ਬਿਹਾਰ/ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ 'ਚ ਸਿਰਫ ਕੁਝ ਰੁਪਏ ਲਈ ਇੱਕ ਦਲਿਤ ਮਹਿਲਾ ਨੂੰ ਗੁੰਡਿਆਂ (Dalit woman stripped in Patna) ਨੇ ਬੁਰੀ ਤਰ੍ਹਾਂ ਕੁੱਟਿਆ। ਗੁੰਡੇ ਪਹਿਲਾਂ ਔਰਤ ਨੂੰ ਘਰੋਂ ਚੁੱਕ ਕੇ ਲੈ ਗਏ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ। ਇਸ ਮਾਮਲੇ ਨੂੰ ਲੈ ਕੇ ਸੂਬੇ 'ਚ ਹੜਕੰਪ ਮਚ ਗਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ, "ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜੇਕਰ ਕੋਈ ਗਲਤ ਕਰਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਬਿਹਾਰ 'ਚ ਕਾਨੂੰਨ ਦਾ ਰਾਜ ਹੈ। ਜੋ ਵੀ ਗਲਤ ਕਰੇਗਾ ਬਚ ਨਹੀਂ ਸਕਦਾ।"
ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ: ਪੂਰੇ ਮਾਮਲੇ 'ਤੇ ਐੱਸਪੀ ਸਈਅਦ ਇਮਰਾਨ ਮਸੂਦ ਦਾ ਕਹਿਣਾ ਹੈ ਕਿ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਖੁਸਰੋਪੁਰ ਥਾਣਾ ਖੇਤਰ ਦੇ ਅਧੀਨ ਇੱਕ ਅਨੁਸੂਚਿਤ ਜਾਤੀ ਦੀ ਔਰਤ ਨਾਲ ਕੁੱਟਮਾਰ ਕੀਤੀ ਗਈ ਸੀ। ਘਟਨਾ ਐਤਵਾਰ ਦੀ ਹੈ। ਸੂਚਨਾ ਮਿਲਦੇ ਹੀ ਮਹਿਲਾ ਦੇ ਬਿਆਨ ਦਰਜ ਕਰ ਲਏ ਗਏ ਹਨ। ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਫਿਲਹਾਲ ਘਰ ਨੂੰ ਤਾਲਾ ਲਗਾ ਕੇ ਫਰਾਰ ਹਨ।
"ਅਸੀਂ ਮੁਲਜ਼ਮਾਂ ਦੇ ਸਾਰੇ ਸੰਭਾਵੀ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੇ ਹਾਂ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪੈਸਿਆਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਕੁਝ ਝਗੜਾ ਹੋਇਆ ਸੀ, ਜਿਸ ਕਾਰਨ ਮੁਲਜ਼ਮਾਂ ਨੇ ਔਰਤ ਦੀ ਕੁੱਟਮਾਰ ਕੀਤੀ। ਐਫਆਈਆਰ ਵਿੱਚ ਔਰਤ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਮੁਲਜ਼ਮਾਂ ਨੇ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਪਿਸ਼ਾਬ ਵੀ ਕਰ ਦਿੱਤਾ। ਹੁਣ ਤੱਕ ਦੀ ਜਾਂਚ ਅਨੁਸਾਰ ਪੈਸੇ ਨੂੰ ਲੈ ਕੇ ਝਗੜਾ ਅਤੇ ਔਰਤ ਦੀ ਕੁੱਟਮਾਰ ਦੀ ਪੁਸ਼ਟੀ ਹੋਈ ਹੈ। ਅਸੀਂ ਹੋਰ ਇਲਜ਼ਾਮਾਂ ਦੀ ਜਾਂਚ ਕਰ ਰਹੇ ਹਾਂ।"- ਸਈਅਦ ਇਮਰਾਨ ਮਸੂਦ, ਐੱਸ.ਪੀ.
ਕੀ ਹੈ ਪੂਰਾ ਮਾਮਲਾ?: ਪੂਰੇ ਘਟਨਾਕ੍ਰਮ ਬਾਰੇ ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਦੇ ਪਤੀ ਨੇ ਇੱਕ ਸਾਲ ਪਹਿਲਾਂ ਪਿੰਡ ਦੇ ਹੀ ਇਕ ਵਿਅਕਤੀ ਤੋਂ ਵਿਆਜ 'ਤੇ 1500 ਰੁਪਏ ਉਧਾਰ ਲਏ ਸਨ। ਜਦੋਂ ਗੁੰਡਿਆਂ ਨੇ ਉਧਾਰ ਲਏ ਪੈਸੇ ਨਾ ਦਿੱਤੇ ਤਾਂ ਉਹ ਦਲਿਤ ਔਰਤ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਲੈ ਗਏ। ਔਰਤ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਤੋਂ ਬਾਅਦ ਮਹਿਲਾ 'ਤੇ ਪਿਸ਼ਾਬ ਕਰਨ ਦਾ ਵੀ ਇਲਜ਼ਾਮ ਲਗਾਇਆ ਜਾ ਰਿਹਾ ਹੈ। ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੀ ਜਾਨ ਬਚਾਉਣ ਲਈ ਕਿਸੇ ਤਰ੍ਹਾਂ ਉਥੋਂ ਭੱਜ ਗਈ।
"ਜਦੋਂ ਮੈਂ ਪਾਣੀ ਭਰ ਰਹੇ ਸੀ ਤਾਂ ਉਹ ਮੈਨੂੰ ਘਸੀਟ ਕੇ ਲੈ ਗਿਆ। ਉਸ ਨੇ ਮੇਰੇ ਨਾਲ ਛੇੜਛਾੜ ਅਤੇ ਕੁੱਟਮਾਰ ਕੀਤੀ ਅਤੇ ਆਪਣੇ ਪੁੱਤਰ ਤੋਂ ਮੇਰੇ 'ਤੇ ਪਿਸ਼ਾਬ ਕਰਾ ਦਿੱਤਾ।"- ਪੀੜਤ ਔਰਤ
- Dilruba Artist In G20 Summit: ਜੀ20 'ਚ ਖਿੱਚ ਦਾ ਕੇਂਦਰ ਬਣੇ ਪੰਜਾਬ ਦੇ ਦਿਲਰੁਬਾ ਕਲਾਕਾਰ ਸੰਦੀਪ ਸਿੰਘ, AR ਰਹਿਮਾਨ ਨਾਲ ਵੀ ਕਰ ਚੁੱਕੇ ਨੇ ਕੰਮ
- Asian Games 2023: ਕੁਰੂਕਸ਼ੇਤਰ ਦੀ ਧੀ ਰਮਿਤਾ ਨੇ ਕੀਤਾ ਕਮਾਲ, ਏਸ਼ੀਅਨ ਖੇਡਾਂ 'ਚ ਜਿੱਤਿਆ ਚਾਂਦੀ 'ਤੇ ਕਾਂਸੀ ਦਾ ਤਗਮਾ, ਮਾਤਾ-ਪਿਤਾ ਖੁਸ਼ੀ ਨਾਲ ਗਦਗਦ
- NEET Student Commits Suicide: ਵਾਰਾਣਸੀ 'ਚ NEET ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
'ਪਹਿਲਾਂ ਵੀ ਪੁਲਿਸ ਨੂੰ ਕੀਤੀ ਕੁੱਟਮਾਰ ਦੀ ਸ਼ਿਕਾਇਤ' : ਸ਼ਨੀਵਾਰ ਸਵੇਰੇ ਵੀ ਪੀੜਤ ਔਰਤ ਦੀ ਕੁੱਟਮਾਰ ਕੀਤੀ ਗਈ ਸੀ। ਔਰਤ ਅਨੁਸਾਰ ਉਸ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ। ਪੁਲਿਸ ਨੇ ਆ ਕੇ ਪੁੱਛਗਿੱਛ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਨੇ ਮੁਲਜ਼ਮਾਂ ਨੂੰ ਰਿਹਾਅ ਕਰ ਦਿੱਤਾ। ਪੀੜਤਾ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਮੁਲਜ਼ਮ ਨੇ ਗੁੱਸੇ 'ਚ ਆ ਕੇ ਐਤਵਾਰ ਨੂੰ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।