ਕੇਰਲਾ: ਦੇਸ਼ ਵਿੱਚ ਕੋੋਰੋਨਾ ਦਾ ਖਤਰਾ ਫਿਰ ਤੋਂ ਵਧਦਾ ਦਿਖਾਈ ਦੇ ਰਿਹਾ ਹੈ ਜਿਸਦੇ ਚੱਲਦੇ ਸੂਬਿਆਂ ਦੇ ਵੱਲੋਂ ਸਖਤਾਈ ਵਧਾਈ ਜਾ ਰਹੀ ਹੈ। ਕੇਰਲਾ ਵਿੱਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈਕੇ ਕੇਂਦਰ ਸਰਕਾਰ ਵੱਲੋਂ 6 ਮੈਂਬਰੀ ਮਾਹਿਰ ਟੀਮ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਸਬੰਧੀ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਕਿਹਾ ਕਿ ਉਹ ਮਾਹਿਰ ਟੀਮ ਕੇਰਲਾ ਵਿੱਚ ਕੋਰੋਨਾ ਦੇ ਕੇਸਾਂ ਨੂੰ ਘਟਾਉਣ ਵਿੱਚ ਸਰਕਾਰ ਦੀ ਸਹਾਇਤਾ ਕਰੇਗੀ ਕਿਉਂਕਿ ਸੂਬੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ।
ਕੇਂਦਰ ਸਰਕਾਰ ਐਨਸੀਡੀਸੀ ਡਾਇਰੈਕਟਰ ਦੀ ਅਗਵਾਈ ਵਿਚ 6 ਮੈਂਬਰੀ ਟੀਮ ਕੇਰਲ ਭੇਜ ਰਹੀ ਹੈ। ਮਨਸੁਖ ਮੰਡਵੀਆ ਵੱਲੋਂ ਟਵੀਟ ਕਰਕੇ ਇਸ ਸਬੰਧੀ ਟੀਮ ਦਿੱਤੀ ਗਈ ਹੈ।
ਕੋਰੋਨਾ ਦੇ ਕੇਸਾਂ ਚੱਲਦੇ ਸੂਬੇ ਦੇ ਵਿੱਚ ਸਰਕਾਰ ਦੇ ਵੱਲੋਂ ਜੋ ਛੋਟਾਂ ਅਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਉਹ ਉਸੇ ਤਰ੍ਹਾਂ ਜਾਰੀ ਰਹਿਣਗੀਆਂ। ਕੋਰੋਨਾ ਕੇਸਾਂ ਦੇ ਚੱਲਦੇ ਹੀ ਸੰਵੇਦਨਸ਼ੀਲ ਥਾਵਾਂ ਨੂੰ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਹੈ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜਿਕਰਯੋਗ ਹੈ ਕਿ ਦੇਸ਼ ਦੇ ਵਿੱਚ ਸਿਹਤ ਮਾਹਰਾਂ ਦੇ ਵੱਲੋਂ ਕੋਰੋਨਾ ਦੀ ਤੀਜੀ ਲਹਿਰ ਫੈਲਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮਾਹਰਾਂ ਦੀ ਇਹ ਭਵਿੱਖਬਾਣੀ ਕੁਝ ਹੱਦ ਸਹੀ ਹੁੰਦੀ ਦਿਖਾਈ ਦੇ ਰਹੀ ਹੈ। ਕਿਉਂਕਿ ਪਿਛਲੇ ਦਿਨ੍ਹਾਂ ਤੋਂ ਦੇਸ਼ ਦੇ ਵਿੱਚ ਕੋੋਰੋਨਾ ਦੇ ਮਾਮਲਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਜੋ ਕਿ ਚਿੰਤਾਜਨਕ ਹੈ।