ETV Bharat / bharat

ਸ਼ਰਮਨਾਕ ! CISF ਨੇ ਗੁਹਾਟੀ ਹਵਾਈ ਅੱਡੇ 'ਤੇ 80 ਸਾਲਾ ਅਪਾਹਜ ਔਰਤ ਨੂੰ ਨਗਨ ਕਰਨ ਦੇ ਦੋਸ਼ - ਸ਼ਹਿਰੀ ਹਵਾਬਾਜ਼ੀ ਮੰਤਰੀ, ਜੋਤੀਰਾਦਿੱਤਿਆ ਸਿੰਧੀਆ

ਗੁਹਾਟੀ ਦੇ ਪ੍ਰਸਿੱਧ ਗੋਪੀਨਾਥ ਬੋਰਦੋਲੋਈ ਇੰਟਰਨੈਸ਼ਨਲ (LGBI) ਹਵਾਈ ਅੱਡੇ 'ਤੇ ਰੁਟੀਨ ਸੁਰੱਖਿਆ ਜਾਂਚ ਦੌਰਾਨ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਉੱਤੇ ਲੱਗੇ ਕਥਿਤ ਅਪਾਹਜ ਮਹਿਲਾ ਨਾਲ ਇਤਰਾਜ਼ਯੋਗ ਹਰਕਤ ਕਰਨ ਦੇ ਦੋਸ਼, ਪੜ੍ਹੋ ਪੂਰੀ ਖ਼ਬਰ ...

CISF forces 80-year-old disabled Naga woman to strip naked at Guwahati airport

author img

By

Published : Mar 25, 2022, 11:50 AM IST

ਗੁਹਾਟੀ: ਗੁਹਾਟੀ ਦੇ ਪ੍ਰਸਿੱਧ ਗੋਪੀਨਾਥ ਬੋਰਦੋਲੋਈ ਇੰਟਰਨੈਸ਼ਨਲ (LGBI) ਹਵਾਈ ਅੱਡੇ 'ਤੇ ਰੁਟੀਨ ਸੁਰੱਖਿਆ ਜਾਂਚ ਦੌਰਾਨ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੇ ਜਵਾਨਾਂ ਨੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਜਿਸ ਵਿੱਚ 80 ਸਾਲਾ ਅਪਾਹਜ ਨਾਗਾ ਔਰਤ ਦੇ ਕਥਿਤ ਤੌਰ 'ਤੇ ਕਪੜੇ ਉਤਾਰ ਦਿੱਤੇ ਗਏ।

ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਔਰਤ ਦੀ ਧੀ, ਡੌਲੀ ਕਿਕਨ, ਇੱਕ ਪ੍ਰਸਿੱਧ ਮਾਨਵ ਵਿਗਿਆਨੀ ਅਤੇ ਲੇਖਕ, ਨੇ ਆਪਣੀ ਮਾਂ ਲਈ ਟਵਿੱਟਰ 'ਤੇ ਮਦਦ ਮੰਗੀ। ਕਿਕਾਨ ਨੇ ਟਵੀਟ ਕੀਤਾ ਕਿ, "ਗੁਹਾਟੀ ਹਵਾਈ ਅੱਡੇ 'ਤੇ ਸੀਆਈਐਸਐਫ ਦੀ ਸੁਰੱਖਿਆ ਜਾਂਚ ਦੌਰਾਨ ਮੇਰੀ 80 ਸਾਲਾ ਅਪਾਹਜ ਮਾਂ ਦੇ ਕੱਪੜੇ ਉਤਾਰ ਦਿੱਤੇ ਗਏ। ਸੁਰੱਖਿਆ ਕਰਮਚਾਰੀ ਉਸ ਦੇ ਟਾਈਟੇਨੀਅਮ ਹਿੱਪ ਇਮਪਲਾਂਟ ਦੇ "ਸਬੂਤ" ਚਾਹੁੰਦੇ ਸਨ ਅਤੇ ਉਸ ਨੂੰ ਆਪਣੇ ਕੱਪੜੇ ਉਤਾਰਨ ਲਈ ਮਜ਼ਬੂਰ ਕੀਤਾ ਗਿਆ। ਕੀ ਅਸੀਂ ਆਪਣੇ ਬਜ਼ੁਰਗਾਂ ਨਾਲ ਅਜਿਹਾ ਵਿਵਹਾਰ ਕਰਦੇ ਹਾਂ?"

ਉਸ ਨੇ ਅੱਗੇ ਕਿਹਾ, "ਕਿਰਪਾ ਕਰਕੇ ਕੋਈ ਮਦਦ ਕਰੋ! ਗੁਹਾਟੀ ਹਵਾਈ ਅੱਡੇ 'ਤੇ ਸੀਆਈਐਸਐਫ ਸੁਰੱਖਿਆ ਕਰਮੀਆਂ ਦੀ ਟੀਮ ਮੇਰੀ ਭਤੀਜੀ ਨੂੰ ਤੰਗ ਕਰ ਰਹੀ ਹੈ ਜੋ ਮੇਰੀ ਮਾਂ ਦੀ ਦੇਖਭਾਲ ਕਰ ਰਹੀ ਹੈ। ਉਨ੍ਹਾਂ ਨੇ ਉਸ ਦੁਆਰਾ ਲਿਖਿਆ ਸ਼ਿਕਾਇਤ ਫਾਰਮ ਲੈ ਲਿਆ ਹੈ। ਉਨ੍ਹਾਂ ਨੂੰ ਉਸ ਦਾ ਸਕਰੀਨਸ਼ਾਟ ਲੈਣ ਦੀ ਆਗਿਆ ਵੀ ਨਹੀਂ ਦਿੱਤੀ ਗਈ। ਮੇਰੀ ਮਾਂ ਪਰੇਸ਼ਾਨ ਹੈ।"

ਕਿਕਾਨ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਮਾਂ ਨੂੰ ਉਸ ਦੇ ਅੰਡਰਗਾਰਮੈਂਟਸ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ। "ਇਹ ਘਿਣਾਉਣੀ ਗੱਲ ਹੈ! ਮੇਰੀ 80 ਸਾਲਾਂ ਦੀ ਅਪਾਹਜ ਮਾਂ ਨੂੰ ਉਸ ਦੇ ਅੰਡਰਗਾਰਮੈਂਟਸ ਉਤਾਰ ਕੇ ਨੰਗੇ ਹੋਣ ਲਈ ਮਜਬੂਰ ਕੀਤਾ ਗਿਆ। ਕਿਉਂ? ਕਿਉਂ?" ਉਨ੍ਹਾਂ ਨੇ ਟਵੀਟ ਕੀਤਾ। ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰੀ, ਜੋਤੀਰਾਦਿੱਤਿਆ ਸਿੰਧੀਆ ਨੇ ਜਵਾਬ ਦਿੱਤਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ।

ਇਹ ਵੀ ਪੜ੍ਹੋ: ਵੱਡਾ ਹਾਦਸਾ: ਸਾਹਿਬਗੰਜ 'ਚ ਕਾਰਗੋ ਜਹਾਜ਼ ਪਲਟਿਆ, ਕਈਆਂ ਦੀ ਮੌਤ ਦਾ ਖਦਸ਼ਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.