ETV Bharat / bharat

Bageshwar Dham Dhirendra Shastri: ਬਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਨੂੰ ਇਸ ਸੰਸਥਾ ਨੇ ਦਿੱਤੀ ਵੱਡੀ ਚੁਣੌਤੀ, ਜਾਣੋ ਕੀ - ਬਾਬਾ ਬਗੇਸ਼ਵਰ ਧੀਰੇਂਦਰ ਸ਼ਾਸਤਰੀ

ਸੋਸ਼ਲ ਮੀਡੀਆ ਉਤੇ ਚਰਚਿਤ ਬਗੇਸ਼ਵਰ ਧਾਮ ਵਾਲੇ ਬਾਬੇ ਖ਼ਿਲਾਫ਼ ਇਕ ਸੰਸਥਾ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸੰਸਥਾ ਦਾ ਦਾਅਵਾ ਹੈ ਕਿ "ਬਾਬਾ" ਬਗੇਸ਼ਵਰ ਵੱਲੋਂ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਹੈ। ਸੰਸਥਾ ਨੇ ਬਾਬੇ ਨੂੰ 30 ਲੱਖ ਰੁਪਏ ਦੀ ਚੁਣੌਤੀ ਵੀ ਦਿੱਤੀ ਹੈ।

The challenge of the Andhashraddha Anumol Samiti to Dhirendra Shastri
ਬਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਨੂੰ ਇਸ ਸੰਸਥਾ ਦੀ ਚੁਣੌਤੀ : "10 ਬੰਦਿਆਂ ਬਾਰੇ ਸਹੀ ਦੱਸੋ, ਦੇਵਾਂਗੇ 30 ਲੱਖ ਰੁਪਏ"
author img

By

Published : Mar 18, 2023, 11:50 AM IST

ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਮਾਮਲੇ ਤੋਂ ਬਾਅਦ ਚਰਚਾ ਵਿਚ ਆਏ ਬਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਇਸ ਵਾਰ ਇਹ ਸ਼ਿਕਾਇਤ ਸ਼ਰਧਾ ਉਨਮੂਲਨ ਸੰਮਤੀ ਦੇ ਸੰਸਥਾਪਕ ਸ਼ਿਆਮ ਮਾਨਵ ਨੇ ਦਿੱਤੀ ਹੈ। ਅੰਧ ਸ਼ਰਧਾ ਉਨਮੂਲਨ ਸੰਮਤੀ ਦੇ ਸੰਸਥਾਪਕ ਨੇ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਬਾਬਾ ਬਗੇਸ਼ਵਰ ਵੱਲੋਂ ਲੋਕਾਂ ਵਿਚ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਹੈ।

ਬਾਬੇ 'ਤੇ ਅੰਧਵਿਸ਼ਵਾਸ ਫੈਲਾਉਣ ਦਾ ਇਲਜ਼ਾਮ : ਅੰਧ ਸ਼ਰਧਾ ਉਨਮੂਲਨ ਸੰਮਤੀ ਨੇ ਮੁੰਬਈ ਦੇ ਮੀਰਾ ਰੋਡ ਪੁਲਿਸ ਸਟੇਸ਼ਨ ਵਿੱਚ ਧੀਰੇਂਦਰ ਸ਼ਾਸਤਰੀ ਖਿਲਾਫ ਜਾਦੂ-ਟੂਣਾ ਕਰਨ ਅਤੇ ਅੰਧਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਧੀਰੇਂਦਰ ਸ਼ਾਸਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ 10 ਲੋਕਾਂ ਬਾਰੇ ਸਹੀ ਜਵਾਬ ਦਿੰਦਾ ਹੈ ਤਾਂ ਉਸ ਨੂੰ ਕਮੇਟੀ ਵੱਲੋਂ 30 ਲੱਖ ਰੁਪਏ ਦਿੱਤੇ ਜਾਣਗੇ। ਦੂਜੇ ਪਾਸੇ, ਜੇਕਰ ਉਹ ਸਹੀ ਜਾਣਕਾਰੀ ਦੇਣ ਵਿੱਚ ਅਸਫਲ ਰਹਿੰਦਾ ਹੈ, ਤਾਂ ਇਹ ਮੰਨਿਆ ਜਾਵੇਗਾ ਕਿ ਉਸ ਕੋਲ ਅਜਿਹੀ ਕੋਈ ਸ਼ਕਤੀ ਨਹੀਂ ਹੈ।

ਪੁਲਿਸ ਵੱਲੋਂ ਬਾਬੇ ਦੇ ਪ੍ਰੋਗਰਾਮ ਰੋਕਣ ਦੀ ਅਪੀਲ : ਅੰਧ ਸ਼ਰਧਾ ਉਨਮੂਲ ਸੰਮਤੀ ਦੇ ਸ਼ਿਆਮ ਮਾਨਵ ਨੇ ਮੀਰਾਪੁਰ ਥਾਣੇ ਨੂੰ ਪੱਤਰ ਲਿਖ ਕੇ ਇਲਜ਼ਾਮ ਲਾਇਆ ਹੈ ਕਿ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਜਾਦੂ-ਟੂਣਾ ਕਰਦਾ ਹੈ ਅਤੇ ਮੰਤਰਾਂ ਦੇ ਜਾਪ ਨਾਲ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਹੈ। ਇਹ ਸਭ ਕੁਝ ਅੰਧਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਵਾਲਾ ਹੈ। ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਯੂਟਿਊਬ 'ਤੇ ਧੀਰੇਂਦਰ ਸ਼ਾਸਤਰੀ ਦੇ ਕਈ ਵੀਡੀਓ ਦੇਖਣ ਨਾਲ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ। ਇਸ ਆਧਾਰ 'ਤੇ ਮੀਰਾਪੁਰ ਥਾਣਾ ਪੁਲਸ ਨੇ ਧੀਰੇਂਦਰ ਸ਼ਾਸਤਰੀ 'ਤੇ ਕਾਰਵਾਈ ਕਰਨ ਅਤੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਰੋਕਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : Mahapanchayat of Farmers: ਐਮਐਸਪੀ ਸਮੇਤ ਕਈ ਮੰਗਾਂ ਸਬੰਧੀ 20 ਮਾਰਚ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਕਿਸਾਨਾਂ ਦੀ ਮਹਾਪੰਚਾਇਤ

ਬਾਬਾ ਬਗੇਸ਼ਵਰ ਚੁਣੌਤੀ ਕਰੇ ਸਵੀਕਾਰ : ਸ਼ਿਆਮ ਮਾਨਵ ਨੇ ਕਮੇਟੀ ਦੇ ਲੈਟਰ ਹੈੱਡ 'ਤੇ ਮੀਰਾਪੁਰ ਥਾਣੇ ਨੂੰ ਭੇਜੇ ਸ਼ਿਕਾਇਤ ਪੱਤਰ 'ਚ ਲਿਖਿਆ ਹੈ ਕਿ ਮਹਾਰਾਸ਼ਟਰ 'ਚ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ ਐਕਟ 2013 ਦਾ ਕਾਨੂੰਨ ਲਾਗੂ ਹੈ। ਅਜਿਹੇ 'ਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦਾ ਅੰਧ-ਵਿਸ਼ਵਾਸ ਫੈਲਾਉਣ 'ਤੇ ਪੂਰਨ ਪਾਬੰਦੀ ਹੈ। ਇਸ ਦੇ ਬਾਵਜੂਦ ਜੇਕਰ ਕੋਈ ਵਿਅਕਤੀ ਅਜਿਹਾ ਪ੍ਰੋਗਰਾਮ ਕਰਦਾ ਹੈ ਤਾਂ ਉਸ ਨੂੰ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਧੀਰੇਂਦਰ ਸ਼ਾਸਤਰੀ ਵਿੱਚ ਅਜਿਹੀ ਕੋਈ ਤਾਕਤ ਨਹੀਂ ਹੈ ਕਿ ਉਹ ਲੋਕਾਂ ਬਾਰੇ ਸਭ ਕੁਝ ਖੁਦ ਜਾਣ ਸਕੇ। ਜੇਕਰ ਅਜਿਹੀ ਸ਼ਕਤੀ ਹੈ ਤਾਂ ਉਸ ਦੀ ਚੁਣੌਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : Heart attack problem: ਆਖ਼ਿਰ ਕਿਉਂ ਜਵਾਨੀ ਵਿੱਚ ਹੀ ਪੈਣ ਲੱਗ ਪਏ ਦਿਲ ਦੇ ਦੌਰੇ ? ਮਾਹਿਰਾਂ ਨੇ ਕੀਤੇ ਹੈਰਾਨੀਜਨਕ ਖੁਲਾਸੇ

ਸੰਸਥਾ ਨੇ ਪਹਿਲਾਂ ਵੀ ਦਰਜ ਕਰਵਾਈ ਸੀ ਸ਼ਿਕਾਇਤ : ਇਸ 'ਚ ਉਨ੍ਹਾਂ ਨੂੰ 10 ਲੋਕਾਂ ਦੀ ਸਹੀ ਜਾਣਕਾਰੀ ਦੇਣੀ ਹੋਵੇਗੀ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਕਮੇਟੀ ਵੱਲੋਂ ਉਸ ਨੂੰ 30 ਲੱਖ ਰੁਪਏ ਨਕਦ ਦਿੱਤੇ ਜਾਣਗੇ। ਦੂਜੇ ਪਾਸੇ ਜੇਕਰ ਉਹ ਅਜਿਹਾ ਕਰਨ ਤੋਂ ਅਸਮਰੱਥ ਰਹਿੰਦਾ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਸਿਰਫ਼ ਅੰਨ੍ਹੀ ਸ਼ਰਧਾ ਫੈਲਾਉਂਦਾ ਹੈ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਕਮੇਟੀ ਦੀ ਤਰਫੋਂ ਬਾਗੇਸ਼ਵਰ ਮਹਾਰਾਜ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ। ਉਸ ਵਿੱਚ ਵੀ ਅਜਿਹੇ ਹੀ ਦੋਸ਼ ਲਾਏ ਗਏ ਸਨ, ਹਾਲਾਂਕਿ ਪੁਲੀਸ ਜਾਂਚ ਦੌਰਾਨ ਇਹ ਦੋਸ਼ ਸਿਰੇ ਨਹੀਂ ਚੜ੍ਹੇ ਸਨ ਅਤੇ ਸ਼ਿਕਾਇਤ ਖਾਰਜ ਕਰ ਦਿੱਤੀ ਗਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.