ਨਵੀਂ ਦਿੱਲੀ: ਦੇਸ਼ ’ਚ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਵਿਡ-19 ਦੇ 2.5 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 614 ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਸਵੇਰੇ 8 ਵਜੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਦੇਸ਼ ਵਿੱਚ ਕੋਰੋਨਾ ਦੇ 2,55,874 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜੇ ਕੱਲ੍ਹ ਨਾਲੋਂ 50,190 ਘੱਟ ਹਨ। ਇਸ ਦੇ ਨਾਲ ਹੀ 2,67,753 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਐਕਟਿਵ ਕੇਸ 22,36,842 ਹਨ। ਰੋਜ਼ਾਨਾ ਸਕਾਰਾਤਮਕਤਾ ਦਰ 15.52% ਹੈ।
ਇਸ ਦੇ ਨਾਲ ਹੀ, ਸੋਮਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅਪਡੇਟਡ ਅੰਕੜਿਆਂ ਦੇ ਮੁਤਾਬਿਕ ਸੰਕਰਮਣ ਕਾਰਨ ਦੇਸ਼ ਵਿੱਚ 439 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,89,848 ਹੋ ਗਈ ਹੈ। ਇਸ ਸਮੇਂ ਦੇਸ਼ ਵਿੱਚ 22,49,335 ਲੋਕ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਹਨ, ਜੋ ਕਿ ਕੁੱਲ ਮਾਮਲਿਆਂ ਦਾ 5.69 ਫੀਸਦ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ 62,130 ਦਾ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ ਘਟ ਕੇ 93.07 ਫੀਸਦੀ ਰਹਿ ਗਈ ਹੈ।
ਅਪਡੇਟ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ ਲਾਗ ਦੀ ਰੋਜ਼ਾਨਾ ਦਰ 20.75 ਫੀਸਦ ਅਤੇ ਹਫਤਾਵਾਰੀ ਦਰ 17.03 ਫੀਸਦ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 3,68,04,145 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ ਅਤੇ ਕੋਵਿਡ-19 ਤੋਂ ਮੌਤ ਦਰ 1.24 ਫੀਸਦੀ ਹੈ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਟੀਕਿਆਂ ਦੀਆਂ 162.26 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਪੰਜਾਬ ’ਚ ਕੋਰੋਨਾ ਦਾ ਕਹਿਰ
ਪੰਜਾਬ ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਬੀਤੇ 24 ਘੰਟਿਆਂ ਚ ਪੰਜਾਬ ਚ ਕੋਰੋਨਾ ਦੇ ਕਾਰਨ 39 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਜਿਆਦਾ ਲੁਧਿਆਣਾ ’ਚ 7 ਲੋਕਾਂ ਦੀ ਮੌਤ ਹੋਈ ਹੈ। ਜਦਕਿ ਪਟਿਆਲਾ ’ਚ 6, ਅੰਮ੍ਰਿਤਸਰ ’ਚ 5 ਲੋਕਾਂ ਦੀ ਮੌਤਾਂ ਹੋਈਆਂ ਹਨ। ਸੂਬੇ ਭਰ ’ਚ 17 ਹਜ਼ਾਰ ਤੋਂ ਵੀ ਜਿਆਦਾ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਪਹੁੰਚ ਚੁੱਕਿਆ ਹੈ। ਹੁਣ ਤੱਕ ਕੋਰੋਨਾ ਦੇ ਕਾਰਨ 17 ਹਜਾਰ 23 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਦੂਜੇ ਪਾਸੇ ਸੂਬੇ ’ਚ 5778 ਕੋਰੋਨਾ ਦੇ ਨਵੇਂ ਮਾਮਲੇ (corona virus new case in punjab ) ਸਾਹਮਣੇ ਆਏ ਹਨ। ਹਾਲਾਂਕਿ 6479 ਲੋਕ ਸਿਹਤਯਾਬ ਹੋ ਗਏ ਹਨ। ਸੂਬੇ ਭਰ ’ਚ 45 ਹਜ਼ਾਰ 645 ਕੋਰੋਨਾ ਦੇ ਐਕਟਿਵ ਮਾਮਲੇ ਹਨ।
ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 7 ਅਗਸਤ 2020 ਨੂੰ 20 ਲੱਖ, 23 ਅਗਸਤ 2020 ਨੂੰ 30 ਲੱਖ ਅਤੇ 5 ਸਤੰਬਰ 2020 ਨੂੰ 40 ਲੱਖ ਨੂੰ ਪਾਰ ਕਰ ਗਈ ਸੀ। ਸੰਕਰਮਣ ਦੇ ਕੁੱਲ ਮਾਮਲੇ 16 ਸਤੰਬਰ 2020 ਨੂੰ 50 ਲੱਖ, 28 ਸਤੰਬਰ 2020 ਨੂੰ 60 ਲੱਖ, 11 ਅਕਤੂਬਰ 2020 ਨੂੰ 70 ਲੱਖ, 29 ਅਕਤੂਬਰ 2020 ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਨੂੰ ਪਾਰ ਕਰ ਗਏ ਸੀ।
19 ਦਸੰਬਰ 2020 ਨੂੰ, ਇਹ ਕੇਸ ਦੇਸ਼ ਵਿੱਚ ਇੱਕ ਕਰੋੜ ਨੂੰ ਪਾਰ ਕਰ ਗਏ ਸੀ। ਪਿਛਲੇ ਸਾਲ, 4 ਮਈ ਨੂੰ, ਸੰਕਰਮਿਤਾਂ ਦੀ ਗਿਣਤੀ ਦੋ ਕਰੋੜ ਨੂੰ ਪਾਰ ਕਰ ਗਈ ਸੀ ਅਤੇ 23 ਜੂਨ, 2021 ਨੂੰ, ਤਿੰਨ ਕਰੋੜ ਨੂੰ ਪਾਰ ਕਰ ਗਈ ਸੀ। ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਸੰਕਰਮਣ ਕਾਰਨ ਮੌਤ ਦੇ 439 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਕੇਰਲ ਵਿੱਚ 77 ਅਤੇ ਮਹਾਰਾਸ਼ਟਰ ਵਿੱਚ 44 ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੁੱਲ 4,89,848 ਲੋਕਾਂ ਦੀ ਸੰਕਰਮਣ ਕਾਰਨ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 1,42,115 ਮਹਾਰਾਸ਼ਟਰ, 51,816 ਕੇਰਲ, 38,582 ਕਰਨਾਟਕ, 37,218 ਤਾਮਿਲਨਾਡੂ, 25,620 ਦਿੱਲੀ, ਉੱਤਰਪ੍ਰਦੇਸ਼ ਦੇ 23,056 ਅਤੇ ਪੱਛਮੀ ਬੰਗਾਲ ਤੋਂ 20,338 ਲੋਕ ਸਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਕਾਰਨ ਮਰਨ ਵਾਲਿਆਂ ਵਿੱਚੋਂ 70 ਫੀਸਦੀ ਤੋਂ ਵੱਧ ਮਰੀਜ਼ਾਂ ਨੂੰ ਹੋਰ ਬਿਮਾਰੀਆਂ ਵੀ ਸੀ। ਮੰਤਰਾਲੇ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਇਸ ਦੇ ਅੰਕੜੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਅੰਕੜਿਆਂ ਨਾਲ ਮੇਲ ਖਾਂਦੇ ਹਨ
ਇਹ ਵੀ ਪੜੋ: ਕੋਰੋਨਾ 'ਤੇ ਕਾਬੂ ਪਾਉਣ ’ਚ ਮਦਦ ਕਰ ਸਕਦੀ ਹੈ ਰੈੱਡ ਵਾਈਨ: ਖੋਜ