ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮਹਿਲਾਂ ਕਮੀਸ਼ਨ ਦੀ ਚੈਅਰਪਰਸ਼ਨ ਮਨੀਸ਼ਾ ਗੁਲਾਟੀ ਵੱਲੋਂ ਚੰਨੀ ਦੇ ਖਿਲਾਫ ਚੁੱਕਿਆ ਮੁੱਦਾ ਗਰਮਾ ਗਿਆ ਹੈ। ਦਿੱਲੀ ਮਹਿਲਾਂ ਆਯੋਗ ਦੀ ਚੈਅਰਪਰਸ਼ਨ ਨੇ ਇੱਕ ਟਵੀਟ ਰਾਹੀ ਸੋਨੀਆਂ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਚਰਨਜੀਤ ਚੰਨੀ ਨੂੰ ਫੋਰਨ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ। ਓਹਨਾਂ 'ਤੇ ਇੱਕ ਆਈਏਐੱਸ ਨੂੂੰ ਵਿਵਾਦਿਤ ਮੈਸਿਜ਼ ਭੈਜਣ ਦੇ ਇਲਜ਼ਾਮ ਹਨ।
ਦੱਸ ਦਈਏ ਇਸ ਮਸਲੇ 'ਤੇ ਪੰਜਾਬ ਮਹਿਲਾ ਕਮੀਸ਼ਨ ਦੀ ਚੈਅਰਪਰਸਨ ਨੇ ਸਖਤ ਨੋਟਿਸ ਲੈਂਦਿਆਂ ਚੰਨੀ ਨੂੰ ਤਲਬ ਕੀਤਾ ਸੀ।ਹਾਲਾਂਕਿ ਇਸ ਮਸਲੇ 'ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਚੰਨੀ ਨੇ ਮੁਆਫੀ ਮੰਗ ਲਈ ਹੈ ਤੇ ਇਹ ਮਸਲਾ ਖਤਮ ਹੋ ਗਿਆ।
ਬੀਤੇ ਕੁੱਝ ਦੇਰ ਪਹਿਲਾਂ ਪੰਜਾਬ ਮਹਿਲਾ ਆਯੋਗ ਦੀ ਚੈਅਰਪਰਸਨ ਮਨੀਸ਼ਾ ਗੁਲਾਟੀ ਨੇ ਚੰਨੀ ਨੂੰ ਤਲਬ ਕੀਤਾ ਸੀ ਪਰ ਚੰਨੀ ਪੇਸ਼ ਨਹੀਂ ਹੋਏ । ਹੁਣ ਜਦੋਂ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਹਨ ਤਾਂ ਭਾਵੇਂ ਮਨੀਸ਼ਾ ਗੁਲਾਟੀ ਵੱਲੋਂ ਕੋਈ ਬਿਆਨ ਨਿੱਕਲਕੇ ਸਾਹਮਣੇ ਨਹੀਂ ਅਇਆ ਪਰ ਕੌਮੀ ਮਹਿਲਾ ਕਮੀਸ਼ਨ ਨੇ ਚੰਨੀ ਨੂੂੰ ਅਹੁਦੇ ਤੋਂ ਹਟਾਉਣ ਲਈ ਸੋਨੀਆ ਗਾਂਧੀ ਨੂੰ ਅਪੀਲ ਕਰ ਦਿੱਤੀ ਹੈ।
ਇੱਕ ਪਾਸੇ ਜਦੋਂ ਮਨੀਸ਼ਾਂ ਗੁਲਾਟੀ ਇਸ ਮੁੱਦੇ ਨੂੰ ਲੈਕੇ ਚੁੱਪ ਨਜ਼ਰ ਆ ਰਹੇ ਹਨ ਤਾਂ ਦੂਜੇ ਪਾਸੇ ਰੇਖਾ ਸ਼ਰਮਾ ਦੇ ਬਿਆਨ ਤੋਂ ਬਾਅਦ ਸਿਆਸਤ ਹੋਰ ਭਖਣ ਵਾਲੀ ਹੈ।
ਇਹ ਵੀ ਪੜ੍ਹੋ: ਰੇਤ ਮਾਫੀਆ ਤੇ ਅੱਜ ਹੀ ਫ਼ੈਸਲਾ, ' ਮੈਂ ਹਾਂ ''ਆਮ ਆਦਮੀ', ਸਾਰੇ ਮੁਲਾਜ਼ਮ ਹੜਤਾਲ ਖ਼ਤਮ ਕਰਨ: CM ਚੰਨੀ