ETV Bharat / bharat

ਖ਼ਤਮ ਹੋਇਆ ਕਰਨਾਟਕ ਦਾ ਨਾਟਕ, ਯੇਦੀਯੁਰੱਪਾ ਨੇ ਦਿੱਤਾ ਅਸਤੀਫਾ - ਕਰਨਾਟਕ ਦੇ ਮੁਖ ਮੰਤਰੀ ਬੀਐਸ ਯੇਦੀਯੁਰੱਪਾ

ਕਰਨਾਟਕ 'ਚ ਮੁਖ ਮੰਤਰੀ ਬਦਲਣ ਬਾਰੇ ਲਾਏ ਜਾ ਰਹੇ ਕਿਆਸਾਂ ਤੇ ਚਰਚਾ ਸੋਮਵਾਰ ਨੂੰ ਉਦੋਂ ਰੁੱਕ ਗਈ ਜਦੋਂ ਯੇਦੀਯੁਰੱਪਾ ਨੇ ਖ਼ੁਦ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਬੈਂਗਲੁਰੂ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸੀ ਹਲਚਲ ਫਿਲਹਾਲ ਕੁੱਝ ਸਮੇਂ ਲਈ ਹੋਰ ਵੱਧ ਗਈ ਹੈ। ਕਿਉਂਕਿ ਭਾਜਪਾ ਹਾਈਕਮਾਨ ਨੇ ਅਜੇ ਤੱਕ ਨਵੇਂ ਮੁਖ ਮੰਤਰੀ ਦਾ ਐਲਾਨ ਨਹੀਂ ਕੀਤਾ ਹੈ।

ਯੇਦੀਯੁਰੱਪਾ ਨੇ ਦਿੱਤਾ ਅਸਤੀਫਾ
ਯੇਦੀਯੁਰੱਪਾ ਨੇ ਦਿੱਤਾ ਅਸਤੀਫਾ
author img

By

Published : Jul 26, 2021, 1:37 PM IST

ਬੈਂਗਲੁਰੂ: ਕਰਨਾਟਕ ਦੇ ਮੁਖ ਮੰਤਰੀ ਬੀਐਸ ਯੇਦੀਯੁਰੱਪਾ ਦਾ ਦੋ ਸਾਲਾ ਕਾਰਜਕਾਲ ਸੋਮਵਾਰ ਨੂੰ ਖ਼ਤਮ ਹੋ ਗਿਆ ਹੈ। ਉਹ ਖ਼ੁਦ ਅੱਗੇ ਆ ਕੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਦੁਪਹਿਰ ਦੇ ਖਾਣੇ ਤੋਂ ਬਾਅਦ ਰਾਜਪਾਲ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਉਹ ਕਰਨਾਟਕ ਦੇ ਸੀਐਮ ਆਪਣੀ ਸਰਕਾਰ ਦੇ 2 ਸਾਲ ਦਾ ਕਾਰਜਕਾਲ ਪੂਰਾ ਹੋਣ ਸਬੰਧੀ ਕੀਤੇ ਗਏ ਇੱਕ ਸਮਾਗਮ 'ਚ ਸ਼ਾਮਲ ਹੋਏ।

ਦੋ ਸਾਲ ਦਾ ਕਾਰਜਕਾਲ ਦਾ ਜਸ਼ਨ ਮਨਾਉਣ ਦੀ ਥਾਂ ਯੇਦੀਯੁਰੱਪਾ ਨੇ ਇਸ ਨੂੰ ਆਪਣਾ ਵਿਦਾਇਗੀ ਭਾਸ਼ਣ ਦੇਣ ਦਾ ਮੌਕਾ ਬਣਾਇਆ ਤੇ ਜਦ ਉਨ੍ਹਾਂ ਦਾ ਦਰਦ ਸਾਫ ਨਜ਼ਰ ਆਇਆ। ਯੇਦੀਯੁਰੱਪਾ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਨੂੰ ਇਥੇ ਤੱਕ ਪਹੁੰਚਾਉਣ ਲਈ ਮਿਹਨਤ ਕੀਤੀ ਹੈ। ਉਨ੍ਹਾਂ ਦਾ ਕਾਰਜਕਾਲ ਕਿਸੇ ਅੱਗਨੀਪ੍ਰੀਖਿਆ ਤੋਂ ਘੱਟ ਨਹੀਂ ਸੀ, ਉਨ੍ਹਾਂ ਨੂੰ ਵਾਰ-ਵਾਰ ਪ੍ਰੀਖਿਆ ਦੇਣੀ ਪਈ।

ਯੇਦੀਯੁਰੱਪਾ ਦੇ ਐਲਾਨ ਤੋਂ ਬਾਅਦ ਸੂਬੇ 'ਚ ਸਿਆਸੀ ਸੰਕਟ ਫਿਲਹਾਲ ਖ਼ਤਮ ਹੋ ਗਿਆ ਜਾਪਦਾ ਹੈ। ਮੁਖ ਮੰਤਰੀ ਦਫ਼ਤਰ ਨੇ ਰਾਜਪਾਲ ਨਾਲ ਮੁਲਾਕਾਤ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਯੇਦੀਯੁਰੱਪਾ ਨੇ ਆਪਣੇ ਦੋ ਦਿਨੀਂ ਦੌਰੇ 'ਤੇ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਤੇ ਭਾਜਪਾ ਰਾਸ਼ਟਰੀ ਪ੍ਰਧਾਨ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ :ਕਿਸਾਨਾਂ ਦੇ ਸਮਰਥਨ ’ਚ ਟਰੈਕਟਰ ਚਲਾ ਕੇ ਸੰਸਦ ਪਹੁੰਚੇ ਰਾਹੁਲ ਗਾਂਧੀ

ETV Bharat Logo

Copyright © 2025 Ushodaya Enterprises Pvt. Ltd., All Rights Reserved.