ਨਵੀਂ ਦਿੱਲੀ: ਪਿਛਲੇ 24 ਘੰਟਿਆਂ ਅੰਦਰ ਦੇਸ਼ਭਰ 'ਚ ਕੋਰੋਨਾ ਦੇ 10,105 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਹੁਣ ਤੱਕ ਕੁੱਲ ਕੋਰੋਨਾ ਮਾਮਲੇ 4,48,91,989 ਹੋ ਚੁੱਕੇ ਹਨ। ਭਾਰਤ ਵਿੱਚ ਕੋਰੋਨਾ ਦੇ ਕੁੱਲ ਐਕਟਿਵ ਮਾਮਲੇ 67, 806 ਹੋ ਗਏ ਹਨ, ਜਦਕਿ ਪਿਛਲੇ 24 ਘੰਟਿਆਂ ਵਿੱਚ 9,833 ਲੋਕ ਕੋਰੋਨਾ ਨੂੰ ਮਾਤ ਦੇ ਪਾਏ ਜਿਸ ਨਾਲ ਹੁਣ ਤੱਕ ਕੁੱਲ 4,42, 92, 854 ਰਿਕਵਰੀਆਂ ਦਰਜ ਹੋਈਆਂ। ਉੱਥੇ ਹੀ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ ਭਾਰਤ ਵਿੱਚ 22 ਮੌਤਾਂ ਦਰਜ ਹੋਈਆਂ ਹਨ ਜਿਸ ਨਾਲ ਹੁਣ ਤੱਕ ਕੁੱਲ ਮੌਤਾਂ ਦਾ ਅੰਕੜਾ 5,31, 329 ਤੱਕ ਪਹੁੰਚ ਚੁੱਕਾ ਹੈ।
ਕੋਰੋਨਾਵਾਇਰਸ ਦਾ ਰਿਕਰਵਰੀ ਰੇਟ: ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆ ਵਿੱਚ ਐਤਵਾਰ ਨੂੰ ਕੋਰੋਨਾਵਾਇਰਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਰਿਕਰਵਰੀ ਰੇਟ ਦੇਸ਼ 'ਚ 98.66 ਫ਼ੀਸਦੀ ਹੈ। ਕੋਰੋਨਾਵਾਇਰਸ ਦੀ ਰੋਜ਼ਾਨਾ ਲਾਗ ਦਰ 7.03 ਫੀਸਦੀ ਅਤੇ ਹਫ਼ਤਾਵਾਰੀ ਕੋਰੋਨਾ ਲਾਗ ਦਰ 5.43 ਫੀਸਦੀ ਉੱਤੇ ਹੀ ਬਣੀ ਹੈ। ਮੰਤਰਾਲੇ ਦੀ ਵੈਬਸਾਈਟ ਅਨੁਸਾਰ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 220.66 ਕਰੋੜ ਲੋਕਾਂ ਨੂੰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਦਕਿ ਪਿਛਲੇ 24 ਘੰਟਿਆਂ 'ਚ, 1,947 ਲੋਕਾਂ ਨੂੰ ਡੋਜ਼ ਦਿੱਤੀ ਗਈ। ਪਿਛਲੇ 24 ਘੰਟਿਆਂ 'ਚ, ਕੋਵਿਡ-19 ਜਾਂਚ ਲਈ 1,43,899 ਨਮੂਨੇ ਲਏ ਗਏ ਹਨ।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ: ਪਿਛਲੇ 24 ਘੰਟਿਆਂ ਅੰਦਰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 207 ਨਵੇਂ ਮਾਮਲੇ ਦਰਜ ਹੋਏ। ਪੰਜਾਬ ਦੇ ਲੁਧਿਆਣਾ-51, ਫਾਜ਼ਿਲਕਾ-42, ਪਟਿਆਲਾ-34, ਮੋਹਾਲੀ ਤੋਂ 34, ਸੰਗਰੂਰ-11, ਅੰਮ੍ਰਿਤਸਰ-7, ਜਲੰਧਰ-7, ਰੋਪੜ-7, ਬਠਿੰਡਾ-5, ਮੁਕਤਸਰ-3, ਗੁਰਦਾਸਪੁਰ-2, ਨਵਾਂਸ਼ਹਿਰ-2, ਕਪੂਰਥਲਾ-1 ਅਤੇ ਪਠਾਨਕੋਟ-1 ਨਵੇਂ ਕੋਰੋਨਾ ਮਾਮਲੇ ਦਰਜ ਹੋਏ ਹਨ। ਪੰਜਾਬ ਵਿੱਚ ਕੋਰੋਨਾ ਪਾਜ਼ੀਟੀਵਿਟੀ ਦਰ 6.47 ਫੀਸਦੀ ਦਰਜ ਹੋਈ ਹੈ। ਉੱਥੇ ਹੀ, 36 ਮਰੀਜ ਆਕਸੀਜਨ ਸਪੋਰਟ 'ਤੇ ਹਨ, ਜਿਨ੍ਹਾਂ ਚੋ 11 ਮਰੀਜ਼ ਲੈਵਲ-ਤੀਜੇ ਦੇ ਹਨ। ਇਕ ਕੋਰੋਨਾ ਮਰੀਜ਼ ਆਈਸੀਯੂ ਵਿੱਚ ਦਾਖਲ ਹੈ।
ਹਸਪਤਾਲ ਚੋਂ ਛੁੱਟੀ ਲੈਣ ਵਾਲੇ ਲੋਕ: ਐਤਵਾਰ ਨੂੰ ਕੋਰੋਨਾ ਨੂੰ ਮਾਤ ਦੇ ਕੇ ਕੁੱਲ 274 ਮਰੀਜ਼ ਹਸਪਤਾਲ ਚੋਂ ਘਰ ਵਾਪਸ ਪਰਤੇ ਹਨ, ਇਨ੍ਹਾਂ ਚੋਂ ਅੰਮ੍ਰਿਤਸਰ-14, ਬਠਿੰਡਾ-17, ਫਾਜ਼ਿਲਕਾ-18, ਫਤਹਿਗੜ੍ਹ ਸਾਹਿਬ-10, ਹੁਸ਼ਿਆਰਪੁਰ-14, ਜਲੰਧਰ-7, ਕਪੂਰਥਲਾ-2, ਲੁਧਿਆਣਾ-44, ਮਲੇਰਕੋਟਲਾ-2, ਪਟਿਆਲਾ-51, ਸੰਗਰੂਰ-13, ਮੋਹਾਲੀ-71 ਅਤੇ ਨਵਾਂਸ਼ਹਿਰ-11 ਲੋਕ ਕੋਰੋਨਾਵਾਇਰਸ ਨੂੰ ਮਾਤ ਦੇ ਕੇ ਹਸਪਤਾਲ ਚੋਂ ਛੁੱਟੀ ਲੈ ਕੇ ਘਰ ਪਰਤੇ ਹਨ।
1 ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ ਕੋਰੋਨਾਵਾਇਰਸ ਕੇਸ: ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਐਤਵਾਰ 23 ਅਪ੍ਰੈਲ, 2023 ਦੇ ਕੋਵਿਡ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 7, 90,787 ਹੋ ਗਈ ਹੈ। ਇਸ ਤੋਂ ਇਲਾਵਾ, ਕੋਰੋਨਾਵਾਇਰਸ ਦੇ ਕੁੱਲ 2,101 ਐਕਟਿਵ ਮਾਮਲੇ ਦਰਜ ਹਨ। ਹੁਣ ਤੱਕ ਕੋਰੋਨਾ ਵਾਇਰਸ ਨਾਲ ਕੁੱਲ 20,534 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7, 68, 152 ਲੋਕ ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਚੋਂ ਛੁੱਟੀ ਲੈ ਕੇ ਘਰ ਵਾਪਸ ਪਰਤ ਚੁੱਕੇ ਹਨ।