ਨਵੀਂ ਦਿੱਲੀ: ਕੌਫੀ ਡੇ ਗਲੋਬਲ ਲਿਮਿਟੇਡ (CDGL) ਅਤੇ ਇਸ ਦੇ ਵਿੱਤੀ ਰਿਣਦਾਤਾ ਇੰਡਸਇੰਡ ਬੈਂਕ ਵਿਚਕਾਰ ਸਮਝੌਤਾ (Coffee Day Global) ਹੋਇਆ ਹੈ। ਇਸ ਸਮਝੌਤੇ ਤੋਂ ਬਾਅਦ, ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (NCLAT) ਨੇ ਕੰਪਨੀ ਦੇ ਖਿਲਾਫ ਦੀਵਾਲੀਆਪਨ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ। ਇਹ ਕੰਪਨੀ ਕੌਫੀ ਚੇਨ ਕੈਫੇ ਕੌਫੀ ਡੇ ਦਾ ਸੰਚਾਲਨ ਕਰਦੀ ਹੈ। ਸੀਡੀਜੀਐਲ ਅਤੇ ਇੰਡਸਇੰਡ ਬੈਂਕ ਦੇ ਵਕੀਲ ਨੇ ਬੁੱਧਵਾਰ ਨੂੰ ਐਨਸੀਐਲਏਟੀ ਦੀ ਚੇਨਈ ਬੈਂਚ ਨੂੰ ਸਮਝੌਤੇ ਬਾਰੇ ਸੂਚਿਤ ਕੀਤਾ ਅਤੇ ਦੀਵਾਲੀਆਪਨ ਦੇ ਕੇਸ ਨੂੰ ਵਾਪਸ ਲੈਣ ਦੀ ਇਜਾਜ਼ਤ ਮੰਗੀ।
ਜਸਟਿਸ ਐਮ ਵੇਣੂਗੋਪਾਲ ਅਤੇ ਸ੍ਰੀਸ਼ਾ ਮਰਲਾ ਦੇ ਦੋ ਮੈਂਬਰੀ ਬੈਂਚ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਰਿਕਾਰਡ 'ਤੇ ਲਿਆ ਅਤੇ ਸੀਡੀਜੀਐਲ ਨੂੰ ਦੀਵਾਲੀਆ ਘੋਸ਼ਿਤ ਕਰਨ ਵਾਲੇ ਹੁਕਮ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ 11 ਅਗਸਤ ਨੂੰ, NCLAT ਨੇ ਇੱਕ ਅੰਤਰਿਮ ਹੁਕਮ ਰਾਹੀਂ CDGL ਦੇ ਖਿਲਾਫ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰਨ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਦੇ ਨਿਰਦੇਸ਼ਾਂ 'ਤੇ ਰੋਕ ਲਗਾ ਦਿੱਤੀ ਸੀ।
NCLT ਦੇ ਇਸ ਹੁਕਮ ਨੂੰ ਸੀਡੀਜੀਐਲ ਦੀ ਡਾਇਰੈਕਟਰ ਅਤੇ ਮਰਹੂਮ ਵੀਜੀ ਸਿਧਾਰਥ ਦੀ ਪਤਨੀ ਮਾਲਵਿਕਾ ਹੇਗੜੇ ਨੇ ਅਪੀਲੀ ਟ੍ਰਿਬਿਊਨਲ ਦੇ ਸਾਹਮਣੇ ਚੁਣੌਤੀ ਦਿੱਤੀ ਸੀ। 20 ਜੁਲਾਈ ਨੂੰ NCLT ਦੀ ਬੈਂਗਲੁਰੂ ਬੈਂਚ ਨੇ ਇਹ ਹੁਕਮ ਕੰਪਨੀ ਦੇ ਵਿੱਤੀ ਰਿਣਦਾਤਾ ਇੰਡਸਇੰਡ ਬੈਂਕ ਦੁਆਰਾ 94 ਕਰੋੜ ਰੁਪਏ ਦੇ ਬਕਾਏ ਦਾ ਦਾਅਵਾ ਕਰਨ ਵਾਲੀ ਪਟੀਸ਼ਨ 'ਤੇ ਦਿੱਤਾ ਸੀ। ਇਸ ਤੋਂ ਇਲਾਵਾ, NCLT ਨੇ ਕੰਪਨੀ ਦੇ ਨਿਰਦੇਸ਼ਕ ਮੰਡਲ ਨੂੰ ਮੁਅੱਤਲ ਕਰਦੇ ਹੋਏ ਸ਼ੈਲੇਂਦਰ ਅਜਮੇਰਾ ਨੂੰ ਅੰਤਰਿਮ ਰੈਜ਼ੋਲੂਸ਼ਨ ਪੇਸ਼ੇਵਰ ਵਜੋਂ ਨਿਯੁਕਤ ਕੀਤਾ ਸੀ।
- Vehicle Sector: ਭਾਰਤ 'ਚ ਵਾਹਨ ਕੰਪਨੀਆਂ ਦਾ ਵੱਧ ਰਿਹਾ ਹੈ ਬਜ਼ਾਰ, 2030 ਤੱਕ 60 ਤੋਂ 70 ਲੱਖ ਵਾਹਨ ਯੂਨਿਟ ਵੇਚਣ ਦੀ ਉਮੀਦ
- Haryana Female Coach Molestation Case: ਜੂਨੀਅਰ ਕੋਚ ਜਿਨਸੀ ਸ਼ੋਸ਼ਣ ਮਾਮਲਾ, ਸੰਦੀਪ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਭਲਕੇ ਤੱਕ ਮੁਲਤਵੀ
- Kerala Nipah confirmed Cases: ਕੇਰਲ ਦੇ ਕੋਝੀਕੋਡ ਵਿੱਚ ਨਿਪਾਹ ਦੇ ਚਾਰ ਮਾਮਲਿਆਂ ਦੀ ਪੁਸ਼ਟੀ
ਸੀਡੀਜੀਐੱਲ ਨੇ ਫਰਵਰੀ 2019 ਵਿੱਚ 115 ਕਰੋੜ ਰੁਪਏ ਦੇ ਥੋੜ੍ਹੇ ਸਮੇਂ ਦੇ ਕਰਜ਼ੇ ਦੀ ਬੇਨਤੀ ਕੀਤੀ ਸੀ। ਮੂਲ ਕੰਪਨੀ ਕੌਫੀ ਡੇ ਐਂਟਰਪ੍ਰਾਈਜਿਜ਼ ਲਿਮਿਟੇਡ (CDGL) ਦੀ ਸਾਲਾਨਾ ਰਿਪੋਰਟ ਦੇ ਅਨੁਸਾਰ CDGL ਕੋਲ 154 ਸ਼ਹਿਰਾਂ ਵਿੱਚ 469 ਕੈਫੇ ਅਤੇ 268 CCD ਵੈਲਯੂ ਐਕਸਪ੍ਰੈਸ ਕਿਓਸਕ ਹਨ। ਇਸ ਵਿੱਚ 48,788 ਵੈਂਡਿੰਗ ਮਸ਼ੀਨਾਂ ਹਨ, ਜੋ ਕਾਰਪੋਰੇਟ ਸਥਾਨਾਂ ਅਤੇ ਹੋਟਲਾਂ ਵਿੱਚ ਬ੍ਰਾਂਡ ਦੇ ਤਹਿਤ ਕੌਫੀ ਵੰਡਦੀਆਂ ਹਨ।