ਚੰਡੀਗੜ੍ਹ ਡੈਸਕ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਮੰਗਲਵਾਰ ਨੂੰ ਇਕ ਪ੍ਰੈੱਸ ਮਿਲਣੀ ਨਾਲ ਗੱਲਬਾਤ ਕਰ ਰਹੇ ਸਨ ਤਾਂ ਵੰਸ਼ਵਾਦ ਯਾਨੀ ਕਿ ਪਰਿਵਾਰਵਾਦ ਉੱਤੇ ਕੀਤੇ ਗਏ ਸਵਾਲ ਉੱਤੇ ਨਾਰਾਜ਼ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਉੱਤੇ ਵੀ ਤਿੱਖੇ ਨਿਸ਼ਾਨੇਂ ਲਗਾਏ ਹਨ। ਇਸ ਮੌਕੇ ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਦਾ ਲੜਕਾ ਕੀ ਕੰਮ ਕਦਾ ਹੈ। ਇਸਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਇਹ ਵੀ ਦੱਸਿਆ ਜਾਵੇ ਕਿ ਰਾਜਨਾਥ ਸਿੰਘ ਦਾ ਪੁੱਤਰ ਕੀ ਕਰਦਾ ਹੈ?
ਭਾਰਤੀ ਕ੍ਰਿਕਟ ਚਲਾਉਂਦਾ ਹੈ ਸ਼ਾਹ ਦਾ ਮੁੰਡਾ : ਰਾਹੁਲ ਗਾਂਂਧੀ ਨੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ, ਅਮਿਤ ਸ਼ਾਹ ਦਾ ਲੜਕਾ ਭਾਰਤੀ ਕ੍ਰਿਕਟ ਚਲਾਉਂਦਾ ਹੈ। ਭਾਜਪਾ ਨੂੰ ਪਹਿਲਾਂ ਆਪਣੇ ਨੇਤਾਵਾਂ ਨੂੰ ਦੇਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਬੱਚੇ ਕੀ ਕਰਦੇ ਹਨ। ਅਨੁਰਾਗ ਠਾਕੁਰ ਤੋਂ ਇਲਾਵਾ ਹੋਰ ਵੀ ਲੋਕ ਹਨ ਜੋ ਵੰਸ਼ਵਾਦੀ ਰਾਜਨੀਤੀ ਦੀਆਂ ਉਦਾਹਰਣਾ ਹਨ। ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਯੁੱਧ ਉੱਤੇ ਵੀ ਟਿੱਪਣੀ ਕੀਤੀ ਅਤੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਹਿੰਸਾ ਦੇ ਖਿਲਾਫ ਰਹੀ ਹੈ। ਕਾਂਗਰਸ ਨਿਰਦੋਸ਼ ਨਾਗਰਿਕਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਹਜ਼ਮ ਨਹੀਂ ਕਰਦੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਹਿੰਸਾ ਨੂੰ ਮਾਫ਼ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਅਤੇ ਜੋ ਲੋਕਾਂ ਨੂੰ ਮਾਰਦਾ ਹੈ ਉਹ ਹਰ ਤਰੀਕੇ ਨਾਲ ਗਲਤ ਹੈ। ਕਿਉਂਕਿ ਦੇਸ਼ ਦੇ ਨਾਗਰਿਕਾਂ ਨੂੰ ਮਾਰਨਾ ਅਪਰਾਧ ਹੈ।
- Israel Hamas War: ਹਰ ਪਾਸੇ ਮੌਤ ਦਾ ਡਰ ਸੀ, ਬਚਣ ਦੀ ਕੋਈ ਉਮੀਦ ਨਹੀਂ ਸੀ, ਇਜ਼ਰਾਈਲ ਤੋਂ ਪਰਤੇ ਵਿਦਿਆਰਥੀ ਰਾਹੁਲ ਨੇ ਬਿਆਨ ਕੀਤਾ ਆਪਣਾ ਦੁੱਖ
- Stubble Burning Punjab vs Delhi: ਪਰਾਲੀ ਨੂੰ ਅੱਗ ਲਾਉਣ 'ਤੇ ਮੁੜ ਸਿਆਸੀ ਘਮਸਾਣ ! ਮੰਤਰੀ ਨੇ ਕਿਹਾ- ਫਿਜ਼ੂਲ ਦੀਆਂ ਗੱਲਾਂ, ਇੱਥੋਂ ਧੂੰਆਂ ਕਿਵੇਂ ਜਾ ਸਕਦਾ ਦਿੱਲੀ ? - ਖਾਸ ਰਿਪੋਰਟ
- AAP MP Raghav Chadha Update: ਰਾਘਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ, ਨਹੀਂ ਖਾਲੀ ਕਰਨਾ ਪਵੇਗਾ ਮੌਜੂਦਾ ਸਰਕਾਰੀ ਬੰਗਲਾ
ਇਸ ਮੌਕੇ ਰਾਹੁਲ ਗਾਂਧੀ ਤੋਂ ਬਾਅਦ ਮਿਜ਼ੋਰਮ ਕਾਂਗਰਸ ਮੀਡੀਆ ਸੈੱਲ ਦੇ ਪ੍ਰਧਾਨ ਲਾਲਰੇਮਰੁਥਾ ਰੇਂਥਾਲੀ ਨੇ ਕਿਹਾ ਸੀ ਕਿ ਉਹ ਚੰਮਾਰੀ ਜੰਕਸ਼ਨ ਤੋਂ ਰਾਜ ਭਵਨ ਤੱਕ ਲਗਭਗ 4-5 ਕਿਲੋਮੀਟਰ ਦੀ ਪਦਯਾਤਰਾ ਕਰਨਗੇ ਅਤੇ ਰਾਜਪਾਲ ਦੇ ਘਰ ਦੇ ਨੇੜੇ ਇਕ ਰੈਲੀ ਨੂੰ ਸੰਬੋਧਨ ਕਰਨਗੇ।