ETV Bharat / bharat

Coronavirus Update: ਭਾਰਤ ਵਿੱਚ ਕੋਰੋਨਾ ਦੇ 93 ਨਵੇਂ ਮਾਮਲੇ, ਇਕ ਮੌਤ, ਜਦਕਿ ਪੰਜਾਬ 'ਚ 02 ਨਵੇਂ ਮਾਮਲੇ ਦਰਜ - death rates with Corona in punjab

Coronavirus Update: ਦੁਨੀਆ ਭਰ 'ਚ ਕੋਰੋਨਾ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਭਾਰਤ ਵਿੱਚ ਕੋਰੋਨਾ ਨਾਲ ਮੌਤਾਂ ਹੋਣ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਭਾਰਤ ਵਿੱਚ ਕੋਰੋਨਾ ਦੇ 93 ਨਵੇਂ ਮਾਮਲੇ, ਜਦਕਿ ਪੰਜਾਬ 'ਚ 02 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

Coronavirus Update
Coronavirus Update
author img

By

Published : Jan 24, 2023, 6:26 AM IST

ਨਵੀਂ ਦਿੱਲੀ/ਪੰਜਾਬ : ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦਾ ਐਲਾਨ ਕੀਤਾ ਗਿਆ ਹੈ। ਭਾਰਤ ਵਿੱਚ ਕੋਵਿਡ-19 ਦੇ 93 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 4,46,82, 015 ਹੋ ਗਈ ਹੈ। ਕੁੱਲ ਐਕਟਿਵ ਕੇਸ 1,934 ਹੋ ਗਏ ਹਨ। ਇਸ ਦੇ ਨਾਲ ਹੀ, ਇਲਾਜ ਤੋਂ ਬਾਅਦ ਠੀਕ ਹੋ ਕੇ ਪਿਛਲੇ 24 ਘੰਟਿਆਂ ਵਿੱਚ 118 ਲੋਕ ਵਾਪਸ ਘਰ ਪਰਤੇ ਹਨ, ਜਦਕਿ ਇੱਕ ਮੌਤ ਦਰਜ ਕੀਤੀ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਰੋਜ਼ਾਨਾ ਲਾਗ ਦੀ ਦਰ 0.10 ਫ਼ੀਸਦੀ ਹੋ ਗਈ ਹੈ, ਜਦਕਿ ਹਫ਼ਤਾਵਾਰੀ 0.08 ਫ਼ੀਸਦੀ ਦਰਜ ਕੀਤੀ ਗਈ। ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ, ਸੋਮਵਾਰ ਨੂੰ ਕੋਵਿਡ -19 ਲਈ 88,445 ਨਮੂਨਿਆਂ ਦੀ ਜਾਂਚ ਕੀਤੀ ਗਈ। ਪਿਛਲੇ 24 ਘੰਟਿਆ ਵਿੱਚ 118 ਕੋਰੋਨਾ ਪੀੜਤ ਲੋਕ ਹਸਪਤਾਲ ਚੋਂ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ। ਐਕਟਿਵ ਕੇਸ ਦੀ ਕੁੱਲ 0.00 ਫੀਸਦੀ ਹੈ, ਜਦਕਿ ਮੌਤ ਦਰ 1.19 ਫੀਸਦੀ ਉੱਤੇ ਹੀ ਬਣੀ ਹੋਈ ਹੈ।

ਇਲਾਜ ਅਧੀਨ ਮਰੀਜ਼ਾਂ ਦਾ ਰਿਕਵਰੀ ਰੇਟ 99 ਫੀਸਦੀ: ਸਿਹਤ ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦੇਸ਼ ਵਿੱਚ 99 ਫ਼ੀਸਦੀ ਰਿਕਵਰੀ ਰੇਟ ਦਰਜ ਕੀਤੀ ਗਈ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 4,41,49, 346 ਹੋ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 2,20,28, 44, 815 ਲੋਕਾਂ ਨੂੰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

Coronavirus Update
Coronavirus Update: ਭਾਰਤ ਵਿੱਚ ਕੋਰੋਨਾ ਦੇ 93 ਨਵੇਂ ਮਾਮਲੇ, ਇਕ ਮੌਤ, ਜਦਕਿ ਪੰਜਾਬ 'ਚ 02 ਨਵੇਂ ਮਾਮਲੇ ਦਰਜ

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ: ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੇ ਹੱਲ ਕੀਤੇ ਜਾ ਰਹੇ ਹਨ। ਬੀਤੇ ਦਿਨ ਸੋਮਵਾਰ ਨੂੰ ਪੰਜਾਬ ਵਿੱਚ ਕਰੋਨਾ ਦੇ 53 ਐਕਟਿਵ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਡਰਨ ਦੀ ਬਜਾਏ, ਕੋਰੋਨਾ ਤੋਂ ਬੱਚਣ ਲਈ ਸਾਵਧਾਨੀ ਵਰਤਨਾ ਬੇਹੱਦ ਜ਼ਰੂਰੀ ਹੈ।

ਪਿਛਲੇ 24 ਘੰਟਿਆਂ ਵਿੱਚ ਪੰਜਾਬ 'ਚ ਕੋਰੋਨਾ ਦੇ ਮਾਮਲੇ: ਪਿਛਲੇ 24 ਘੰਟਿਆਂ ਵਿੱਚ ਸੋਮਵਾਰ ਨੂੰ ਪੰਜਾਬ 'ਚ ਸਿਰਫ਼ 02 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਐਕਟਿਵ ਕੇਸ 53 ਹਨ। ਕੋਰੋਨਾ ਨਾਲ ਪੰਜਾਬ ਵਿੱਚ ਸੋਮਵਾਰ ਨੂੰ ਵੀ ਕੋਈ ਮੌਤ ਦਰਜ ਨਹੀਂ ਕੀਤੀ ਗਈ।

ਹਸਪਤਾਲ ਚੋਂ ਛੁੱਟੀ ਮਿਲੀ: ਉੱਥੇ ਹੀ, ਸੋਮਵਾਰ ਨੂੰ ਕੁੱਲ 9, ਹੁਸ਼ਿਆਰਪੁਰ ਤੋਂ 1, ਬਠਿੰਡਾ ਤੋਂ 3, ਲੁਧਿਆਣਾ ਤੋਂ 1 ਅਤੇ ਮੁਕਤਸਰ ਤੋਂ 4 ਮਰੀਜ਼ ਹੀ ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਤੋਂ ਵਾਪਸ ਘਰ ਪਰਤੇ ਹਨ।

ਕੋਰੋਨਾ ਦੇ ਨਵੇਂ ਮਾਮਲੇ ਦਰਜ: ਉੱਥੇ ਹੀ, ਸੋਮਵਾਰ ਨੂੰ ਫਾਜ਼ਿਲਕਾ ਤੋਂ 1 ਅਤੇ ਲੁਧਿਆਣਾ ਤੋਂ 1 ਹੀ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ, ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਪਾਜ਼ੀਟਿਵ ਦਰ 0.08 ਫੀਸਦੀ ਹੋ ਗਈ ਹੈ, ਜਦਕਿ ਮੌਤ ਦਰ 0.1 % ਹੈ।

1 ਅਪ੍ਰੈਲ 2022 ਤੋਂ ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਮਾਮਲਿਆਂ ਦੀ ਸਥਿਤੀ: ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ 23 ਜਨਵਰੀ 2023 ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 7,85, 568 ਹੋ ਗਈ ਹੈ, ਇਸ ਤੋਂ ਇਲਾਵਾ 53 ਐਕਟਿਵ ਮਾਮਲੇ ਹਨ। ਹੁਣ ਤੱਕ ਇਸ ਵਾਇਰਸ ਦੀ (Corona Update in India and Punjab) ਲਾਗ ਕਾਰਨ 20,513 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7,65, 002 ਲੋਕ ਠੀਕ ਹੋ ਕੇ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਜਾ ਚੁੱਕੇ ਹਨ।

ਇਹ ਵੀ ਪੜ੍ਹੋ: 26 ਜਨਵਰੀ ਦੀ ਪਰੇਡ: ਦੇਸ਼ ਦਾ ਤਾਜ ਕਿਹਾ ਜਾਣ ਵਾਲਾ ਪੰਜਾਬ 2023 ਦੀ ਪਰੇਡ ਤੋਂ ਬਾਹਰ, ਕੇਂਦਰ ਦੇ ਰਵੱਈਏ 'ਤੇ ਪੰਜਾਬ 'ਚ ਭਖੀ ਸਿਆਸਤ

etv play button

ETV Bharat Logo

Copyright © 2024 Ushodaya Enterprises Pvt. Ltd., All Rights Reserved.