ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਛੇ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਖਿਲਾਫ ਕਾਂਗਰਸ ਛੇਤੀ ਹੀ ਸੁਪਰੀਮ ਕੋਰਟ (Supreme Court) ਵਿੱਚ ਨਵੀਂ ਸਮੀਖਿਆ ਅਰਜ਼ੀ ਦਾਇਰ ਕਰੇਗੀ। ਪਾਰਟੀ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰ ਸਰਕਾਰ ਇਸ ਮਾਮਲੇ ਵਿੱਚ ਪਹਿਲਾਂ ਹੀ ਰੀਵਿਊ ਪਟੀਸ਼ਨ ਦਾਇਰ ਕਰ ਚੁੱਕੀ ਹੈ।
-
Congress to file a fresh review petition in Supreme Court challenging premature release of convicts on the grounds set up in the order in Former PM Rajiv Gandhi's assassination case: Sources
— ANI (@ANI) November 21, 2022 " class="align-text-top noRightClick twitterSection" data="
">Congress to file a fresh review petition in Supreme Court challenging premature release of convicts on the grounds set up in the order in Former PM Rajiv Gandhi's assassination case: Sources
— ANI (@ANI) November 21, 2022Congress to file a fresh review petition in Supreme Court challenging premature release of convicts on the grounds set up in the order in Former PM Rajiv Gandhi's assassination case: Sources
— ANI (@ANI) November 21, 2022
ਕਾਂਗਰਸ ਸੂਤਰਾਂ ਨੇ ਕਿਹਾ, "ਰਾਜੀਵ ਗਾਂਧੀ ਹੱਤਿਆ ਕਾਂਡ ਦੇ ਛੇ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਨਵੀਂ ਸਮੀਖਿਆ ਅਰਜ਼ੀ ਛੇਤੀ ਹੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਜਾਵੇਗੀ।" 11 ਨਵੰਬਰ ਨੂੰ ਸੁਪਰੀਮ ਕੋਰਟ ਨੇ ਨਲਿਨੀ ਸ੍ਰੀਹਰਨ ਸਮੇਤ ਛੇ ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਇਹ ਹੁਕਮ ਤਾਮਿਲਨਾਡੂ ਸਰਕਾਰ ਵੱਲੋਂ ਅਪਰਾਧੀਆਂ ਨੂੰ ਸਜ਼ਾ ਮੁਆਫ ਕਰਨ ਦੀ ਸਿਫਾਰਿਸ਼ ਦੇ ਆਧਾਰ 'ਤੇ ਦਿੱਤਾ ਸੀ। ਨਲਿਨੀ ਤੋਂ ਇਲਾਵਾ ਆਰਪੀ ਰਵੀਚੰਦਰਨ, ਸੰਤਨ, ਮੁਰੂਗਨ, ਰਾਬਰਟ ਪੇਅਸ ਅਤੇ ਜੈਕੁਮਾਰ ਨੂੰ ਅਦਾਲਤ ਦੇ ਹੁਕਮਾਂ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:- ਕਿਸਾਨ ਧਰਨਾ 6ਵੇਂ ਦਿਨ ਵਿਚ ਦਾਖਲ: ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦੀ ਵਿਗੜੀ ਸਿਹਤ, ਕੀਤੀ ਇਹ ਅਪੀਲ