ETV Bharat / bharat

ਐਕਟੀਵਿਸਟ ਸ਼ਿਵ ਕੁਮਾਰ ਨੂੰ ਤਸੀਹੇ ਦੇਣ ਦਾ ਦਾਅਵਾ, ਸੀਬੀਆਈ ਜਾਂਚ ਦੀ ਕੀਤੀ ਮੰਗ - ਕੇਸ ਨੂੰ ਸੀਬੀਆਈ ਕੋਲ ਟ੍ਰਾਂਸਫਰ ਕੀਤੇ ਜਾਣ ਦੀ ਮੰਗ

ਪੰਜਾਬ ਦੇ ਮਜ਼ਦੂਰ ਅਧਿਕਾਰੀ ਸੰਘ ਦੇ ਪ੍ਰਧਾਨ ਸ਼ਿਵ ਕੁਮਾਰ ਨੂੰ ਪਿਛਲੇ ਮਹੀਨੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਮੈਡੀਕਲ ਰਿਪੋਰਟ 'ਚ ਕਈ ਗੰਭੀਰ ਤੇ ਆਮ ਸੱਟਾਂ ਬਾਰੇ ਦੱਸਿਆ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੱਲ ਰਹੀ ਹੈ। ਸ਼ਿਵਕੁਮਾਰ ਦੇ ਵਕੀਲ ਨੇ ਇਸ ਕੇਸ ਨੂੰ ਸੀਬੀਆਈ ਕੋਲ ਟ੍ਰਾਂਸਫਰ ਕੀਤੇ ਜਾਣ ਦੀ ਮੰਗ ਕੀਤੀ ਹੈ।

ਸ਼ਿਵ ਕੁਮਾਰ ਨੂੰ ਤਸੀਹੇ ਦੇਣ ਦਾ ਦਾਅਵਾ
ਸ਼ਿਵ ਕੁਮਾਰ ਨੂੰ ਤਸੀਹੇ ਦੇਣ ਦਾ ਦਾਅਵਾ
author img

By

Published : Feb 26, 2021, 8:38 AM IST

Updated : Feb 26, 2021, 11:59 AM IST

ਚੰਡੀਗੜ੍ਹ: ਮਜ਼ਦੂਰ ਅਧਿਕਾਰੀ ਸੰਘ ਦੇ ਪ੍ਰਧਾਨ ਤੇ ਐਕਟਵਿਸਟ ਸ਼ਿਵ ਕੁਮਾਰ ਨੂੰ ਪਿਛਲੇ ਮਹੀਨੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਮੈਡੀਕਲ ਰਿਪੋਰਟ 'ਚ ਕਈ ਗੰਭੀਰ ਤੇ ਆਮ ਸੱਟਾਂ ਬਾਰੇ ਦੱਸਿਆ ਗਿਆ ਹੈ। ਪੰਜਾਬ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਸ਼ਿਵ ਕੁਮਾਰ ਦਾ ਸੈਕਟਰ -32 ਹਸਪਤਾਲ 'ਚ ਡਾਕਟਰੀ ਇਲਾਜ ਕੀਤਾ ਗਿਆ। ਸ਼ਿਵ ਕੁਮਾਰ ਨੇ ਕੇਸ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਕੇਸ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ।

ਮੈਡੀਕਲ ਰਿਪੋਰਟ 'ਚ ਸ਼ਿਵ ਕੁਮਾਰ ਦੇ ਹੱਥਾਂ ਤੇ ਪੈਰਾਂ ਵਿੱਚ ਫ੍ਰੈਕਚਰ, ਨੋਹ ਟੁੱਟਣ ਤੇ ਪੋਸਟ ਪ੍ਰੋਮੈਟ੍ਰਿਕ ਡਿਸਆਡਰ ਵਰਗੀਆਂ ਗੱਲਾਂ ਕਹੀਆਂ ਗਈਆਂ ਹਨ। ਉਨ੍ਹਾਂ ਦੇ ਵਕੀਲ ਅਰਸ਼ਦੀਪ ਚੀਮਾ ਦੇ ਮੁਤਾਬਕ, ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪੇਸ਼ ਕੀਤੀ ਗਈ ਡਾਕਟਰੀ ਰਿਪੋਰਟ ਵਿੱਚ ਗੰਭੀਰ ਜ਼ਖਮੀ ਹੋਣ ਦਾ ਖੁਲਾਸਾ ਹੋਇਆ ਹੈ। ਚੀਮਾ ਨੇ ਕਿਹਾ ਕਿ ਅਦਾਲਤ ਨੇ ਹਰਿਆਣਾ ਪੁਲਿਸ ਤੋਂ ਪੁਰਾਣੀ ਰਿਪੋਰਟ ਵੀ ਮੰਗੀ ਹੈ। ਜਿਸ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਦੇ ਸਰੀਰ ਨੂੰ ਕੋਈ ਸੱਟ ਨਹੀਂ ਲੱਗੀ ਹੈ। ਹਾਈਕੋਰਟ ਅਜੇ ਇਸ ਕੇਸ ਨੂੰ ਸੀਬੀਆਈ ਕੋਲ ਟ੍ਰਾਂਸਫਰ ਕਰਨ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਹੈ। ਰਿਪੋਰਟ ਦੇ ਮੁਤਾਬਕ ਇਹ ਸੱਟਾਂ ਦੋ ਹਫਤਿਆਂ ਤੋਂ ਵੀ ਪੁਰਾਣੀਆਂ ਹਨ। ਇਹ ਸੰਭਵ ਹੈ ਕਿ ਇਹ ਤੇਜ਼ਧਾਰ ਹਥਿਆਰ ਕਾਰਨ ਹੋਇਆ ਹੋਵੇ। ਵਕੀਲ ਦੇ ਮੁਤਾਬਕ ਇਹ ਧਿਆਨ ਦੇਣ ਯੋਗ ਹੈ ਕਿ ਇਹ ਸੱਟਾਂ ਗ੍ਰਿਫ਼ਤਾਰੀ ਦੇ 1 ਮਹੀਨੇ ਬਾਅਦ ਤੱਕ ਮੌਜੂਦ ਹਨ। ਸੋਨੀਪਤ ਜੇਲ ਦੇ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਵਕੁਮਾਰ ਨੂੰ 2 ਫਰਵਰੀ ਨੂੰ ਜੇਲ ਲਿਆਂਦਾ ਗਿਆ ਸੀ। ਉਨ੍ਹਾਂ ਉੱਤੇ ਕਈ ਧਾਰਾਵਾਂ 'ਚ ਐਫਆਈਆਰ ਦਰਜ ਕੀਤੀ ਗਈ ਸੀ। ਇਹ ਧਾਰਾਵਾਂ ਦੰਗੇ ਭੜਕਾਉਣ ਤੇ ਡਰਾਉਣ ਨਾਲ ਸਬੰਧਤ ਹਨ। 12 ਜਨਵਰੀ ਨੂੰ ਉਸ ਖਿਲਾਫ਼ ਕਤਲ ਦੀ ਕੋਸ਼ਿਸ਼ ਤੇ ਹੋਰਨਾਂ ਮਾਮਲਿਆਂ ਲਈ ਐਫਆਈਆਰ ਦਰਜ ਕੀਤੀ ਗਈ ਸੀ। ਤੀਜਾ ਕੇਸ ਵੀ ਉਸੇ ਦਿਨ ਕੁੰਡਲੀ ਥਾਣੇ 'ਚ ਦਰਜ ਕੀਤਾ ਗਿਆ ਸੀ।

ਕੀ ਹੈ ਸ਼ਿਵਕੁਮਾਰ ਦਾ ਮਾਮਲਾ

ਕੋਰਟ 'ਚ ਦਾਖਲ ਕੀਤੀ ਗਈ ਪਟੀਸ਼ਨ 'ਚ ਦੱਸਿਆ ਗਿਆ ਹੈ ਕਿ 12 ਜਨਵਰੀ ਨੂੰ ਸੋਨੀਪਤ 'ਚ ਇੱਕ ਟਰੇਡ ਯੂਨੀਅਨ ਦੇ ਧਰਨੇ 'ਤੇ ਬੈਠਣ ਨੂੰ ਲੈ ਕੇ ਪੁਲਿਸ ਨਾਲ ਵਿਵਾਦ ਹੋ ਗਿਆ ਸੀ। ਇਹ ਦਾਅਵਾ ਕੀਤਾ ਗਿਆ ਹੈ, ਕਿ ਉਸ ਦੌਰਾਨ ਸ਼ਿਵ ਕੁਮਾਰ ਉਥੇ ਮੌਜੂਦ ਨਹੀਂ ਸਨ। ਇਸ ਮਾਮਲੇ 'ਚ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਜਦੋਂ ਕਿ ਪੁਲਿਸ ਦਾ ਕਹਿਣਾ ਸੀ ਕਿ 12 ਤਰੀਕ ਨੂੰ ਉਸ ਵੇਲੇ ਸ਼ਿਵ ਘਟਨਾ ਦੇ ਸਮੇਂ ਉਥੇ ਮੌਜੂਦ ਸੀ। ਫੈਕਟਰੀ ਦੇ ਲੋਕਾਂ ਨੇ ਪੁਲਿਸ ਉੱਤੇ ਹਮਲਾ ਕਰ ਦਿੱਤਾ ।ਇਸ ਤੋਂ ਬਾਅਦ ਉਨ੍ਹਾਂ 'ਤੇ ਗੈਰਕਨੂੰਨੀ ਵਸੂਲੀ ਤੇ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਧਾਰਾਵਾਂ ਲਗਾਈਆਂ ਗਈਆਂ ਸਨ।

ਪਰਿਵਾਰਕ ਮੈਂਬਰ ਲਾ ਰਹੇ ਦੋਸ਼

ਸ਼ਿਵਕੁਮਾਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਅਤੇ ਸੰਸਥਾ ਦੇ ਹੋਰਨਾਂ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਗਈ। ਕਿਉਂਕਿ ਉਹ ਮਜ਼ਦੂਰਾਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਦੇ ਹਨ। ਸ਼ਿਵ ਕੁਮਾਰ ਮੁਤਾਬਕ 16 ਜਨਵਰੀ ਨੂੰ ਜਦੋਂ ਉਹ ਕਿਸਾਨ ਅੰਦੋਲਨ 'ਚ ਸਨ ਤਾਂ ਪੁਲਿਸ ਨੂੰ ਚੁੱਕ ਲੈ ਗਈ ਤੇ ਉਸ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਉਸ ਦੀਆਂ ਦੋਵੇਂ ਲੱਤਾਂ ਬੰਨ੍ਹ ਦਿੱਤੀਆਂ ਅਤੇ ਉਸ ਨੂੰ ਜ਼ਮੀਨ 'ਤੇ ਲਿਟਾ ਦਿੱਤਾ ਅਤੇ ਉਸ ਦੇ ਪੈਰਾਂ ਦੇ ਤਲਵੇ ਉੱਤੇ ਸੱਟਾਂ ਮਾਰਿਆਂ ਗਈਆਂ। ਪਰਿਵਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਵ ਦੇ ਹੱਥ ਬੰਨ ਦਿੱਤੇ ਤੇ ਉਸ ਨੂੰ ਲੱਕੜ ਨਾਲ ਕੁੱਟਿਆ। ਤਿੰਨ ਦਿਨਾਂ ਤੱਕ ਉਸ ਨੂੰ ਸੌਂਣ ਨਹੀਂ ਦਿੱਤਾ ਗਿਆ ਤੇ ਉਸ ਨੂੰ ਮਾਨਸਿਕ ਤੇ ਸਰੀਰਕ ਤਸੀਹੇ ਦਿੱਤੇ ਗਏ ਹਨ। ਜਦੋਂ ਕਿ ਪੁਲਿਸ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਰਹੀ ਹੈ।

ਸ਼ਿਵ ਕੁਮਾਰ ਤੇ ਨੌਦੀਪ ਕੌਰ 'ਤੇ ਇੱਕੋ ਤਰ੍ਹਾਂ ਦਾ ਕੇਸ ਦਰਜ

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ 16 ਜਨਵਰੀ ਨੂੰ ਨਹੀਂ, 23 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੁੰਡਲੀ ਥਾਣੇ ਦੇ ਐਸਐਚਓ ਰਵੀ ਕੁਮਾਰ ਨੇ ਦੱਸਿਆ ਕਿ ਸ਼ਿਵਕੁਮਾਰ ਦਾ ਮੈਡੀਕਲ ਕਰਵਾਇਆ ਗਿਆ ਸੀ ਤੇ ਉਸ ਕੋਲ ਸਬੂਤ ਹਨ ਕਿ ਸ਼ਿਵਕੁਮਾਰ ਨਾਲ ਕੁੱਟਮਾਰ ਨਹੀਂ ਹੋਈ ਹੈ। 24 ਸਾਲਾ ਮਜ਼ਦੂਰ ਅਧਿਕਾਰੀ ਤੇ ਵਰਕਰ ਸ਼ਿਵਕੁਮਾਰ ਵੀ ਉਸੇ ਕੇਸ ਵਿੱਚ ਜੇਲ੍ਹ ਹੈ, ਜੋ ਕੇਸ ਨੌਦੀਪ ਕੌਰ ਖਿਲਾਫ ਹੈ। ਸ਼ਿਵਕੁਮਾਰ ਹਰਿਆਣਾ ਦੇ ਕੁੰਡਲੀ ਉਦਯੋਗਿਕ ਖੇਤਰ 'ਚ ਪਰਵਾਸੀ ਮਜ਼ਦੂਰਾਂ ਦੇ ਬਕਾਏ ਲੈਣ ਲਈ ਮੁਹਿੰਮ ਚਲਾ ਰਹੇ ਸਨ। ਉਹ ਮਜ਼ਦੂਰ ਅਧਿਕਾਰੀ ਸੰਘ ਦਾ ਪ੍ਰਧਾਨ ਹੈ ਤੇ ਨੌਦੀਪ ਕੌਰ ਇਸ ਸੰਸਥਾ ਦੀ ਮੈਂਬਰ ਹੈ।

ਦੋਸ਼ਾਂ 'ਤੇ ਹਾਈ ਕੋਰਟ ਦਾ ਦਖਲ

ਸ਼ਿਵ ਕੁਮਾਰ ਦੇ ਪਿਤਾ ਦਾ ਦੋਸ਼ ਹੈ ਕਿ ਗ੍ਰਿਫ਼ਤਾਰੀ ਦੇ ਕਈ ਦਿਨਾਂ ਬਾਅਦ ਵੀ ਪੁਲਿਸ ਨੇ ਪਰਿਵਾਰ ਨੂੰ ਜਾਣਕਾਰੀ ਨਹੀਂ ਦਿੱਤੀ ਤੇ ਨਾਂ ਹੀ ਸ਼ਿਵ ਨੂੰ ਵਕੀਲ ਨਾਲ ਮਿਲਣ ਦੀ ਆਗਿਆ ਦਿੱਤੀ ਗਈ। ਸ਼ਿਵ ਕੁਮਾਰ ਦੇ ਪਿਤਾ ਰਾਜਵੀਰ ਨੇ ਦੱਸਿਆ ਕਿ ਸਾਡੇ ਜਾਣਕਾਰ ਨੇ ਸ਼ਿਵਕੁਮਾਰ ਨੂੰ ਥਾਣੇ ਵਿੱਚ ਵੇਖਿਆ, ਤਦ ਸਾਨੂੰ 31 ਜਨਵਰੀ ਨੂੰ ਪਤਾ ਲੱਗਿਆ ਕਿ ਉਸ ਨੂੰ 16 ਜਨਵਰੀ ਤੋਂ ਪੁਲਿਸ ਨੇ ਚੁੱਕ ਲਿਆ ਸੀ। ਪੁਲਿਸ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਪੁਲਿਸ ਨੇ ਸਾਨੂੰ ਗ੍ਰਿਫ਼ਤਾਰੀ ਬਾਰੇ ਨਹੀਂ ਦੱਸਿਆ ਤੇ ਨਾ ਹੀ ਸਾਨੂੰ ਵਕੀਲ ਨਾਲ ਮਿਲਣ ਦੀ ਆਗਿਆ ਦਿੱਤੀ ਗਈ। ਪਰਿਵਾਰ ਤੇ ਵਕੀਲ ਨੇ ਜ਼ੋਰ ਦੇ ਕੇ ਕਿਹਾ ਕਿ ਮੈਡੀਕਲ ਪੰਜਾਬ ਦੇ ਹਸਪਤਾਲ 'ਚ ਕਰਵਾਇਆ ਜਾਵੇ।

ਪਟੀਸ਼ਨ 'ਚ ਕੀਤੀ ਸੀਬੀਆਈ ਜਾਂਚ ਦੀ ਮੰਗ

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ ਵਰਗੀ ਸੁਤੰਤਰ ਏਜੰਸੀ ਤੋਂ ਹੋਣੀ ਚਾਹੀਦੀ ਹੈ। ਕਿਉਂਕਿ ਗਭੀਰ ਅਪਰਾਧਾਂ ਦੇ ਮਾਮਲੇ 'ਚ ਸ਼ਿਕਾਇਤਕਰਤਾ ਖ਼ੁਦ ਐਸਐਚਓ ਹੈ, ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਕਦੇ ਵੀ ਨਿਰਪੱਖ ਜਾਂਚ ਨਹੀਂ ਕਰ ਸਕਦਾ। ਦੂਜੀ ਮੰਗ ਇਹ ਵੀ ਹੈ ਕਿ ਇਸ ਬਾਰੇ ਵੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ ਕਿ ਕਿਵੇਂ ਸ਼ਿਵ ਕੁਮਾਰ ਨੂੰ ਤਸੀਹੇ ਦਿੱਤੇ ਗਏ ਤੇ ਗ਼ਲਤ ਢੰਗ ਨਾਲ ਹਿਰਾਸਤ 'ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਪਲੇਟਫਾਰਮ ਦੇ ਦੁਰਵਰਤੋਂ ਨੂੰ ਰੋਕਣ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ

Last Updated : Feb 26, 2021, 11:59 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.