ETV Bharat / bharat

ਦਿੱਲੀ 'ਚ ਦੋ ਦਿਨ ਸ਼ੀਤ ਲਹਿਰ ਪੈਣ ਦੀ ਸੰਭਾਵਨਾ - ਭਾਰਤੀ ਮੌਸਮ ਵਿਗਿਆਨ ਵਿਭਾਗ

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਦਿੱਲੀ 'ਚ ਬੁੱਧਵਾਰ ਨੂੰ ਘੱਟੋ ਘੱਟ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਤੋਂ ਹੇਠਾਂ ਜਦਕਿ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਚਾਰ ਡਿਗਰੀ ਘੱਟ 18.6 ਡਿਗਰੀ ਦਰਜ ਕੀਤਾ ਗਿਆ।

ਦਿੱਲੀ 'ਚ ਦੋ ਦਿਨ ਸ਼ੀਤ ਲਹਿਰ ਪੈਣ ਦੀ ਸੰਭਾਵਨਾ

author img

By

Published : Dec 17, 2020, 9:40 AM IST

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ 'ਚ ਬੁੱਧਵਾਰ ਨੂੰ ਘੱਟੋ ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਪੂਰਾ ਸ਼ਹਿਰ ਸ਼ੀਤ ਲਹਿਰ ਦੀ ਲਪੇਟ 'ਚ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ IMD ਨੇ ਵੀਰਵਾਰ ਤੇ ਸ਼ੁੱਕਰਵਾਰ ਦਿੱਲੀ 'ਚ ਦਿਨ 'ਚ ਠੰਡ ਰਹਿਣ 'ਤੇ ਸ਼ੀਤ ਲਹਿਰ ਚੱਲਣ ਦੀ ਭਵਿੱਖਬਾਣੀ ਕੀਤੀ ਹੈ।

ਦਿੱਲੀ 'ਚ ਠੰਡ ਦੀ ਦਸਤਕ

IMD ਨੇ ਦੱਸਿਆ ਬੁੱਧਵਾਰ ਦਿੱਲੀ 'ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਤੋਂ ਹੇਠਾਂ ਜਦਕਿ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਚਾਰ ਡਿਗਰੀ ਘੱਟ 18.6 ਡਿਗਰੀ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਵਿਜ਼ੀਬਿਲਿਟੀ ਡਿੱਗ ਕੇ 100 ਮੀਟਰ ਹੋ ਗਈ ਸੀ।

ਦੋ ਦਿਨਾਂ ਤੱਕ ਹੋਰ ਠੰਡ ਵਧਣ ਦੀ ਸੰਭਾਵਨਾ

ਉਨ੍ਹਾਂ ਦੱਸਿਆ ਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਦਿਨ ਠੰਢਾ ਰਹਿਣ ਦੇ ਨਾਲ ਹੀ ਸ਼ੀਤ ਲਹਿਰ ਚੱਲਣ ਦੀ ਭਵਿੱਖਬਾਣੀ ਹੈ। ਜੇਕਰ ਮੈਦਾਨਾਂ 'ਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਜਾਂ ਲਗਾਤਾਰ ਦੋ ਦਿਨ ਆਮ ਨਾਲੋਂ 4.5 ਡਿਗਰੀ ਸੈਲਸੀਅਸ ਘੱਟ ਰਹਿੰਦਾ ਹੈ ਤਾਂ ਸ਼ੀਤ ਲਹਿਰ ਦਾ ਐਲਾਨ ਕੀਤਾ ਜਾਂਦਾ ਹੈ ਪਰ ਦਿੱਲੀ ਜਿਹੇ ਛੋਟੇ ਖੇਤਰਾਂ 'ਚ ਇਹ ਸਥਿਤੀ ਇੱਕ ਦਿਨ ਵੀ ਬਣੇ ਰਹਿਣ 'ਤੇ ਸ਼ੀਤ ਲਹਿਰ ਦਾ ਐਲਾਨ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.