ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ 'ਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (People's Liberation Army) ਨੇ ਕਥਿਤ ਤੌਰ 'ਤੇ 17 ਸਾਲਾ ਭਾਰਤੀ ਨੌਜਵਾਨ ਨੂੰ ਬੰਦੀ ਬਣਾ ਲਿਆ ਹੈ। ਅਰੁਣਾਚਲ ਪ੍ਰਦੇਸ਼ ਦੇ ਲੋਕ ਸਭਾ ਮੈਂਬਰ ਤਾਪੀਰ ਗਾਓ (arunachal pradesh mp tapir gao) ਨੇ ਇਹ ਦਾਅਵਾ ਕੀਤਾ ਹੈ।
ਇਹ ਵੀ ਪੜੋ: ਹੁਣ ਕਿਸੇ ਵੀ ਸਮੇਂ ਮਾਲਿਆ ਦੇ ਲੰਡਨ ਸਥਿਤ ਆਲੀਸ਼ਾਨ ਘਰ 'ਤੇ ਕਬਜ਼ਾ ਕਰ ਸਕਦਾ ਹੈ ਬੈਂਕ
ਸਾਂਸਦ ਤਾਪੀਰ ਗਾਓ ਨੇ ਕਿਹਾ ਕਿ 17 ਸਾਲਾ ਮੀਰਾਮ ਤਰਾਨ ਨੂੰ ਪੀਐੱਲਏ (ਚੀਨੀ ਫੌਜ) ਨੇ ਮੰਗਲਵਾਰ ਨੂੰ ਭਾਰਤੀ ਖੇਤਰ ਤੋਂ ਬੰਦੀ ਬਣਾ ਲਿਆ ਸੀ। ਗਾਓ ਨੇ ਦੱਸਿਆ ਕਿ ਜੀਡੋ ਪਿੰਡ ਦੀ ਰਹਿਣ ਵਾਲੀ 17 ਸਾਲਾ ਮਿਰਾਮ ਤਰੋਨ ਨੂੰ ਚੀਨੀ ਸੈਨਿਕਾਂ ਨੇ ਅਗਵਾ ਕਰ ਲਿਆ ਸੀ ਅਤੇ ਬੰਦੀ ਬਣਾ ਲਿਆ ਸੀ। ਘਟਨਾ 18 ਜਨਵਰੀ 2022 ਦੀ ਦੱਸੀ ਜਾ ਰਹੀ ਹੈ। ਹੁਣ ਸੰਸਦ ਮੈਂਬਰ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਦ ਮੈਂਬਰ ਨੇ ਦੱਸਿਆ ਕਿ 18 ਜਨਵਰੀ ਨੂੰ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲੇ 'ਚ ਸਿਯੁੰਗਲਾ ਇਲਾਕੇ 'ਚ ਭਾਰਤੀ ਸਰਹੱਦ ਦੇ ਅੰਦਰੋਂ ਚੀਨੀ ਫੌਜੀ ਜਵਾਨ ਨੂੰ ਚੁੱਕ ਕੇ ਲੈ ਗਏ ਸਨ। ਸੰਸਦ ਮੈਂਬਰ ਮੁਤਾਬਕ ਨੌਜਵਾਨ ਦੇ ਦੋਸਤ ਨੇ ਪੀਐੱਲਏ ਦੇ ਚੁੰਗਲ 'ਚੋਂ ਫਰਾਰ ਹੋ ਕੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਤਾਪੀਰ ਗਾਓ ਨੇ ਭਾਰਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਨੌਜਵਾਨਾਂ ਦੀ ਜਲਦੀ ਰਿਹਾਈ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
-
1/2
— Tapir Gao (@TapirGao) January 19, 2022 " class="align-text-top noRightClick twitterSection" data="
Chinese #PLA has abducted Sh Miram Taron, 17 years of Zido vill. yesterday 18th Jan 2022 from inside Indian territory, Lungta Jor area (China built 3-4 kms road inside India in 2018) under Siyungla area (Bishing village) of Upper Siang dist, Arunachal Pradesh. pic.twitter.com/ecKzGfgjB7
">1/2
— Tapir Gao (@TapirGao) January 19, 2022
Chinese #PLA has abducted Sh Miram Taron, 17 years of Zido vill. yesterday 18th Jan 2022 from inside Indian territory, Lungta Jor area (China built 3-4 kms road inside India in 2018) under Siyungla area (Bishing village) of Upper Siang dist, Arunachal Pradesh. pic.twitter.com/ecKzGfgjB71/2
— Tapir Gao (@TapirGao) January 19, 2022
Chinese #PLA has abducted Sh Miram Taron, 17 years of Zido vill. yesterday 18th Jan 2022 from inside Indian territory, Lungta Jor area (China built 3-4 kms road inside India in 2018) under Siyungla area (Bishing village) of Upper Siang dist, Arunachal Pradesh. pic.twitter.com/ecKzGfgjB7
ਤੁਹਾਨੂੰ ਦੱਸ ਦੇਈਏ ਕਿ ਲੁੰਗਟਾ ਜੋਰ ਉਹੀ ਭਾਰਤੀ ਖੇਤਰ ਹੈ ਜਿੱਥੇ ਚੀਨ ਨੇ 2018 ਵਿੱਚ ਭਾਰਤ ਦੇ ਅੰਦਰ 3-4 ਕਿਲੋਮੀਟਰ ਸੜਕ ਬਣਾਈ ਸੀ। ਚੀਨੀ ਸੈਨਿਕਾਂ ਦੁਆਰਾ ਅਗਵਾ ਕੀਤਾ ਗਿਆ ਨੌਜਵਾਨ ਅਤੇ ਉਸਦਾ ਦੋਸਤ ਦੋਵੇਂ ਸਥਾਨਕ ਸ਼ਿਕਾਰੀ ਅਤੇ ਜੀਦੋ ਪਿੰਡ ਦੇ ਵਸਨੀਕ ਹਨ।
ਤਾਪੀਰ ਗਾਓ ਨੇ ਕਿਹਾ ਕਿ ਇਹ ਘਟਨਾ ਉਸ ਸਥਾਨ ਦੇ ਨੇੜੇ ਵਾਪਰੀ ਜਿੱਥੇ ਸਾਂਗਪੋ ਨਦੀ ਭਾਰਤੀ ਖੇਤਰ (ਅਰੁਣਾਚਲ ਪ੍ਰਦੇਸ਼) ਵਿੱਚ ਦਾਖਲ ਹੁੰਦੀ ਹੈ। ਸਾਂਗਪੋ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਸਿਆਂਗ ਅਤੇ ਅਸਾਮ ਵਿੱਚ ਬ੍ਰਹਮਪੁੱਤਰ ਨਦੀ ਕਿਹਾ ਜਾਂਦਾ ਹੈ। ਗਾਓ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਨੂੰ ਘਟਨਾ ਬਾਰੇ ਸੂਚਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।
ਗਾਓ ਨੇ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਰਤੀ ਫੌਜ ਨੂੰ ਟੈਗ ਕੀਤਾ ਹੈ। ਸਤੰਬਰ 2020 ਵਿੱਚ ਵੀ, ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ ਤੋਂ ਪੰਜ ਨੌਜਵਾਨਾਂ ਨੂੰ ਅਗਵਾ ਕੀਤਾ ਸੀ ਅਤੇ ਲਗਭਗ ਇੱਕ ਹਫ਼ਤੇ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ।
ਇਹ ਵੀ ਪੜੋ: Covaxin ਤੇ Covishield ਦੀ ਖੁੱਲ੍ਹੀ ਮਾਰਕੀਟ ਵਿਕਰੀ ਲਈ ਸਿਫਾਰਸ਼: ਸੂਤਰ
ਤਾਜ਼ਾ ਘਟਨਾ ਅਜਿਹੇ ਸਮੇਂ ਵਿੱਚ ਸਾਹਮਣੇ ਆਈ ਹੈ ਜਦੋਂ ਭਾਰਤੀ ਫੌਜ ਅਪ੍ਰੈਲ 2020 ਤੋਂ ਪੂਰਬੀ ਲੱਦਾਖ ਵਿੱਚ ਪੀਐੱਲਏ ਅਤੇ ਭਾਰਤੀ ਫੌਜ ਦਰਮਿਆਨ ਟਕਰਾਅ ਜਾਰੀ ਹੈ। ਭਾਰਤ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤੱਕ ਚੀਨ ਨਾਲ 3,400 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ (LAC) ਸਾਂਝਾ ਕਰਦਾ ਹੈ। ਚੀਨ ਅਰੁਣਾਚਲ ਦੇ ਕਈ ਹਿੱਸਿਆਂ 'ਤੇ ਆਪਣਾ ਦਾਅਵਾ ਕਰਦਾ ਰਿਹਾ ਹੈ।