ਚੰਡੀਗੜ੍ਹ: ਤਾਮਿਲਨਾਡੂ ਦੇ ਨੀਲਗਿਰੀ ’ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਕੈਪਟਨ ਵਰੁਣ ਸਿੰਘ ਦਾ ਵੀ ਦੇਹਾਂਤ ਹੋ ਗਿਆ ਹੈ। ਜਿਨ੍ਹਾਂ ਦਾ ਬੈਂਗਲੁਰੂ ਦੇ ਕਮਾਂਡ ਹਸਪਤਾਲ ਵਿੱਚ ਇਲਾਜ ਚਲ ਰਿਹਾ ਸੀ।
ਇਸ ਹਾਦਸੇ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਫ਼ੌਜੀ ਜਵਾਨ ਸ਼ਹੀਦ ਹੋ ਗਏ ਸੀ। ਵਰੁਣ ਸਿੰਘ ਦਾ ਬੈਂਗਲੁਰੂ ਦੇ ਮਿਲਟਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਗਰੁੱਪ ਕੈਪਟਨ ਸਿੰਘ ਨੂੰ ਤਾਮਿਲਨਾਡੂ ਦੇ ਵੈਲਿੰਗਟਨ ਤੋਂ ਬੈਂਗਲੁਰੂ ਦੇ ਕਮਾਂਡ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। 8 ਦਸੰਬਰ ਨੂੰ ਹੋਏ ਹਾਦਸੇ ਤੋਂ ਬਾਅਦ, ਗਰੁੱਪ ਕੈਪਟਨ ਨੂੰ ਗੰਭੀਰ ਰੂਪ ਵਿੱਚ ਝੁਲਸਣ ਕਾਰਨ ਵੈਲਿੰਗਟਨ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
-
Sad to learn that Group Captain Varun Singh breathed his last after putting up a valiant fight for life. Though badly injured in the chopper crash, he displayed the soldierly spirit of valour and indomitable courage. The nation is grateful to him. My condolences to his family.
— President of India (@rashtrapatibhvn) December 15, 2021 " class="align-text-top noRightClick twitterSection" data="
">Sad to learn that Group Captain Varun Singh breathed his last after putting up a valiant fight for life. Though badly injured in the chopper crash, he displayed the soldierly spirit of valour and indomitable courage. The nation is grateful to him. My condolences to his family.
— President of India (@rashtrapatibhvn) December 15, 2021Sad to learn that Group Captain Varun Singh breathed his last after putting up a valiant fight for life. Though badly injured in the chopper crash, he displayed the soldierly spirit of valour and indomitable courage. The nation is grateful to him. My condolences to his family.
— President of India (@rashtrapatibhvn) December 15, 2021
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਹ ਜਾਣ ਕੇ ਦੁੱਖ ਹੋਇਆ ਕਿ ਗਰੁੱਪ ਕੈਪਟਨ ਵਰੁਣ ਸਿੰਘ ਨੇ ਜ਼ਿੰਦਗੀ ਦੀ ਬਹਾਦਰੀ ਨਾਲ ਲੜਨ ਤੋਂ ਬਾਅਦ ਆਖਰੀ ਸਾਹ ਲਿਆ। ਹੈਲੀਕਾਪਟਰ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਣ ਦੇ ਬਾਵਜੂਦ, ਉਨ੍ਹਾਂ ਨੇ ਬਹਾਦਰੀ ਅਤੇ ਅਦੁੱਤੀ ਸਾਹਸ ਦੀ ਸਿਪਾਹੀ ਭਾਵਨਾ ਦਾ ਪ੍ਰਦਰਸ਼ਨ ਕੀਤਾ। ਕੌਮ ਉਨ੍ਹਾਂ ਦੀ ਸ਼ੁਕਰਗੁਜ਼ਾਰ ਹੈ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਸੰਵੇਦਨਾ ਹੈ।
-
Group Captain Varun Singh served the nation with pride, valour and utmost professionalism. I am extremely anguished by his passing away. His rich service to the nation will never be forgotten. Condolences to his family and friends. Om Shanti.
— Narendra Modi (@narendramodi) December 15, 2021 " class="align-text-top noRightClick twitterSection" data="
">Group Captain Varun Singh served the nation with pride, valour and utmost professionalism. I am extremely anguished by his passing away. His rich service to the nation will never be forgotten. Condolences to his family and friends. Om Shanti.
— Narendra Modi (@narendramodi) December 15, 2021Group Captain Varun Singh served the nation with pride, valour and utmost professionalism. I am extremely anguished by his passing away. His rich service to the nation will never be forgotten. Condolences to his family and friends. Om Shanti.
— Narendra Modi (@narendramodi) December 15, 2021
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਪਟਨ ਵਰੁਣ ਸਿੰਘ ਦੀ ਮੌਤ ’ਤੇ ਦੁੱਖ ਜਾਹਿਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਗਰੁੱਪ ਕੈਪਟਨ ਵਰੁਣ ਸਿੰਘ ਨੇ ਮਾਣ, ਬਹਾਦਰੀ ਅਤੇ ਪੂਰੀ ਪੇਸ਼ੇਵਰਤਾ ਨਾਲ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਦੀ ਦੇਸ਼ ਪ੍ਰਤੀ ਵਡਮੁੱਲੀ ਸੇਵਾ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਹਮਦਰਦੀ।
-
Pained beyond words to learn of the demise of IAF pilot, Group Captain Varun Singh. He was a true fighter who fought till his last breath. My thoughts and deepest condolences are with his family and friends. We stand firmly with the family, in this hour of grief. https://t.co/hZrdatjaAA
— Rajnath Singh (@rajnathsingh) December 15, 2021 " class="align-text-top noRightClick twitterSection" data="
">Pained beyond words to learn of the demise of IAF pilot, Group Captain Varun Singh. He was a true fighter who fought till his last breath. My thoughts and deepest condolences are with his family and friends. We stand firmly with the family, in this hour of grief. https://t.co/hZrdatjaAA
— Rajnath Singh (@rajnathsingh) December 15, 2021Pained beyond words to learn of the demise of IAF pilot, Group Captain Varun Singh. He was a true fighter who fought till his last breath. My thoughts and deepest condolences are with his family and friends. We stand firmly with the family, in this hour of grief. https://t.co/hZrdatjaAA
— Rajnath Singh (@rajnathsingh) December 15, 2021
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਗਰੁੱਪ ਕੈਪਟਨ ਵਰੁਣ ਸਿੰਘ ਦੇ ਦੇਹਾਂਤ ਦੀ ਖਬਰ ਸੁਣ ਕੇ ਬੇਹੱਦ ਦੁੱਖ ਹੋਇਆ। ਉਹ ਇੱਕ ਸੱਚੇ ਫਾਈਟਰ ਸੀ ਜੋ ਕਿ ਆਪਣੇ ਆਖਿਰੀ ਸਾਹਾਂ ਤੱਕ ਲੜਦੇ ਰਹੇ। ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ। ਅਸੀਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ।
ਗਰੁੱਪ ਕੈਪਟਨ ਵਰੁਣ ਸਿੰਘ ਨੂੰ ਗਣਤੰਤਰ ਦਿਵਸ 2021 ਦੇ ਮੌਕੇ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind ) ਨੇ ਸ਼ੌਰਿਆ ਚੱਕਰ (Shaurya Chakra ) ਨਾਲ ਸਨਮਾਨਿਤ ਕੀਤਾ ਸੀ। ਸਾਲ 2020 ਵਿੱਚ, ਉਸਨੇ ਐਮਰਜੈਂਸੀ ਦੀ ਸਥਿਤੀ ਵਿੱਚ ਤੇਜਸ ਲੜਾਕੂ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਲਈ ਅਦੁੱਤੀ ਸਾਹਸ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ, ਜਿਸ ਕਾਰਨ ਵਰੁਣ ਸਿੰਘ ਨੂੰ ਸ਼ੌਰਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਦੱਸ ਦਈਏ ਕਿ 12 ਅਕਤੂਬਰ 2020 ਨੂੰ ਗਰੁੱਪ ਕੈਪਟਨ ਵਰੁਣ ਸਿੰਘ ਤੇਜਸ ਲੜਾਕੂ ਜਹਾਜ਼ ਨਾਲ ਉਡਾਣ 'ਤੇ ਸਨ। ਕਰੀਬ 10 ਹਜ਼ਾਰ ਫੁੱਟ ਦੀ ਉਚਾਈ 'ਤੇ ਪਹੁੰਚਦੇ ਹੀ ਜਹਾਜ਼ ਦਾ ਫਲਾਈਟ ਕੰਟਰੋਲ ਸਿਸਟਮ ਫੇਲ ਹੋ ਗਿਆ ਸੀ ਪਰ ਸੰਕਟ ਦੀ ਇਸ ਘੜੀ 'ਚ ਵਰੁਣ ਸਿੰਘ ਨੇ ਆਪਣਾ ਸਬਰ ਨਹੀਂ ਛੱਡਿਆ ਅਤੇ ਜਹਾਜ਼ ਨੂੰ ਆਬਾਦੀ ਤੋਂ ਦੂਰ ਲਿਜਾ ਕੇ ਉਸ ਦੀ ਸਫਲ ਲੈਂਡਿੰਗ ਕਰਵਾਈ। ਇਸ ਨਾਲ ਉਨ੍ਹਾਂ ਨੇ ਕਈ ਲੋਕਾਂ ਦੀ ਜਾਨ ਬਚਾਈ ਸੀ।
ਇਹ ਵੀ ਪੜੋ: ਤਸਵੀਰਾਂ 'ਚ ਦੇਖੋ CDS ਰਾਵਤ ਦਾ ਹੈਲੀਕਾਪਟਰ ਕਰੈਸ਼, ਸੰਘਣੇ ਜੰਗਲ 'ਚ ਡਿੱਗਦੇ ਹੀ MI-17 ਚਕਨਾਚੂਰ