ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਮਈ ਮਹੀਨੇ ਤੋਂ ਜਾਰੀ ਵਿਵਾਦ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਚੀਨੀ ਆਰਮੀ (ਪੀਪਲਜ਼ ਲਿਬਰੇਸ਼ਨ ਆਰਮੀ) ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨੇੜੇ ਦੇ ਸਭ ਤੋਂ ਗਹਿਰੇ ਇਲਾਕਿਆਂ ਵਿੱਚ ਤਾਇਨਾਤ ਆਪਣੇ ਫੌਜੀਆਂ ਨੂੰ ਵਾਪਸ ਬੁਲਾ ਲਿਆ ਹੈ।
ਨਿਉਜ਼ ਏਜੰਸੀ ਏਐਨਆਈ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਚੀਨੀ ਫੌਜਾਂ ਦੀ ਵਾਪਸੀ ਦੇ ਬਾਵਜੂਦ ਐਲਏਸੀ ਦੇ ਸਰਹੱਦੀ ਇਲਾਕਿਆਂ ਵਿੱਚ ਫੌਜਾਂ ਦੀ ਤੈਨਾਤੀ ਇਕੋ ਜਿਹੀ ਬਣੀ ਹੋਈ ਹੈ।
10,000 ਫੌਜੀਆਂ ਨੂੰ ਬੁਲਾਇਆ ਵਾਪਸ
ਚੀਨੀ ਫੌਜ ਨੇ ਪੂਰਬੀ ਲੱਦਾਖ ਸੈਕਟਰ ਅਤੇ ਨੇੜਲੇ ਇਲਾਕਿਆਂ ਵਿੱਚ ਆਪਣੇ ਰਵਾਇਤੀ ਸਿਖਲਾਈ ਖੇਤਰਾਂ ਤੋਂ ਲਗਭਗ 10,000 ਫੌਜੀਆਂ ਨੂੰ ਵਾਪਸ ਬੁਲਾ ਲਿਆ ਹੈ।
ਭਾਰੀ ਹਥਿਆਰ ਹੁਣ ਵੀ ਮੌਜੂਦ
ਸੂਤਰਾਂ ਅਨੁਸਾਰ ਚੀਨੀ ਸੈਨਿਕਾਂ ਦੀ ਵਾਪਸੀ ਦੇ ਬਾਵਜੂਦ ਭਾਰਤੀ ਸਰਹੱਦ ਨੇੜੇ ਤਾਇਨਾਤੀ ਦੌਰਾਨ ਚੀਨੀ ਫੌਜ ਵੱਲੋਂ ਲਿਆਂਦੇ ਭਾਰੀ ਹਥਿਆਰ ਇਸ ਖੇਤਰ ਵਿੱਚ ਅਜੇ ਵੀ ਮੌਜੂਦ ਹਨ।