ਨਵੀਂ ਦਿੱਲੀ: ਦੇਸ਼ ਦੇ 13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾਦਰਾ ਅਤੇ ਨਗਰ ਹਵੇਲੀ ਦੀਆਂ ਤਿੰਨ ਲੋਕ ਸਭਾ ਸੀਟਾਂ ਅਤੇ 29 ਵਿਧਾਨ ਸਭਾ ਸੀਟਾਂ ਲਈ ਬੀਤੀ ਅਕਤੂਬਰ ਨੂੰ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।
ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਅਸਾਮ ਦੀਆਂ ਪੰਜ, ਪੱਛਮੀ ਬੰਗਾਲ ਦੀਆਂ ਚਾਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਮੇਘਾਲਿਆ ਦੀਆਂ ਤਿੰਨ-ਤਿੰਨ, ਬਿਹਾਰ, ਕਰਨਾਟਕ ਅਤੇ ਰਾਜਸਥਾਨ ਦੀਆਂ ਦੋ-ਦੋ ਅਤੇ ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਅਤੇ ਤੇਲੰਗਾਨਾ ਦੀ ਇੱਕ-ਇੱਕ ਸੀਟ ਲਈਵੋਟਿੰਗ ਹੋਈ ਸੀ। ਇਨ੍ਹਾਂ 29 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਕੋਲ ਪਹਿਲਾਂ ਅੱਧੀ ਦਰਜਨ ਦੇ ਕਰੀਬ ਸੀਟਾਂ ਸੀ, ਜਦਕਿ ਕਾਂਗਰਸ ਕੋਲ 9 ਅਤੇ ਬਾਕੀ ਖੇਤਰੀ ਪਾਰਟੀਆਂ ਕੋਲ ਸੀ।
ਪੱਛਮੀ ਬੰਗਾਲ ਵਿੱਚ ਟੀਐਮਸੀ ਨੇ ਸਾਰੀਆਂ ਚਾਰ ਸੀਟਾਂ ਚ ਹਾਸਿਲ ਕੀਤੀ ਜਿੱਤ
ਟੀਐਮਸੀ ਨੇ ਗੋਸਾਬਾ ਵਿਧਾਨ ਸਭਾ ਉਪ ਚੋਣ 1.43 ਲੱਖ ਦੇ ਰਿਕਾਰਡ ਫਰਕ ਨਾਲ ਜਿੱਤੀ ਹੈ। ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਸੁਬਰਤ ਮੰਡਲ ਨੇ ਗੋਸਾਬਾ ਵਿਧਾਨ ਸਭਾ ਉਪ ਚੋਣ 1,43,051 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ। ਟੀਐਮਸੀ ਦੇ ਸੁਬਰਤ ਮੰਡਲ ਨੂੰ 1,61,474 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਭਾਜਪਾ ਦੇ ਪਲਾਸ਼ ਰਾਣਾ ਨੂੰ ਸਿਰਫ਼ 18,428 ਵੋਟਾਂ ਮਿਲੀਆਂ। ਦਿਨਹਾਟਾ ਉਪ ਚੋਣ ਵਿੱਚ, ਟੀਐਮਸੀ ਦੇ ਉਦਯਨ ਗੁਹਾ ਨੇ 1,64,089 ਦੇ ਰਿਕਾਰਡ ਫਰਕ ਨਾਲ ਜਿੱਤ ਦਰਜ ਕੀਤੀ, ਜਦਕਿ ਪਾਰਟੀ ਦੇ ਸੋਵਨਦੇਬ ਚਟੋਪਾਧਿਆਏ ਨੇ ਖਰਦਾਹ ਤੋਂ 93,832 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।
ਦੱਸ ਦਈਏ ਕਿ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਏਲਨਾਬਾਦ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ 30 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ।
ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਨੇਤਾ ਅਭੈ ਸਿੰਘ ਚੌਟਾਲਾ ਦੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਜਨਵਰੀ ਵਿੱਚ ਜ਼ਿਮਣੀ ਚੋਣਾ ਕਰਵਾਉਣੀਆਂ ਪਈਆਂ ਸੀ।
ਚੌਟਾਲਾ, ਕਾਂਗਰਸ ਉਮੀਦਵਾਰ ਪਵਨ ਬੈਨੀਵਾਲ ਅਤੇ ਭਾਜਪਾ-ਜੇਜੇਪੀ ਉਮੀਦਵਾਰ ਗੋਬਿੰਦ ਕਾਂਡਾ ਸਮੇਤ ਕੁੱਲ 19 ਉਮੀਦਵਾਰ ਮੈਦਾਨ ਵਿੱਚ ਹਨ। ਹਰਿਆਣਾ ਲੋਕਹਿਤ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਗੋਪਾਲ ਕਾਂਡਾ ਦੇ ਭਰਾ ਗੋਵਿੰਦ ਕਾਂਡਾ ਹਾਲ ਹੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਏ ਹਨ।
ਖ਼ਬਰ ਦਾ ਅਪਡੇਟ ਜਾਰੀ ਹੈ...
ਇਹ ਵੀ ਪੜੋ: ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਕੇਂਦਰ ਨੇ ਲਿਆ ਇਹ ਵੱਡਾ ਫੈਸਲਾ