁਲਾਂਕਣ ਕਰਨਾ, ਯੋਜਨਾਬੰਦੀ ਤੇ ਲਾਗੂ ਕਰਨ ਦੇ ਵਿਚਾਲੇ ਸਬੰਧਾਂ ਦੀ ਜਾਂਚ ਕਰਨਾ ਤੇ ਚੁਣੌਤੀਆਂ ਦੀ ਪਛਾਣ ਕਰਨਾ ਹੈ ਤਾਂ ਜੋ ਟੀਕਾਕਰਨ ਤੋਂ ਪਹਿਲਾਂ ਰਾਹ ਪੱਧਰਾ ਕਰਨਾ ਹੈ।"
ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ -19 ਟੀਕਾਕਰਣ ਦੀ ਰਿਹਰਸਲ ਸ਼ੁਰੂ ਕਰਨ ਲਈ ਪ੍ਰਭਾਵੀ ਤਿਆਰੀ ਸ਼ੁਰੂ ਕਰਨ ਲਈ ਵੀ ਕਿਹਾ ਹੈ।ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਵੀਰਵਾਰ ਨੂੰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਮੁੱਖ ਸਿਹਤ ਸਕੱਤਰਾਂ ਅਤੇ ਹੋਰਨਾਂ ਸਿਹਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ 'ਚ ਸੈਸ਼ਨ ਸਥਾਨਾਂ ਤੇ ਕੋਵਿਡ -19 ਟੀਕਾਕਰਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਟੀਕਾਕਰਨ ਦੀ ਸ਼ੁਰੂਆਤ ਕਰਨ ਦੀ ਯੋਜਨਾ ਕੇਂਦਰੀ ਸਿਹਤ ਮੰਤਰਾਲੇ ਵੱਲੋਂ 20 ਦਸੰਬਰ ਨੂੰ ਜਾਰੀ ਮੁਹਿੰਮ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੋਵੇਗੀ।ਆਗਮੀ ਰਿਹਰਸਲ ਲਈ, ਤਿੰਨ ਸੈਸ਼ਨ ਸਾਈਟਾਂ ਚੋਂ ਹਰ ਇੱਕ ਲਈ ਇੰਚਾਰਜ ਮੈਡੀਕਲ ਅਧਿਕਾਰੀ 25 ਲਾਭਪਾਤਰੀਆਂ (ਸਿਹਤ ਕਰਮਚਾਰੀਆਂ) ਦੀ ਪਛਾਣ ਕਰਨਗੇ ਜਿਨ੍ਹਾਂ ਨੂੰ ਟੀਕਾ ਲਗਾਇਆ ਜਾਵੇਗਾ।