ਚੰਡੀਗੜ੍ਹ: ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਨਹੀਂ ਹੋਵੇਗਾ। ਇਸ ਦੇ ਨਾਲ ਇਹ ਵੀ ਜਾਣਕਾਰੀ ਹੈ ਕਿ ਹਾਈ ਕਮਾਂਡ ਨੇ ਮੁੱਖ ਮੰਤਰੀ ਦੇ ਚਿਹਰੇ ’ਤੇ ਸੋਚ -ਵਿਚਾਰ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਮ ਦਾ ਫੈਸਲਾ ਕਰ ਲਿਆ ਹੈ ਤੇ ਸੂਤਰਾਂ ਅਨੁਸਾਰ ਕਾਂਗਰਸ ਨੇ ਅੰਬਿਕਾ ਸੋਨੀ ਦਾ ਨਾਂ ਦਿੱਤਾ ਹੈ, ਕਿਉਂਕਿ ਅੰਬਿਕਾ ਸੋਨੀ ਦਾ ਸਿਆਸੀ ਸਫ਼ਰ ਵੀ ਬਹੁਤ ਲੰਬਾ ਹੈ ਅਤੇ ਇਸਦੇ ਨਾਲ ਹੀ ਉਸਨੇ ਸੰਜੇ ਗਾਂਧੀ ਤੋਂ ਇਲਾਵਾ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੇ ਨਾਲ ਵੀ ਕੰਮ ਕੀਤਾ ਹੈ।
ਹਾਈ ਕਮਾਂਡ ਇਸ ਵੇਲੇ ਅੰਬਿਕਾ ਸੋਨੀ ਨੂੰ ਅਗਲੇ ਚਾਰ-ਪੰਜ ਮਹੀਨਿਆਂ ਲਈ ਪੰਜਾਬ ਦੀ ਕਮਾਨ ਦੇਣ ਦੇ ਮੂੜ ਵਿੱਚ ਹੈ। ਇਸ ਨਾਲ ਮੌਜੂਦਾ ਸਥਿਤੀ ਤੋਂ ਇੱਕ ਤਜਰਬੇਕਾਰ ਆਗੂ ਪੰਜਾਬ ਵਿੱਚ ਚੱਲ ਰਹੀ ਰਾਜਨੀਤਕ ਉਥਲ -ਪੁਥਲ ਨਾਲ ਵੀ ਨਜਿੱਠ ਸਕਦਾ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਦੌੜ ਵਿੱਚ ਮੋਹਰੀ ਰਹੇ ਸੁਨੀਲ ਜਾਖੜ ਪਿੱਛੇ ਰਹਿ ਗਏ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ਧੜੇ ਦੇ ਲੋਕ ਇਸ ਤੋਂ ਨਾਰਾਜ਼ ਹੋ ਸਕਦੇ ਸਨ। ਇਸ ਲਈ ਇਸ ਵਿਰੋਧ ਤੋਂ ਬਚਣ ਲਈ ਹਾਈਕਮਾਨ ਨੇ ਅੰਬਿਕਾ ਸੋਨੀ ਨੂੰ ਇਸ ਦੌੜ ਵਿੱਚ ਅੱਗੇ ਰੱਖਿਆ ਹੈ।
ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਅੰਬਿਕਾ ਸੋਨੀ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਪੰਜਾਬ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਭੇਜਣ ਲਈ ਉਨ੍ਹਾਂ ਨਾਲ ਗੱਲਬਾਤ ਹੋਈ। ਪਰ ਸੂਤਰ ਦੱਸਦੇ ਹਨ ਕਿ ਅੰਬਿਕਾ ਸੋਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੰਬਿਕਾ ਸੋਨੀ ਨੇ ਮੁੱਖ ਮੰਤਰੀ ਵਜੋਂ ਪਾਰਟੀ ਨੂੰ ਪੰਜਾਬ ਵਿੱਚ ਇੱਕ ਸਿੱਖ ਚਿਹਰਾ ਬਣਾਉਣ ਦੀ ਗੱਲ ਕੀਤੀ ਹੈ।