ਨਵੀਂ ਦਿੱਲੀ: ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਬਜ਼ਾਰਾਂ ਲਈ ਮਾਪਦੰਡ ਸੰਚਾਲਨ ਪ੍ਰਕਿਰਿਆ ਜਾਰੀ ਕਰ ਦਿੱਤੀ ਹੈ। ਬਜ਼ਾਰਾਂ 'ਚ ਕੋਵਿਡ ਮਹਾਂਮਾਰੀ ਅਨੁਸਾਰ ਢੁੱਕਵੇਂ ਵਿਚਾਰ ਵਟਾਂਦਰੇ ਦੀ ਪਾਲਣਾ ਯਕੀਨੀ ਬਣਾਉਣ ਲ਼ਈ ਕੇਂਦਰ ਨੇ ਮਾਸਕ ਨਾ ਪਾਉਣ ਅਤੇ ਸ਼ਰੀਰਕ ਦੂਰੀ ਦੀ ਪਾਲਣਾ ਨਾ ਕਰਨ 'ਤੇ ਜ਼ੁਰਮਾਨਾ ਲਾਉਣ ਦਾ ਨਿਯਮ ਬਣਾਇਆ ਹੈ।
ਇਸ ਦੇ ਨਾਲ ਹੀ ਕਰਿਆਨੇ ਦੇ ਸਮਾਨ ਦੀ ਆਨਲਾਈਨ ਬੁਕਿੰਗ ਅਤੇ ਹੋਮ ਡਲਿਵਰੀ ਨੂੰ ਹੱਲਾਸ਼ੇਰੀ ਦੇਣ ਅਤੇ ਘੱਟ ਭੀੜ ਵਾਲੀਆਂ ਥਾਵਾਂ 'ਚ ਘੰਟਿਆਂ ਵਿੱਚ ਛੋਟ ਦੇਣ 'ਤੇ ਵਿਚਾਰ ਕਰਨ ਦੀ ਗੱਲ ਆਖੀ ਹੈ।
ਕੋਰੋਨਾ ਨੂੰ ਰੋਕਣ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਬਜ਼ਾਰਾਂ ਲਈ ਐਸਓਪੀ ਜਾਰੀ ਕੀਤੀ ਹੈ। ਇਹ ਵੀ ਸਾਫ਼ ਕਿਹਾ ਗਿਆ ਹੈ ਕਿ ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ ਦੁਕਾਨ ਮਾਲਕਾਂ 'ਤੇ ਮੁਲਜ਼ਮਾਂ ਨੂੰ ਬਜ਼ਾਰ ਚ ਦਾਖ਼ਲ ਹੋਣ ਦੀ ਮੰਜ਼ੂਰੀ ਨਹੀਂ ਹੋਵੇਗੀ।
ਇਸ ਦੇ ਨਾਲ ਕੰਟੇਨਮੈਂਟ ਜ਼ੋਨ ਤੋਂ ਇਲਾਵਾ ਕਿਤੇ ਹੋਰ ਸਥਾਨਕ ਲੌਕਡਾਊਨ ਲਾਗੂ ਕਰਨ ਲਈ ਪਹਿਲਾਂ ਸੂਬਿਆਂ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਇਜਾਜ਼ਤ ਲੈਣੀ ਪਵੇਗੀ। ਸਿਨੇਮਾ ਘਰਾਂ, ਥੀਏਟਰ, ਸਵਿਮਿੰਗ ਪੂਲ ਆਦਿ 'ਤੇ ਪਹਿਲਾਂ ਲਗਾਈ ਗਈ ਰੋਕ ਜਾਰੀ ਰਹੇਗੀ। ਸਿਨੇਮਾ ਹਾਲ ਹਾਲੇ ਵੀ 50 ਫ਼ੀਸਦੀ ਦਰਸ਼ਕ ਸਮਰੱਥਾ ਨਾਲ ਹੀ ਚਲਾਏ ਜਾਣਗੇ।
ਸਰਕਾਰ ਨੇ ਵਿਆਹ 'ਚ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ 200 ਰੱਖੀ ਹੈ। ਨਾਲ ਹੀ ਸੂਬਾ ਸਰਕਾਰਾਂ ਆਪਣੇ ਇੱਥੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਗਿਣਤੀ ਨੂੰ 100 ਜਾਂ ਉਸ ਤੋਂ ਘਟਾ ਵੀ ਸਕਦੀਆਂ ਹਨ। ਦਿੱਲੀ ਸਰਕਾਰ ਨੇ ਇਸ ਦੇ ਲਈ 50 ਦਾ ਅੰਕੜਾ ਯਕੀਨੀ ਬਣਾਇਆ ਹੈ, ਉੱਥੇ ਹੀ ਉੱਤਰ ਪ੍ਰਦੇਸ਼ 'ਚ ਇਹ ਅੰਕੜਾ 100 ਦਾ ਹੈ।